Punjab

ਬਠਿੰਡਾ ਵਿੱਚ ਸਨਕੀ ਨੇ ਕੀਤੀ ਮਾੜੀ ਹਰਕਤ !

ਬਿਉਰੋ ਰਿਪੋਰਟ : ਬਠਿੰਡਾ ਵਿੱਚ ਸ਼ੁੱਕਰਵਾਰ ਸਵੇਰੇ ਜ਼ਬਰਦਸਤ ਖੂਨੀ ਝੜਪ ਹੋਈ । ਆਪਸੀ ਵਿਵਾਦ ਦੀ ਵਜ੍ਹਾ ਕਰਕੇ ਇੱਕ ਵਿਅਕਤੀ ਨੇ ਤਾਬੜ ਤੋੜ ਗੋਲੀਆਂ ਚੱਲਾ ਦਿੱਤੀਆਂ ਹਨ । ਇਸ ਦੌਰਾਨ ਗੋਲੀ ਲੱਗਣ ਦੇ ਨਾਲ ਇੱਕ ਦੀ ਮੌਤ ਹੋ ਗਈ ਹੈ । ਜਦਕਿ 2 ਬੁਰੀ ਤਰ੍ਹਾਂ ਨਾਲ ਜਖ਼ਮੀ ਹੋਏ ਹਨ । ਇਤਲਾਹ ਮਿਲ ਦੇ ਹੀ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰਾ ਪਾ ਲਿਆ । ਇਸ ਦੌਰਾਨ ਖ਼ਬਰ ਮਿਲੀ ਹੈ ਕਿ ਜਿਸ ਸ਼ਖਸ ਨੇ ਤਾਬੜ ਤੋੜ ਫਾਇਰਿੰਗ ਕੀਤੀ ਉਸ ਨੇ ਆਪਣੇ ਆਪ ਨੂੰ ਵੀ ਗੋਲੀਆਂ ਮਾਰ ਲਈਆਂ ਹਨ । ਜਿਸ ਵਿੱਚ ਉਸ ਦੀ ਮੌਤ ਹੋ ਗਈ ।

ਜਾਣਕਾਰੀ ਦੇ ਮੁਤਾਬਿਕ ਬਠਿੰਡਾ ਦੇ ਪਿੰਡ ਕੋਠਾ ਗੁਰੂ ਵਿੱਚ ਸ਼ੁੱਕਰਵਾਰ ਸਵੇਰ ਤਾਏ ਅਤੇ ਚਾਚੇ ਵਿੱਚ ਆਪਸੀ ਤਕਰਾਰ ਹੋਈ ਇਸੇ ਵਿਚਾਲੇ ਇੱਕ ਵਿਅਕਤੀ ਨੇ ਆਪਣੀ ਛੱਤ ‘ਤੇ ਚੜ ਕੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਉਸ ਨੇ 35 ਤੋਂ 36 ਰਾਉਂਡ ਫਾਇਰਿੰਗ ਕੀਤੀ । ਘਟਨਾ ਸਵੇਰ 9 ਵਜੇ ਦੀ ਦੱਸੀ ਜਾਂਦੀ ਹੈ । ਕਾਫੀ ਦੇਰ ਤੱਕ ਮੁਲਜ਼ਮ ਛੱਤ ‘ਤੇ ਖੜਾ ਹੋਕੇ ਲਗਾਤਾਰ ਗੋਲੀਬਾਰੀ ਚਲਾਉਂਦਾ ਰਿਹਾ।

ਗੋਲੀ ਲੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 2 ਜਖ਼ਮੀ ਹੋ ਗਏ । ਇਤਲਾਹ ਮਿਲ ਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਪੂਰੇ ਇਲਾਕੇ ਨੂੰ ਘੇਰਾ ਪਾ ਲਿਆ । ਜਖਮੀਆਂ ਨੂੰ ਦਿਆਲਪੁਰ ਵਿੱਚ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ।

SSP ਬਠਿੰਡਾ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ ਗੋਲੀਬਾਰੀ ਕਰਨ ਵਾਲੇ ਦਾ ਨਾਂ ਸਾਰੀ ਹੈ । ਉਸ ਨੇ ਆਪਣੇ ਚਾਚੇ ਦੇ ਪੁੱਤਰ ਬੱਬੂ ਤੇ ਗੋਲੀਆਂ ਚਲਾਇਆ ਹਨ । ਬੱਬੂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ । ਮੌਕ ‘ਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਸੀ ਕਿ ਗੋਲੀਆਂ ਚਲਾਉਣ ਵਾਲੇ ਸੀਰਾ ਨੇ ਆਪਣੇ ਆਪ ਨੂੰ ਵੀ ਗੋਲੀਆਂ ਮਾਰ ਦਿੱਤੀਆਂ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ ।