International

ਕੈਨੇਡਾ,ਅਮਰੀਕਾ ਤੋਂ ਬਾਅਦ ਹੁਣ ਆਸਟ੍ਰੇਲੀਆ ਦੀ ਵੱਡੀ ਕਾਰਵਾਈ, ਭਾਰਤ ਨਾਲ ਸਬੰਧਾਂ ‘ਤੇ ਪੈ ਸਕਦਾ ਅਸਰ

ਕੈਨੇਡਾ,ਅਮਰੀਕਾ ਤੋਂ ਬਾਅਦ ਹੁਣ ਆਸਟ੍ਰੇਲੀਆ ਵਿੱਚ ਵੀ ਭਾਰਤੀ ਜਾਸੂਸਾਂ ਨੂੰ ਲੈਕੇ ਵੱਡੀ ਕਾਰਵਾਈ ਕੀਤੀ ਗਈ ਹੈ। ਆਸਟਰੇਲੀਆ (Australia) ਵੱਲੋਂ ਭਾਰਤ ਦੇ ਦੋ ਜਾਸੂਸਾਂ (Spy) ਨੂੰ ਦੇਸ਼ ਵਿੱਚੋਂ ਕੱਢਣ ਦੀ ਖ਼ਬਰ ਸਾਹਮਣੇ ਆਈ ਹੈ। ਆਸਟ੍ਰੇਲੀਆਈ ਮੀਡੀਆ ਵਿੱਚ ਪ੍ਰਕਾਸ਼ਿਤ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੇ ਦੋ ਜਸੂਸਾਂ ਨੂੰ ਆਸਟਰੇਲੀਆ ਦੇ ਰੱਖਿਆ ਪ੍ਰਜੈਕਟਾਂ, ਹਵਾਈ ਅੱਡੇ ਦੀ ਸੁਰੱਖਿਆ ਅਤੇ ਵਪਾਰਕ ਸਬੰਧਾਂ ਬਾਰੇ ਸੀਕਰੇਟ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਗ੍ਰਿਫ਼ਤਾਰ ਕੀਤਾ ਗਿਆ ਹੈ। ਆਸਟ੍ਰੇਲੀਆਈ ਮੀਡੀਆ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਦੋਵੇਂ ਭਾਰਤੀ ਜਸੂਸਾਂ ਨੂੰ ਆਸਟਰੇਲੀਆ ਤੋਂ ਬਾਹਰ ਕੱਢ ਦਿੱਤਾ ਗਿਆ ਹੈ।

ਇਹ ਘਟਨਾ 2020 ਦੀ ਦੱਸੀ ਜਾ ਰਹੀ ਹੈ। ਦੋਵੇਂ ਭਾਰਤੀ ਜਸੂਸਾਂ ‘ਤੇ ਗੁਪਤ ਜਾਣਕਾਰੀ ਚੋਰੀ ਕਰਨ ਦੇ ਅਰੋਪ ਲਗਾਏ ਗਏ ਹਨ। ਆਸਟਰੇਲੀਆ ਮੀਡੀਆ ‘ਚ 30 ਅ੍ਰਪੈਲ ਨੂੰ ਇਹ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਸੀ। ਆਸਟਰੇਲੀਆ ਮੀਡੀਆ ਏਸੀਬੀ (ACB) ਨੇ ਕਿਹਾ ਕਿ ਆਸਟਰੇਲੀਆ ਦੇ ਰੱਖਿਆ ਪ੍ਰਜੈਕਟਾਂ, ਹਵਾਈ ਅੱਡੇ ਦੀ ਸੁਰੱਖਿਆ ਅਤੇ ਵਪਾਰਕ ਸਬੰਧਾਂ ਬਾਰੇ ਸੀਕਰੇਟ ਜਾਣਕਾਰੀ ਚੋਰੀ ਕਰਦੇ ਕਾਬੂ ਕੀਤੇ ਗਏ ਭਾਰਤੀ ਜਸੂਸਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਗਿਆ ਸੀ।  ਏਸੀਬੀ ਨੇ ਕਿਹਾ ਕਿ ਆਸਟ੍ਰੇਲੀਅਨ ਸਕਿਓਰਿਟੀ ਇੰਟੈਲੀਜੈਂਸ ਆਰਗੇਨਾਈਜ਼ੇਸ਼ਨ’ ਨੇ 2020 ਵਿੱਚ ਇਨ੍ਹਾਂ ਨੂੰ ਫੜਿਆ ਸੀ। ਇਸ ਦੇ ਨਾਲ ਉਨ੍ਹਾਂ ਭਾਰਤੀ ਜਸੂਸਾ ਉੱਪਰ ਆਸਟਰੇਲੀਆ ਵਿੱਚ ਰਹਿੰਦੇ ਭਾਰਤੀ ਲੋਕਾਂ ਉੱਤੇ ਵੀ ਨਜ਼ਰ ਰੱਖਣ ਦੇ ਨਾਲ-ਨਾਲ ਸਿਆਸਤਦਾਨਾਂ ਨਾਲ ਭਾਰਤੀਆਂ ਦੇ ਸਬੰਧਾਂ ਤੇ ਵੀ ਨਜ਼ਰ ਰੱਖਣ ਦਾ ਦੋਸ਼ ਲਗਾਇਆ ਹੈ।

ਇਸ ਆਸਟ੍ਰੇਲੀਆਈ ਮੀਡੀਆ ਵੱਲੋਂ ਪ੍ਰਕਾਸ਼ਿਤ ਰਿਪੋਰਟ ਉੱਪਰ ਭਾਰਤ ਸਰਕਾਰ ਨੇ ਫ਼ਿਲਹਾਲ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਇਸ ਮਾਮਲੇ ਉੱਪਰ ਕਿਸੇ ਵੀ ਭਾਰਤੀ ਅਧਿਕਾਰੀ ਨੇ ਹੁਣ ਤੱਕ ਕੁੱਝ ਵੀ ਨਹੀਂ ਕਿਹਾ ਹੈ। ਆਸਟਰੇਲੀਆ ਮੀਡੀਆ ਵੱਲੋਂ 2020 ਦੇ ਮਾਮਲੇ ਨੂੰ 2024 ਵਿੱਚ ਚੁੱਕਣ ਨੂੰ ਸਵਾਲ ਖੜ੍ਹੇ ਹੋ ਰਹੇ ਹਨ, ਕਿਉਂਕਿ ਵਾਸ਼ਿੰਗਟਨ ਪੋਸਟ ਵੱਲੋਂ ਕੁੱਝ ਦਿਨ ਪਹਿਲਾਂ ਹੀ ਇੱਕ ਭਾਰਤੀ ਅਧਿਕਾਰੀ ਉੱਪਰ ਗੁਰਪੰਤਵੰਤ ਸਿੰਘ ਪੰਨੂ ਦੇ ਕਤਲ ਦੀ ਸ਼ਾਜਿਸ ਰਚਣ ਦਾ ਇਲਜ਼ਾਮ ਲਗਾਇਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ  – ਬੀਜੇਪੀ ਦੇ ਸਿੱਖ ਆਗੂ ਨੇ ਸਿੱਖ ਧਰਮ ਸਬੰਧੀ ਦਿੱਤਾ ਇਤਰਾਜ਼ਯੋਗ ਬਿਆਨ! ਵਿਵਾਦ ਹੋਣ ‘ਤੇ ਜੋੜੇ ਹੱਥ