Punjab

ਮੁਰਗੇ ਨੇ ਵਧਾਈ ਪੰਜਾਬ ਪੁਲਿਸ ਦੀ ਟੈਨਸ਼ਨ ! ਹਰ ਪੇਸ਼ੀ ‘ਤੇ ਅਦਾਲਤ ‘ਚ ਲਿਆਉਣਾ ਜ਼ਰੂਰੀ ! ਮੁਰਗੇ ਦਾ ਜ਼ਿੰਦਾ ਰਹਿਣਾ ਜ਼ਰੂਰੀ !

ਬਿਉਰੋ ਰਿਪੋਟਰ : ਪੰਜਾਬ ਵਿੱਚ ਇੱਕ ਮੁਰਗੇ ਨੇ ਪੁਲਿਸ ਦੀ ਟੈਨਸ਼ਨ ਵਧਾ ਦਿੱਤੀ ਹੈ। ਪੁਲਿਸ ਨੇ ਬਠਿੰਡਾ ਵਿੱਚ ਮੁਰਗੇ ਦੀ ਲੜਾਈ ਦੇ ਮੁਕਾਬਲੇ ਦੀ ਇਤਲਾਹ ‘ਤੇ ਰੇਡ ਕੀਤੀ । ਜਿਸ ਦੇ ਬਾਅਦ ਉਸ ਨੂੰ ਫੜਿਆ । ਹੁਣ ਮੁਸ਼ਕਿਲ ਇਹ ਹੈ ਕਿ ਮੁਰਗਾ ਕੇਸ ਪ੍ਰਾਪਰਟੀ ਬਣ ਗਿਆ ਹੈ । ਪੁਲਿਸ ਨੂੰ ਹੁਣ ਉਸ ਨੂੰ ਹਰ ਪੇਸ਼ੀ ਵਿੱਚ ਲਿਆਉਣਾ ਹੁੰਦਾ ਹੈ । ਉਸ ਨੂੰ ਆਪਣੀ ਹਿਰਾਸਤ ਵਿੱਚ ਰੱਖ ਕੇ ਸਹੀ ਤਰ੍ਹਾਂ ਪਾਲਣਾ ਹੋਵੇਗਾ ।

ਇਹ ਮੁਕਾਬਲਾ 2 ਦਿਨ ਪਹਿਲਾਂ ਬਠਿੰਡਾ ਦੇ ਪਿੰਡ ਬਲੁਆਨਾ ਵਿੱਚ ਹੋ ਰਿਹਾ ਸੀ। ਪੁਲਿਸ ਨੇ ਜਦੋਂ ਰੇਡ ਮਾਰੀ ਤਾਂ ਦਰਸ਼ਕ ਅਤੇ ਪ੍ਰਬੰਧਕ ਮੌਕੇ ਤੋਂ ਫਰਾਰ ਹੋ ਗਏ । ਜਿੱਥੋਂ ਲੜਾਈ ਦੇ ਲਈ ਆਏ ਇਸ ਮੁਰਗੇ ਨੂੰ ਪੁਲਿਸ ਨੇ ਕਸਟਡੀ ਵਿੱਚ ਲੈ ਲਿਆ ਹੈ।

ਪੁਲਿਸ ਨੇ ਇਸ ਕੇਸ ਵਿੱਚ ਮੁਰਗੇ ਨੂੰ ਪੀੜਤ ਬਣਾਇਆ ਹੈ

ਪੁਲਿਸ ਦੇ ਮੁਤਾਬਿਕ ਇਸ ਕੇਸ ਵਿੱਚ ਮੁਰਗਾ ਪੀੜਤ ਹੈ,ਕਿਉਂਕਿ ਸਰਕਾਰ ਨੇ ਪਸ਼ੂ ਅਤੇ ਪਕਸ਼ੀ ਦੇ ਮੁਕਾਬਲਿਆਂ ‘ਤੇ ਪਾਬੰਦੀ ਲਗਾਈ ਹੋਈ ਹੈ । ਅਜਿਹੇ ਟੂਰਨਾਮੈਂਟ ਪ੍ਰਬੰਧ ਕਰਨ ਵਾਲੇ ਵਿਅਕਤੀਆਂ ਖਿਲਾਫ ਪਕਸ਼ੀਆਂ ਅਤੇ ਜਾਨਵਰਾਂ ਦੇ ਨਾਲ ਮਾੜਾ ਸਲੂਕ ਕਰਨ ਦਾ ਇਲਜ਼ਾਮ ਹੇਠ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਸਨ। ਇਸੇ ਲਈ ਇਹ ਮਾਮਲਾ ਵੀ ਐਨੀਮਲ ਕ੍ਰੂਐਲਟੀ ਦਾ ਹੈ।

ਪੁਲਿਸ ਨੇ ਫਿਲਹਾਲ ਇਸ ਮੁਰਗੇ ਨੂੰ ਕਿਸੇ ਜਾਣਕਾਰ ਦੇ ਕੋਲ ਛੱਡਿਆ ਹੈ। ਥਾਣੇ ਵਿੱਚ ਰੱਖਣ ਨਾਲ ਮੁਰਗਾ ਇਕੱਲਾ ਹੁੰਦਾ ਹੈ,ਇਸੇ ਲਈ ਕਿਸੇ ਮੁਰਗੇ ਪਾਲਣ ਵਾਲੇ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਹਾਲਾਂਕਿ ਮੁਰਗੇ ਨੂੰ ਕੁਝ ਨਾ ਹੋਵੇ,ਇਸ ਦੇ ਲਈ ਵਿੱਚ-ਵਿੱਚ ਪੁਲਿਸ ਉੱਥੇ ਜਾਕੇ ਹਾਲ-ਚਾਲ ਜਾਣਦੀ ਹੈ । ਪੁਲਿਸ ਦੇ ਜਾਂਚ ਅਫਸਰ ਨਿਰਮਲਜੀਤ ਸਿੰਘ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਮੁਰਗੇ ਨੂੰ ਪੁਲਿਸ ਕਸਟਡੀ ਵਿੱਚ ਪਾਲਿਆ ਜਾ ਰਿਹਾ ਹੈ। ਕੇਸ ਚੱਲਣ ਤੱਕ ਇਹ ਸਾਡੀ ਹਿਰਾਸਤ ਵਿੱਚ ਹੀ ਰਹੇਗਾ । ਅਦਾਲਤ ਦੀ ਕਾਰਵਾਈ ਦੇ ਦੌਰਾਨ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ।

ਇੱਕ ਪ੍ਰਬੰਧਕ ਫੜਿਆ ਗਿਆ,2 ਫਰਾਰ

ਇਸ ਕੇਸ ਵਿੱਚ ਬਠਿੰਡਾ ਪੁਲਿਸ ਨੇ 3 ਮੁਲਜ਼ਮਾਂ ‘ਤੇ ਐਨੀਮਲ ਕ੍ਰੁਐਲਟੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ । ਜਿਸ ਵਿੱਚ ਰਾਜਵਿੰਦਰ ਨੂੰ ਫੜਿਆ ਜਾ ਚੁੱਕਿਆ ਹੈ । ਹਾਲਾਂਕਿ ਹੁਣ ਉਸ ਨੂੰ ਜ਼ਮਾਨਤ ਮਿਲ ਗਈ ਹੈ । ਜਗਜੀਤ ਸਿੰਘ ਅਤੇ ਗੁਰਜੀਤ ਸਿੰਘ ਹੁਣ ਫਰਾਰ ਹੈ ।