Punjab

‘ਗੈਰ ਪੰਜਾਬੀਆਂ ‘ਤੇ ਪਾਬੰਦੀ ਲੱਗੇ ! ਨੌਕਰੀ ਨਾ ਦਿੱਤੀ ਜਾਵੇ’! ਜ਼ਮੀਨ ਖਰੀਦਣ ਦੀ ਇਜਾਜ਼ਤ ਵੀ ਨਾ ਮਿਲੇ’

ਬਿਉਰੋ ਰਿਪੋਰਟ : ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ 79ਵੀਂ ਵਰ੍ਹੇਗੰਢ ਮੌਕੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੈਰ ਪੰਜਾਬੀਆਂ ਨੂੰ ਨੌਕਰੀ ਨਾ ਦਿੱਤੀ ਜਾਵੇ । ਇਸ ਤੋਂ ਇਲਾਵਾ ਪੰਜਾਬ ਵਿੱਚ ਜ਼ਮੀਨ ਵੀ ਖਰੀਦਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਫੈਡਰੇਸ਼ਨ ਨੇ ਕਿਹਾ ਸਾਜਿਸ਼ ਦੇ ਤਹਿਤ ਪੰਜਾਬ ਨੂੰ ਤੋੜਨ ਦੇ ਲਈ ਗੈਰ ਪੰਜਾਬੀਆਂ ਨੂੰ ਇੱਥੇ ਵਸਾਇਆ ਜਾ ਰਿਹਾ ਹੈ । ਇਸ ਨਾਲ ਪੰਜਾਬੀਆਂ ਦੇ ਅਧਿਕਾਰਾ ਨੂੰ ਖਤਰਾਂ ਹੈ ।

ਹਿਮਾਚਲ ਦੇ ਲੋਕਾਂ ਨੂੰ ਅਧਿਆਪਕ ਭਰਤੀ ਕੀਤਾ ਜਾ ਰਿਹਾ ਹੈ

ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਸਿੱਖਿਆ ਦੇ ਨਾਲ ਸਮਾਜ ਅਤੇ ਵਿਚਾਰਧਾਰਾ ਨੂੰ ਵੀ ਬਦਲਿਆ ਜਾ ਰਿਹਾ ਹੈ । ਪੰਜਾਬ ਵਿੱਚ ਸਾਜਿਸ਼ ਦੇ ਤਹਿਤ ਅਜਿਹਾ ਕੀਤਾ ਜਾ ਰਿਹਾ ਹੈ। ਪੰਜਾਬ ਅਤੇ ਪੰਜਾਬੀਆਂ ਦੇ ਸਭਿਆਚਾਰ ਅਤੇ ਵਿਚਾਰਧਾਰਾ ਨੂੰ ਬਦਲਣ ਦੇ ਲਈ ਬਾਹਰੀ ਸੂਬਿਆਂ ਤੋਂ ਅਧਿਆਪਕਾਂ ਨੂੰ ਲਗਾਇਆ ਜਾ ਰਿਹਾ ਹੈ। ਫੈਡਰੇਸ਼ਨ ਨੇ ਕਿਹਾ ਜ਼ਿਆਦਾਤਰ ਅਧਿਆਪਕ ਹਿਮਾਚਲ ਤੋਂ ਭਰਤੀ ਕੀਤੇ ਜਾ ਰਹੇ ਹਨ ।

ਸਿੱਖ ਸਟੂਡੈਂਟ ਫੈਡਰੇਸ਼ਨ ਨੇ ਕਿਹਾ ਭਾਵੇਂ ਉਹ ਪ੍ਰਾਈਵੇਟ ਦਫਤਰ ਹੋਵੇ ਜਾਂ ਫਿਰ ਸਰਕਾਰੀ ਹਰ ਥਾਂ ‘ਤੇ ਪੰਜਾਬੀ ਭਰਤੀ ਕੀਤੇ ਜਾਣੇ ਚਾਹੀਦੇ ਹਨ । ਫੈਡਰੇਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ਨੇ ਇਲਜ਼ਾਮ ਲਗਾਇਆ ਹੈ ਕਿ ਸੂਬੇ ਵਿੱਚ ਹੜ੍ਹ ਵੀ ਸਾਜਿਸ਼ ਦੇ ਤਹਿਤ ਆਏ ਹਨ । ਪੰਜਾਬ ਵਿੱਚ ਹੜ੍ਹ ਵਰਗੇ ਹਾਲਾਤ ਆਪ ਬਣਾਏ ਗਏ ਇਸ ਦੇ ਪਿੱਛੇ ਪੰਜਾਬ ਵਿਰੋਧੀ ਤਾਕਤਾਂ ਦਾ ਹੱਥ ਹੈ । ਉਨ੍ਹਾਂ ਕਿਹਾ ਭਾਖੜਾ ਮੈਨੇਜਮੈਂਟ ਬੋਰਡ ਨੇ ਸੂਬੇ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਕੀਤੇ ।

ਤਿੰਨ ਸ਼ਹਿਰ ਪਵਿੱਤਰ ਐਲਾਨੇ ਜਾਣ

ਫੈਡਰੇਸ਼ਨ ਨੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਹੈ ਕਿ ਸੂਬੇ ਦੇ ਤਿੰਨ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ,ਸ੍ਰੀ ਆਨੰਦਪੁਰ ਸਾਹਿਬ ਅਤੇ ਸੁਲਤਾਲਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ। ਇੱਥੇ ਸ਼ਰਾਬ ਮੀਟ ‘ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਈ ਜਾਵੇ।