Punjab

ਕਾਂਸਟੇਬਲ ਕੁਲਦੀਪ ਬਾਜਵਾ ਦਾ ਬਦਲਾ ਪੂਰਾ !

ਬਿਉਰੋ ਰਿਪੋਰਟ : ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਨ ਨੇ 2 ਗੈਂਗਸਟਰਾਂ ਦਾ ਐਂਕਾਉਂਟਰ ਕਰ ਦਿੱਤਾ ਹੈ ਜਦਕਿ ਇੱਕ ਜ਼ਖਮੀ ਹੋਇਆ ਹੈ । ਇਹ ਐਂਕਾਉਂਟਰ ਬੱਸੀ ਪਠਾਣਾਂ ਦੀ ਮੇਨ ਮਾਰਕਿਟ ਵਿੱਚ ਕੀਤਾ ਗਿਆ ਹੈ । AGTF ਦੇ ਮੁੱਖੀ ਪਰਮੋਦ ਬਾਨ ਨੇ ਦੱਸਿਆ ਗੈਂਗਸਟਰ ਤੇਜਾ ਦੇ ਇਸ ਇਲਾਕੇ ਵਿੱਚ ਮੂਵਮੈਂਟ ਦੀ ਖ਼ਬਰ ਸੀ । ਜਿਸ ਤੋਂ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਪਹੁੰਚੀ ਅਤੇ ਉਨ੍ਹਾਂ ਨੇ ਤਜਿੰਦਰ ਸਿੰਘ ਉਰਫ ਤੇਜਾ ਨੂੰ ਸਰੰਡਰ ਕਰਨ ਦੇ ਲਈ ਕਿਹਾ ਪਰ ਉਸ ਨੇ ਉਲਟਾ ਪੁਲਿਸ ‘ਤੇ ਹੀ ਗੋਲੀਆਂ ਚੱਲਾ ਦਿੱਤੀ । ਕਰਾਸ ਫਾਇਰਿੰਗ ਵਿੱਚ ਤੇਜਾ ਅਤੇ ਉਸ ਦਾ ਇੱਕ ਹੋਰ ਸਾਥੀ ਮਾਰਿਆ ਗਿਆ ਜਦਕਿ ਤੀਜਾ ਸਾਥੀ ਜ਼ਖਮੀ ਹੋਇਆ ਹੈ ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਇਸ ਐਂਕਾਉਂਟਰ ਦੇ ਵਿੱਚ ਪੁਲਿਸ ਨੂੰ ਲੈਕੇ ਵੀ ਮਾੜੀ ਖ਼ਬਰ ਆਈ ਹੈ 2 ਮੁਲਾਜ਼ਮ ਐਂਕਾਉਂਟਰ ਵਿੱਚ ਜ਼ਖਮੀ ਹੋਏ ਹਨ । ਤੇਜਾ ‘ਤੇ 40 ਤੋਂ ਵੱਧ ਮਾਮਲੇ ਦਰਜ ਹਨ ਅਤੇ ਉਹ 16 ਨਵੰਬਰ 2022 ਨੂੰ ਹੀ ਜ਼ਮਾਨਤ ‘ਤੇ ਬਾਹਰ ਆਇਆ ਸੀ । ਤੇਜਾ ਅਤੇ ਉਸ ਦੇ ਗੈਂਗ ਨੇ ਹੀ 8 ਜਨਵਰੀ ਨੂੰ ਪੰਜਾਬ ਪੁਲਿਸ ਦੇ ਕਾਂਸਟੇਬਰ ਕੁਲਦੀਪ ਬਾਜਵਾ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਸੀ । ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਪਿਛਲੇ ਮਹੀਨੇ ਹੀ ਇਸੇ ਗੈਂਗ ਦੇ ਮੈਂਬਰ ਗੈਂਗਸਟਰ ਜ਼ੋਰਾ ਨੂੰ ਜੀਰਕਪੁਰ ਤੋਂ ਗ੍ਰਿਫਤਾਰ ਕੀਤਾ ਸੀ।

ਗੈਂਗਸਟਰ ਜ਼ੋਰਾ ਫਰਜ਼ੀ ਆਈਡੀ ਦੇ ਨਾਲ ਜੀਰਕਪੁਰ ਦੇ ਇੱਕ ਹੋਟਲ ਵਿੱਚ ਸੀ ਜਿਵੇਂ ਹੀ ਪੁਲਿਸ ਨੂੰ ਉਸ ਦੀ ਖਬਰ ਮਿਲੀ ਹੋਟਲ ਨੂੰ ਚਾਰੋ ਪਾਸੇ ਤੋਂ ਘੇਰ ਲਿਆ ਸੀ । ਜ਼ੋਰਾ ਨੂੰ ਪੁਲਿਸ ਨੇ ਸਰੰਡਰ ਕਰਨ ਲਈ ਕਿਹਾ ਪਰ ਉਸ ਨੇ ਪੁਲਿਸ ‘ਤੇ ਗੋਲੀ ਚੱਲਾ ਦਿੱਤੀ ਸੀ,ਜਵਾਬੀ ਫਾਇਰਿੰਗ ਵਿੱਚ ਗੈਂਗਸਟਰ ਜ਼ੋਰਾ ਜ਼ਖਮੀ ਹੋ ਗਿਆ ਸੀ । ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ । ਹੋ ਸਕਦਾ ਹੈ ਇਸੇ ਦੀ ਜਾਨਕਾਰੀ ‘ਤੇ ਹੀ AGTF ਦੀ ਟੀਮ ਨੇ ਗੈਂਗਸਟਰ ਤਜਿੰਦਰ ਸਿੰਘ ਉਰਫ ਤੇਜਾ ਨੂੰ ਫੜਿਆ ਹੋਵੇ।

ਗੈਂਗਸਟਰ ਤਜਿੰਦਰ ਸਿੰਘ ਉਰਫ ਤੇਜਾ

AGTF ਦੇ ਮੁੱਖੀ ਨੇ ਦੱਸਿਆ ਕਿ ਜਦੋਂ 8 ਜਨਵਰੀ ਨੂੰ ਫਗਵਾੜਾ ਦੇ ਅਰਬਨ ਅਸਟੇਟ ਖੇਤਰ ‘ਚੋਂ ਪਿਸਤੌਲ ਵਿਖਾ ਕੇ ਕਰੇਟਾ ਗੱਡੀ ਖੋਹ ਕੇ ਭੱਜੇ ਲੁਟੇਰਿਆਂ ਦਾ ਪਿੱਛਾ ਕਰ ਰਹੀ ਪੁਲਿਸ ਉੱਤੇ ਗੋਲੀ ਚਲਾਉਣ ਕਾਰਨ ਥਾਣਾ ਸਿਟੀ ਦੇ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਇਸ ਪੁਲਿਸ ਮੁਲਾਜ਼ਮ ਦਾ ਨਾਂ ਸੀ ਕੁਲਦੀਪ ਸਿੰਘ ਬਾਜਵਾ । ਪੁਲਿਸ ਕਾਂਸਟੇਬਲ ਕੁਲਦੀਪ ਬਾਜਵਾ ਸੋਸ਼ਲ ਮੀਡੀਆ ‘ਤੇ ਆਪਣੇ ਵੀਡੀਓ ਲਈ ਵੀ ਕਾਫੀ ਮਸ਼ਹੂਰ ਸੀ।