ਬਿਉਰੋ ਰਿਪੋਰਟ : ਪੰਜਾਬੀ ਵਿਦੇਸ਼ ਵਿੱਚ ਬਿਹਤਰ ਭਵਿੱਖ ਦੇ ਲਈ ਜਾਂਦੇ ਹਨ ਪਰ ਜਦੋਂ ਉਨ੍ਹਾਂ ਦੀ ਮੌਤ ਦੀ ਖਬਰ ਆਉਂਦੀ ਤਾਂ ਪੂਰੇ ਇਲਾਕੇ ਵਿੱਚ ਸੋਕ ਪਸਰ ਜਾਂਦਾ ਹੈ। ਬਰਨਾਲਾ ਦੇ ਪਿੰਡ ਜਗਜੀਤਪੁਰ ਦੇ ਨੌਜਵਾਨ ਜਗਤਾਰ ਸਿੰਘ ਵੀ ਆਪਣੇ ਪਤਨੀ ਦੇ ਨਾਲ 1 ਸਾਲ ਪਹਿਲਾਂ ਇਸੇ ਮਕਸਦ ਨਾਲ ਗਿਆ ਸੀ । ਪਰ ਹੁਣ 36 ਸਾਲ ਦੇ ਜਗਜੀਤ ਸਿੰਘ ਦੀ ਮੌਤ ਦੀ ਖਬਰ ਨਾਲ ਪੰਜਾਬ ਵਿੱਚ ਪੂਰਾ ਪਰਿਵਾਰ ਹੈਰਾਨ ਹੋ ਗਿਆ । ਉਨ੍ਹਾਂ ਨੂੰ ਹੁਣ ਵੀ ਯਕੀਨ ਨਹੀਂ ਆ ਰਿਹਾ ਹੈ ਕਿ ਜਗਤਾਰ ਸਿੰਘ ਉਨ੍ਹਾਂ ਨੂੰ ਇਨ੍ਹੀ ਜਲਦੀ ਛੱਡ ਕੇ ਚੱਲਾ ਜਾਵੇਗਾ ।
ਦੱਸਿਆ ਜਾ ਰਿਹਾ ਹੈ ਕਿ ਜਗਤਾਰ ਦੀ ਮੌਤ ਬ੍ਰੇਨ ਹੈਮਰੇਜ ਨਾਲ ਹੋਈ ਸੀ । ਜਾਣਕਾਰੀ ਦੇ ਮੁਤਾਬਿਕ ਪਿੰਡ ਜਗਜੀਤਪੁਰ ਦੇ ਪੰਚ ਅਤੇ ਮ੍ਰਿਤਕ ਦੇ ਚਾਚੇ ਦੇ ਪੁੱਤਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਗਤਾਰ ਸਿੰਘ ਸਾਲ ਪਹਿਲਾਂ ਪਤਨੀ ਨੂੰ ਮਿਲੇ ਸਟੱਡੀ ਵੀਜ਼ਾ ਦੀ ਬਦੌਲਤ ਯੂਕੇ ਪਹੁੰਚਿਆ ਸੀ ।
ਜਗਤਾਰ ਸਿੰਘ ਦੀ ਪਤਨੀ ਦਾ ਸਟੱਡੀ ਵੀਜ਼ਾ ਲੱਗਿਆ ਤਾਂ ਉਹ ਵੀ ਨਾਲ ਚੱਲਾ ਗਿਆ । ਕੁਝ ਦਿਨ ਪਹਿਲਾਂ ਉਸ ਨੂੰ ਬ੍ਰੇਨ ਹੈਮਰੇਜ ਦੀ ਤਕਲੀਫ ਹੋਈ, ਜਿਸ ਦੇ ਚੱਲ ਦੇ ਉਸ ਦੀ ਮੌਤ ਹੋ ਗਈ । ਪਿੰਡ ਵਾਲਿਆਂ ਨੇ ਦੱਸਿਆ ਕਿ ਉਹ ਗਰੀਬ ਕਿਸਾਨ ਪਰਿਵਾਰ ਨਾਲ ਸਬੰਧ ਰੱਖ ਦਾ ਸੀ । ਉਨ੍ਹਾਂ ਕੋਲ ਸਿਰਫ਼ ਡੇਢ ਏਕੜ ਜ਼ਮੀਨ ਸੀ । ਜਿਸ ਨੂੰ ਵੇਚ ਕੇ ਉਹ ਵਿਦੇਸ਼ ਭਵਿੱਖ ਬਣਾਉਣ ਨੂੰ ਗਏ ਸਨ ਇਸ ਘਟਨਾ ਤੋਂ ਬਾਅਦ ਪਰਿਵਾਰ ਨੇ ਸਰਕਾਰ ਕੋਲੋ ਆਰਥਿਕ ਮਦਦ ਮੰਗੀ ਹੈ । ਇੰਗਲੈਂਡ ਜਗਤਾਰ ਸਿੰਘ ਦੀ ਪਤਨੀ ਇਕੱਲੀ ਹੈ ਅਤੇ ਉਸ ਦਾ ਰੋ-ਰੋ ਕੇ ਬੁਰਾ ਹਾਲ ਹੈ ।