‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਦਿੱਲੀ ਅੰਦੋਲਨ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬ ਤੇ ਹਰਿਆਣਾ ਨਾਲ ਸੰਬੰਧਤ 7 ਹੋਰ ਕਿਸਾਨਾਂ ਨੂੰ ਜਮਾਨਤ ਮਿਲ ਗਈ ਹੈ। ਇਹ ਜਲਦ ਰਿਹਅ ਹੋ ਸਕਦੇ ਹਨ। ਦਿੱਲੀ ਸਿੱਖ ਗੁਰੁੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਦੇ ਮੁਖਰਜੀ ਨਗਰ ਸਥਿਤ ਥਾਣੇ ਵਿੱਚ ਇਨ੍ਹਾਂ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚ ਪਰਕਤ ਸਿੰਘ ਫਿਰੋਜਪੁਰ, ਪਟਿਆਲਾ ਦੇ ਸਰਵਣ ਸਿੰਘ, ਮਾਨਸਾ ਦੇ ਜੋਗਿੰਦਰ ਸਿੰਘ, ਹੁਸ਼ਿਆਰਪੁਰ ਦੇ ਬਲਵੀਰ ਸਿੰਘ ਤੇ ਗੁਰਦਿਆਲ ਸਿੰਘ, ਯਮੁਨਾਨਗਰ ਦੇ ਪਰਮਜੀਤ ਸਿੰਘ ਤੇ ਦਸੂਹਾ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਨੂੰ ਜਮਾਨਤ ਤੇ ਰਿਹਾਅ ਕੀਤਾ ਜਾ ਰਿਹਾ ਹੈ। ਸਿਰਸਾ ਨੇ ਇਨ੍ਹਾਂ ਦੇ ਪਰਿਵਾਰਾਂ ਨੂੰ ਜਲਦ ਤੋਂ ਜਲਦ ਕਮੇਟੀ ਦੀ ਲੀਗਲ ਸੈੱਲ ਨਾਲ ਰਾਬਤਾ ਕਾਇਮ ਕਰਨ ਦੀ ਅਪੀਲ ਕੀਤੀ ਹੈ।
India
International
Punjab
ਦਿੱਲੀ ਅੰਦੋਲਨ ‘ਚ ਗ੍ਰਿਫਤਾਰ ਕੀਤੇ ਪੰਜਾਬ ਤੇ ਹਰਿਆਣਾ ਦੇ 7 ਹੋਰ ਕਿਸਾਨਾਂ ਨੂੰ ਮਿਲੀ ਜ਼ਮਾਨਤ, ਜਲਦ ਹੋਵੇਗੀ ਰਿਹਾਈ
- February 19, 2021