India

ਬਜਰੰਗ ਪੁਨੀਆ ਨੇ ਪਦਮਸ਼੍ਰੀ ਵਾਪਸ ਕੀਤਾ ! PM ਦੇ ਘਰ ਬਾਹਰ ਰੱਖਿਆ !ਚਿੱਠੀ ਲਿਖ ਕੇ ਕਿਹਾ ‘ਹੁਣ ਇਸ ਸਨਮਾਨ ਦਾ ਬੋਝ ਨਹੀਂ ਚੁੱਕ ਸਕਦਾ’ !

ਬਿਉਰੋ ਰਿਪੋਰਟ : ਭਲਵਾਨ ਬਜਰੰਗ ਪੁਨੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਚਿੱਠੀ ਭੇਜ ਕੇ ਪਦਮਸ਼੍ਰੀ ਅਵਾਰਡ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਹੈ। ਬਜਰੰਗ ਪੁਨੀਆ ਨੇ ਲਿਖਿਆ ਹੈ ਕਿ ਮੈਂ ਆਪਣਾ ਪਦਮਸ਼੍ਰੀ ਪ੍ਰਧਾਨ ਮੰਤਰੀ ਜੀ ਨੂੰ ਵਾਪਸ ਦੇ ਰਿਹਾ ਹਾਂ। ਕਹਿਣ ਦੇ ਲਈ ਇਹ ਮੇਰਾ ਪੱਤਰ ਹੈ ।

ਚਿੱਠੀ ਵਿੱਚ ਬਜ਼ਰਗ ਪੁਨੀਆ ਨੇ ਕੁਸ਼ਤੀ ਮਹਾਂ ਸੰਘ ‘ਤੇ ਬ੍ਰਿਜਭੂਸ਼ਣ ਦੇ ਕਰੀਬੀ ਸੰਜੇ ਸਿੰਘ ਦੀ ਜਿੱਤ ਦਾ ਵਿਰੋਧ ਜਤਾਇਆ ਹੈ । ਬਜਰੰਗ ਅਵਾਰਡ ਵਾਪਸ ਦੇਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਗਏ ਸੀ ਪਰ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲੀ ਸੀ ਤਾਂ ਉਹ ਆਪਣੇ ਅਵਾਰਡ ਫੁੱਟਪਾਥ ‘ਤੇ ਰੱਖ ਕੇ ਆ ਗਏ ।

ਬਜਰੁੰਗ ਪੁਨੀਆ ਨੇ ਆਪਣੇ ਆਪ ਨੂੰ ਗੈਰ ਸਨਮਾਨਿਤ ਭਲਵਾਨ ਦੱਸ ਦੇ ਹੋਏ ਕਿਹਾ ਔਰਤ ਭਲਵਾਨ ਦੇ ਅਪਮਾਨ ਦੇ ਬਾਅਦ ਅਜਿਹੀ ਸਨਮਾਨਤ ਜ਼ਿੰਦਗੀ ਨਹੀਂ ਜੀਅ ਸਕਦਾ ਹਾਂ। ਇਸੇ ਲਈ ਆਪਣਾ ਸਨਮਾਨ ਵਾਪਸ ਕਰ ਰਿਹਾ ਹਾਂ। ਹੁਣ ਉਹ ਇਸ ਸਨਮਾਨ ਦੇ ਬੋਝ ਹੇਠ ਨਹੀਂ ਜੀਅ ਸਕਦਾ ਹੈ । ਬਜਰੰਗ ਪੁਨੀਆ ਨੂੰ 12 ਮਾਰਚ 2019 ਨੂੰ ਪਦਮਸ਼੍ਰੀ ਮਿਲਿਆ ਸੀ।

ਬਜਰੰਗ ਪੁਨੀਆ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਕਿ ਤੁਹਾਡੀ ਦੇਸ਼ ਸੇਵਾ ਦੇ ਇਸ ਰੁਝੇਵੇ ਦੇ ਵਿਚਾਲੇ ਤੁਹਾਡਾ ਧਿਆਨ ਸਾਡੀ ਕੁਸ਼ਤੀ ਵੱਲ ਦਿਵਾਉਣ ਚਾਹੁੰਦਾ ਹਾਂ । ਤੁਹਾਨੂੰ ਪਤਾ ਹੈ ਕਿ ਇਸੇ ਸਾਲ ਜਨਵਰੀ ਮਹੀਨੇ ਵਿੱਚ ਦੇਸ਼ ਦੀ ਔਰਤ ਭਲਵਾਨਾਂ ਨੇ ਕੁਸ਼ਤੀ ਸੰਘ ਤੇ ਕਾਬਿਜ ਬ੍ਰਿਜਭੂਸ਼ਣ ਸਿੰਘ ‘ਤੇ ਅਸ਼ਲੀਲ ਹਰਕਤਾਂ ਕਰਨ ਦਾ ਗੰਭੀਰ ਇਲਜ਼ਾਮ ਲਗਾਇਆ ਸੀ। ਜਦੋਂ ਔਰਤ ਭਲਵਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਸੀ ਤਾਂ ਮੈਂ ਵੀ ਸ਼ਾਮਲ ਸੀ । ਅੰਦੋਲਨਕਾਰੀ ਭਲਵਾਨ ਜਨਵਰੀ ਵਿੱਚ ਆਪਣੇ ਘਰ ਪਰਤ ਗਏ ਜਦੋਂ ਸਰਕਾਰ ਨੇ ਉਨ੍ਵਾਂ ਨੂੰ ਠੋਸ ਭਰੋਸਾ ਦਿੱਤਾ ਸੀ । ਪਰ ਜਦੋਂ ਠੋਸ ਕਾਰਵਾਈ ਨਹੀਂ ਹੋਈ ਤਾਂ 3 ਮਹੀਨੇ ਬਾਅਦ ਮੁੜ ਤੋਂ ਸੜਕਾਂ ‘ਤੇ ਉਤਰੇ ਤਾਂਕੀ ਦਿੱਲੀ ਪੁਲਿਸ ਘੱਟੋ-ਘੱਟ FIR ਤਾਂ ਦਰਜ ਕਰ ਲਏ । ਜਨਵਰੀ ਵਿੱਚ 19 ਔਰਤ ਭਲਵਾਨਾਂ ਨੇ ਸ਼ਿਕਾਇਤ ਕੀਤੀ ਸੀ ਪਰ ਦਬਾਅ ਵਿੱਚ ਅਪ੍ਰੈਲ ਤੱਕ ਸਿਰਫ਼ 7 ਹੀ ਬਚੀਆਂ ਸਨ ।

ਗ੍ਰਹਿ ਮੰਤਰੀ ਨੇ ਕਿਹਾ ਸੀ ਇਨਸਾਫ ਦੇਣਗੇ

ਜਦੋਂ ਸਾਨੂੰ ਕੁਝ ਸਮਝ ਨਹੀਂ ਆਇਆ ਤਾਂ ਅਸੀਂ ਗੰਗਾ ਵਿੱਚ ਮੈਡਲ ਬਹਾਉਣ ਦੇ ਲਈ ਪਹੁੰਚ ਗਏ। ਜਦੋਂ ਅਸੀਂ ਗਏ ਤਾਂ ਕੋਚ ਅਤੇ ਕਿਸਾਨਾਂ ਨੇ ਸਾਨੂੰ ਅਜਿਹਾ ਕਰਨ ਲਈ ਰੋਕਿਆ । ਉਸੇ ਸਮੇਂ ਇੱਕ ਜ਼ਿੰਮੇਵਾਰ ਮੰਤਰੀ ਦਾ ਫੋਨ ਆਇਆ ਅਤੇ ਸਾਨੂੰ ਕਿਹਾ ਸਾਡੇ ਨਾਲ ਪੂਰਾ ਇਨਸਾਫ ਹੋਵੇਗਾ । ਇਸ ਵਿਚਾਲੇ ਗ੍ਰਹਿ ਮੰਤਰੀ ਨਾਲ ਵੀ ਮੁਲਾਕਾਤ ਹੋਈ ਉਨ੍ਹਾਂ ਨੇ ਵਿਸ਼ਵਾਸ਼ ਦਿਵਾਇਆ ਕਿ ਔਰਤ ਭਲਵਾਨਾਂ ਦੇ ਨਾਲ ਇਨਸਾਫ ਹੋਵੇਗਾ,ਕੁਸ਼ਤੀ ਸੰਘ ਤੋਂ ਬ੍ਰਿਜਭੂਸ਼ਣ ਅਤੇ ਉਸ ਦੇ ਸਾਥੀਆਂ ਨੂੰ ਬਾਹਰ ਕੀਤਾ ਜਾਵੇਗਾ।

ਸਾਕਸ਼ੀ ਮਲਿਕ ਨੇ ਸੰਨਿਆਸ ਲਿਆ ਸੀ

ਦੇਸ਼ ਦੀ ਇਕਲੌਤੀ ਓਲੰਪੀਅਨ ਮੈਡਲ ਜੇਤੂ ਰੈਸਲਰ ਸਾਕਸ਼ੀ ਮਲਿਕ ਨੇ WFI ਚੋਣ ਦੇ ਨਤੀਜਿਆਂ ਤੋਂ ਬਾਅਦ ਬੀਤੇ ਦਿਨ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ । ਸਾਕਸ਼ੀ ਨੇ ਆਪਣੇ ਬੂਟ ਕੱਢ ਕੇ ਟੇਬਲ ‘ਤੇ ਰੱਖ ਦਿੱਤੇ ਸਨ । ਇਸ ਤੋਂ ਪਹਿਲਾਂ ਸਾਕਸ਼ੀ ਨੇ ਕਿਹਾ ਸੀ ਅਸੀਂ ਲੜਾਈ ਨਹੀਂ ਜਿੱਤ ਸਕੇ,ਕੋਈ ਗੱਲ ਨਹੀਂ,ਸਾਡੀ ਹਮਾਇਤ ਕਰਨ ਦੇ ਲਈ ਦੇਸ਼ ਦੇ ਦੂਰੋ ਆਏ ਲੋਕਾਂ ਦਾ ਧੰਨਵਾਦ,ਸਾਡੀ ਲੜਾਈ ਜਾਰੀ ਰਹੇਗੀ । ਭਰੀ ਹੋਈ ਅਵਾਜ਼ ਵਿੱਚ ਸਾਕਸ਼ੀ ਨੇ ਕਿਹਾ ਭਲਵਾਨਾਂ ਨੇ WFI ਵਿੱਚ ਔਰਤ ਪ੍ਰਧਾਨ ਦੀ ਮੰਗ ਕੀਤੀ ਸੀ। ਪਰ ਸਾਰੇ ਜਾਣ ਦੇ ਹਨ ਬ੍ਰਿਜਭੂਸ਼ਣ ਤੰਤਰ ਕਿੰਨਾ ਮਜ਼ਬੂਤ ਹੈ ।ਮੈਂ ਅਤੇ ਪੁਨੀਆ ਗ੍ਰਹਿ ਮੰਤਰੀ ਨੂੰ ਮਿਲੇ ਸੀ । ਅਸੀਂ ਇੱਕ-ਇੱਕ ਕੁੜੀ ਦਾ ਨਾਂ ਲੈਕੇ ਦੱਸਿਆ ਕਿ ਰੈਸਲਿੰਗ ਨੂੰ ਬਚਾ ਲਓ ਪਰ ਕੁਝ ਨਹੀਂ ਹੋਇਆ ।ਇਨਸਾਫ ਦੀ ਉਮੀਦ ਨਹੀਂ ਹੈ ਇਸ ਲਈ ਮੈਂ ਅੱਜ ਤੋਂ ਹੀ ਕੁਸ਼ਤੀ ਨੂੰ ਤਿਆਗ ਰਹੀ ਹਾਂ।