India Manoranjan Punjab

ਅਸਲ ਜ਼ਿੰਦਗੀ ‘ਚ ਵੀ ਸਲਮਾਨ ਹੀਰੋ ! ਜ਼ਿੰਦਗੀ ਦੀ ਜੰਗ ਲੜ ਰਹੇ ਬੱਚੇ ਨਾਲ ਕੀਤਾ ਵੱਡਾ ਵਾਅਦਾ ਨਿਭਾਇਆ !

ਬਿਉਰੋ ਰਿਪੋਰਟ : ਅਦਾਕਾਰ ਸਲਮਾਨ (Salman khan) ਦੀ ਇੱਕ ਫਿਲਮ ਦਾ ਡਾਇਲਾਗ ਹੈ ‘ਜੇਕਰ ਮੈਂ ਕਿਸੇ ਨਾਲ ਕਮਿਟਮੈਂਟ ਕਰ ਦੇਣ ਦਾ ਉਹ ਆਪਣੇ ਆਪ ਦੀ ਵੀ ਨਹੀਂ ਸੁਣ ਦੇ ਹਨ’। ਅਜਿਹਾ ਹੀ ਇੱਕ ਵਾਅਦਾ ਸਲਮਾਨ ਨੇ 5 ਸਾਲ ਪਹਿਲਾਂ ਕੈਂਸਰ ਨਾਲ ਪੀੜਤ ਇੱਕ ਸਿੱਖ ਬੱਚੇ ਨਾਲ ਕੀਤਾ ਸੀ ਜਿਸ ਨੂੰ ਉਨ੍ਹਾਂ ਨੇ ਨਿਭਾਇਆ ਵੀ । ਦਅਰਸਲ ਜਗਨਬੀਰ ਸਿੰਘ (Jaganbir Singh) ਸਲਮਾਨ ਦਾ ਜ਼ਬਰਦਸਤ ਫੈਨ ਸੀ। ਜਦੋਂ ਉਹ ਚਾਰ ਸਾਲ ਦਾ ਸੀ ਤਾਂ ਉਸ ਦੀ ਮੁਲਾਕਾਤ 2018 ਵਿੱਚ ਸਲਮਾਨ ਖਾਨ ਨਾਲ ਹੋਈ । ਜਗਨਬੀਰ ਮੁੰਬਈ ਦੇ ਟਾਟਾ ਮੈਮੋਰੀਅਲ ਸੈਂਟਰ ਵਿੱਚ ਬੈੱਡ ‘ਤੇ ਲੇਟਿਆ ਸੀ। ਉਹ ਆਪਣੇ ਟਿਊਮਰ ਦੇ ਇਲਾਜ ਦੇ ਲਈ ਕੀਮੋਥੈਰੇਪੀ ਕਰਵਾ ਰਿਹਾ ਸੀ । ਕੀਮੋ ਕਾਰਨ ਉਸ ਦੀਆਂ ਅੱਖਾਂ ਦੀ ਰੋਸ਼ਨੀ ਚੱਲੀ ਗਈ। ਉਸ ਵੇਲੇ ਜਦੋਂ ਜਗਨਬੀਰ ਸਲਮਾਨ ਨੂੰ ਮਿਲਿਆ ਤਾਂ ਉਸ ਦੇ ਚਿਹਰੇ ਅਤੇ ਪਰੇਸਲੇਟ ਨੂੰ ਹੱਥ ਲਾਕੇ ਸਲਮਾਨ ਨੂੰ ਮਹਿਸੂਸ ਕੀਤਾ ਸੀ। ਸਲਮਾਨ ਜਗਨਬੀਰ ਸਿੰਘ ਦੇ ਇੱਕ ਵੀਡੀਓ ਦੇ ਜ਼ਰੀਏ ਉਨ੍ਹਾਂ ਦੇ ਕੋਲ ਪਹੁੰਚੇ ਸਨ ।

ਉਸ ਵੇਲੇ ਸਲਮਾਨ ਖਾਨ ਨੇ ਜਗਨਬੀਰ ਨੂੰ ਕਿਹਾ ਜੇਕਰ ਉਹ ਕੈਂਸਰ ਦੇ ਨਾਲ ਲੜਾਕੂ ਵਾਂਗ ਲੜੇਗਾ ਤਾਂ ਉਹ ਉਸ ਨੂੰ ਮਿਲਣ ਦੇ ਲਈ ਜ਼ਰੂਰ ਆਉਣਗੇ । ਜਗਨਬੀਰ ਨੇ ਵੀ ਆਪਣਾ ਵਾਅਦਾ ਨਿਭਾਇਆ ਕੈਂਸਰ ਨੂੰ ਹਰਾਇਆ । ਜਗਨ ਨੇ ਸਲਮਾਨ ਨੂੰ ਮਿਲਣ ਦੀ ਇੱਛਾ ਜਤਾਈ ਅਤੇ ਫਿਰ ਸਲਮਾਨ ਨੇ ਵੀ ਆਪਣਾ ਵਾਅਦਾ ਨਿਭਾਇਆ ਅਤੇ ਬਾਂਦਰਾ ਵਾਲੇ ਆਪਣੇ ਘਰ ਵਿੱਚ ਉਸ ਨੂੰ ਮਿਲਿਆ । ਜਦੋਂ ਦੋਵੇ ਇੱਕ ਦੂਜੇ ਨੂੰ ਮਿਲੇ ਤਾਂ ਖੁਸ਼ੀ ਅਜਿਹੀ ਸੀ ਕਿ ਜਿਵੇਂ ਸਾਲਾਂ ਤੋਂ ਇੱਕ ਦੂਜੇ ਨੂੰ ਜਾਣ ਦੇ ਸਨ ।

ਬੱਚੇ ਜਗਨਬੀਰ ਦੀ ਮਾਂ ਸੁਖਬੀਰ ਕੌਰ ਨੇ ਸਲਮਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਉਹ ਅਸਲ ਜ਼ਿੰਦਗੀ ਵਿੱਚ ਵੀ ਹੀਰੋ ਹਨ । ਮਾਂ ਮੁਤਾਬਿਕ ਜਗਨਬੀਰ ਜਦੋਂ 3 ਸਾਲ ਦਾ ਸੀ ਤਾਂ ਉਸ ਦੀਆਂ ਅੱਖਾਂ ਦੀ ਰੋਸ਼ਨੀ ਚੱਲੀ ਗਈ ਸੀ । ਉਸ ਦੇ ਦਿਮਾਗ ਵਿੱਚ ਸਿੱਕੇ ਵਰਗਾ ਟਿਊਮਰ ਸੀ । ਡਾਕਟਰਾਂ ਨੇ ਉਸ ਨੂੰ ਦਿੱਲੀ ਜਾਂ ਮੁੰਬਈ ਲਿਜਾਉਣ ਦੀ ਸਲਾਹ ਦਿੱਤੀ ਸੀ। ਜਗਨ ਦੇ ਪਿਤਾ ਪੁਸ਼ਮਿੰਦਰ ਬਹੁਤ ਪਰੇਸ਼ਾਨ ਹੋਏ, ਉਸ ਨੇ ਜਗਨ ਨੂੰ ਮੁੰਬਈ ਲੈਕੇ ਜਾਣ ਦਾ ਫੈਸਲਾ ਕੀਤਾ । ਜਗਨਬੀਰ ਸਿੰਘ ਨੇ ਸੋਚਿਆ ਕਿ ਉਹ ਸਲਮਾਨ ਖਾਨ ਨੂੰ ਮਿਲਣ ਜਾ ਰਿਹਾ ਹੈ । ਮਾਂ ਨੇ ਕਿਹਾ ਜਗਨ ਦਾ ਉਤਸ਼ਾਹ ਵੇਖ ਕੇ ਉਨ੍ਹਾਂ ਨੇ ਪੁੱਤਰ ਨੂੰ ਨਹੀਂ ਦੱਸਿਆ । ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਸਲਮਾਨ ਨਾਲ ਮਿਲਵਾਉਣ ਦਾ ਵਾਅਦਾ ਕੀਤਾ । ਉਸ ਨੇ ਜਗਨਬੀਰ ਦਾ ਇੱਕ ਵੀਡੀਓ ਬਣਾਇਆ ਜਿਸ ਵਿੱਚ ਉਹ ਸਲਮਾਨ ਨਾਲ ਮਿਲਣ ਦੀ ਇੱਛਾ ਜ਼ਾਹਰ ਕੀਤੀ । ਇਹ ਵੀਡੀਓ ਸਲਮਾਨ ਤੱਕ ਪਹੁੰਚੀ ਅਤੇ ਉਹ ਮਿਲਣ ਦੇ ਲਈ ਪਹੁੰਚ ਗਏ । ਜਗਨ ਨੇ ਇਸ ਗੱਲ ‘ਤੇ ਵਿਸ਼ਵਾਸ਼ ਨਹੀਂ ਕੀਤਾ ਅਤੇ ਉਸ ਦੇ ਚਿਹਰੇ ਅਤੇ ਬਰੇਸਲੇਟ ਨੂੰ ਹੱਥ ਲਾਕੇ ਵਿਸ਼ਵਾਸ਼ ਕੀਤਾ । ਉਨ੍ਹਾਂ ਦਾ ਕਹਿਣਾ ਹੈ ਕਿ ਪੁੱਤਰ ਹੁਣ ਠੀਕ ਹੈ ਅਤੇ 99 ਫੀਸਦੀ ਰੋਸ਼ਨੀ ਆ ਗਈ ਹੈ ।