Punjab

10 ਰੁਪਏ ਦੀ ਫਰੂਟੀ ਦੇ ਲਾਲਚ ‘ਚ ਫਸੀ ‘ਡਾਕੂ ਹਸੀਨਾ’, ਪੁਲਿਸ ਨੇ ਲਗਾਇਆ ਸੀ ਲੰਗਰ

"Bandit Hasina" caught in the temptation of 10 rupees fruiti the police installed a langar

ਲੁਧਿਆਣਾ : ਸਾਢੇ 8 ਕਰੋੜ ਦੀ ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਉਰਫ ਮੋਨਾ ਨੂੰ ਬੀਤੇ ਕੱਲ੍ਹ ਉਤਰਾਖੰਡ ਦੀ ਇਕ ਧਾਰਮਿਕ ਥਾਂ ਤੋਂ ਗ੍ਰਿਫਤਾਰ ਕੀਤਾ ਗਿਆ। ਉਸ ਨੂੰ ਫੜਨ ਲਈ ਪੁਲਿਸ ਨੇ ਟ੍ਰੈਪ ਲਗਾਇਆ ਸੀ। ਪੁਲਿਸ ਨੂੰ ਉਸ ਦੇ ਧਾਰਮਿਕ ਥਾਂ ‘ਚ ਹੋਣ ਦੀ ਲੋਕੇਸ਼ਨ ਮਿਲੀ ਸੀ ਜਿਸ ਦੇ ਬਾਅਦ ਪੁਲਿਸ ਨੇ ਉਸ ਧਾਰਮਿਕ ਥਾਂ ਦੇ ਬਾਹਰ ਫਰੂਟੀ ਦਾ ਲੰਗਰ ਲਗਾਇਆ। ਉਥੇ ਜਿਵੇਂ ਹੀ ਮੋਨਾ ਪਤੀ ਨਾਲ ਫਰੂਟੀ ਲੈਣ ਲਈ ਲਾਈਨ ਵਿਚ ਲੱਗੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਉਸ ਨੂੰ ਫੜਨ ਲਈ ਚਲਾਏ ਗਏ ਆਪ੍ਰੇਸ਼ਨ ਨੂੰ ਇੰਸਪੈਕਟਰ ਬੇਅੰਤ ਜੁਨੇਜਾ ਨੇ ਲੀਡਾ ਕੀਤਾ। ਧਾਰਮਿਕ ਥਾਂ ‘ਤੇ ਭੀੜ ਹੋਣ ਕਾਰਨ ਮੁਲਜ਼ਮਾਂ ਨੂੰ ਫੜਨਾ ਬਹੁਤ ਵੱਡੀ ਚੁਣੌਤੀ ਸੀ। ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਇਨਸਾਨੀਅਤ ਦੇ ਨਾਤੇ ਅਸੀਂ ਮੋਨਾ ਨੂੰ ਧਾਰਮਿਕ ਥਾਂ ਵਿਚ ਮੱਥਾ ਟੇਕਣ ਦਾ ਮੌਕਾ ਦਿੱਤਾ ਪਰ ਇਸ ‘ਤੇ ਸਾਡੀ ਪੂਰੀ ਨਜ਼ਰ ਸੀ।

ਗ੍ਰਿਫਤਾਰੀ ਦੇ ਬਾਅਦ ਮਨੀ ਤੇ ਮੋਨਾ ਨੂੰ ਆਹਮੋ-ਸਾਹਮਣੇ ਬੈਠ ਕੇ ਪੁੱਛਗਿਛ ਕੀਤੀ। ਪੁੱਛਗਿਛ ਵਿਚ ਕਈ ਖੁਲਾਸੇ ਹੋਏ। ਡਕੈਤ ਮਨਦੀਪ ਮੋਨਾ ਨੇ ਮਨੀ ਨਾਲ ਫਰੈਂਡਸ਼ਿਪ ਦੇ ਬਾਅਦ ਹੀ ਲੁੱਟ ਲਈ ਸੋਚਣਾ ਸ਼ੁਰੂ ਕਰ ਦਿੱਤਾ ਸੀ। ਉਹ ਮਨੀ ਤੋਂ ਕੰਪਨੀ ਤੇ ਉਥੋਂ ਦੇ ਕੰਮ ਬਾਰੇ ਪੁੱਛਦੀ ਰਹਿੰਦੀ ਸੀ।

ਕੁਝ ਮਹੀਨੇ ਪਹਿਲਾਂ ਮਨੀ ਨੇ ਉਸ ਨੂੰ ਮਜ਼ਾਕ ਵਿਚ ਕਿਹਾ ਸੀ ਕਿ ਉਹ ਉਸ ਦੇ ਕੰਮ ਬਾਰੇ ਇੰਨਾ ਜ਼ਿਆਦਾ ਪੁੱਛ ਰਹੀ ਹੈ ‘ਤੂੰ ਡਾਕਾ ਮਾਰਨ’ ਇਸ ‘ਤੇ ਮਨਦੀਪ ਨੇ ਜਵਾਬ ਦਿੱਤਾ ਸੀ, ‘ਮਾਰਨਾ ਵੀ ਪੈ ਸਕਦਾ’। ਹਾਲਾਂਕਿ ਉਸ ਸਮੇਂ ਮਨਜਿੰਦਰ ਇਸ ਗੱਲ ਤੋਂ ਅਨਜਾਣ ਸੀ ਕਿ ਮਨਦੀਪ ਦੇ ਦਿਮਾਗ ਵਿਚ ਲੁੱਟ ਕਰਨ ਦੀ ਪਲਾਨਿੰਗ ਚੱਲ ਰਹੀ ਹੈ। ਹੌਲੀ-ਹੌਲੀ ਮਨਦੀਪ ਤੇ ਮਨਜਿੰਦਰ ਦਾ ਰਿਸ਼ਤਾ ਹੋਰ ਮਜ਼ਬੂਤ ਹੁੰਦਾ ਗਿਆ। ਮਨਦੀਪ ‘ਤੇ ਕਾਫੀ ਕਰਜ਼ਾ ਸੀ। ਉਸ ਨੇ ਆਸਾਨੀ ਨਾਲ ਪੈਸਾ ਕਮਾਉਣ ਲਈ ਸ਼ਾਰਟਕੱਟ ਰਸਤਾ ਲੱਭਿਆ।

ਲੁਧਿਆਣਾ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ ਨੇ 60 ਘੰਟੇ ਵਿਚ ਸਭ ਤੋਂ ਪਹਿਲਾਂ ਸੀਐੱਮਐੱਸ ਕੰਪਨੀ ਦੇ ਮੁਲਾਜ਼ਮ ਮਾਸਟਰਮਾਈਂਡ ਮਨਜਿੰਦਰ ਸਿੰਘ ਮਨੀ ਨੂੰ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਵਿਚ ਹੁਣ ਤੱਕ 9 ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਹਨ।