India Punjab

ਪੰਜਾਬ ਵਿੱਚ ਇਸ ਦਿਨ ਤੋਂ ਮੁੜ ਪਵੇਗਾ ਮੀਂਹ! ਅਪ੍ਰੈਲ ’ਚ ਸੂਬੇ ਦਾ 4 ਵਾਰ ਬਦਲਿਆ ਮੌਸਮ

weather update todays weather weather today weather update today

ਪੰਜਾਬ ਦਾ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 4 ਮਈ ਨੂੰ ਮੁੜ ਤੋਂ ਬੱਦਲ ਗਰਜਣਗੇ ਅਤੇ ਮੀਂਹ ਪਏਗਾ। ਹਾਲਾਂਕਿ ਕਿ ਬੀਤੇ ਦਿਨੀਂ ਮੌਸਮ ਵਿਭਾਗ ਵੱਲੋਂ 4 ਮਈ ਨੂੰ ਮੌਸਮ ਸਾਫ਼ ਦੱਸਿਆ ਗਿਆ ਸੀ। ਇਸ ਤੋਂ ਪਹਿਲਾਂ ਪੰਜਾਬ ਵਿੱਚ 28 ਤੋਂ 30 ਮਈ ਤੱਕ ਲਗਾਤਾਰ ਤਿੰਨ ਦਿਨ ਮੀਂਹ ਪਿਆ। ਤੇਜ਼ ਹਵਾਵਾਂ ਚੱਲਣ ਨਾਲ ਬੀਤੇ ਦਿਨੀਂ ਘੱਟੋ-ਘੱਟ ਤਾਪਮਾਨ ਵਿੱਚ 5 ਡਿਗਰੀ ਦੀ ਕਮੀ ਦਰਜ ਕੀਤੀ ਗਈ ਸੀ।

ਹਾਲਾਂਕਿ ਅੱਜ ਵੀ 0.9 ਡਿਗਰੀ ਪੰਜਾਬ ਵਿੱਚ ਤਾਪਮਾਨ ਘੱਟ ਦਰਜ ਕੀਤਾ ਗਿਆ ਹੈ। ਫਿਰੋਜ਼ਪੁਰ ਵਿੱਚ ਸਭ ਤੋਂ ਘੱਟ ਤਾਪਮਾਨ 12 ਡਿਗਰੀ ਦਰਜ ਕੀਤਾ ਗਿਆ ਹੈ। ਪੰਜਾਬ ਦੇ ਹੁਣ ਸਾਰਿਆਂ ਜ਼ਿਲ੍ਹਿਆਂ ਦਾ ਤਾਪਮਾਨ ਹੁਣ 20 ਤੋਂ ਘੱਟ ਆ ਗਿਆ ਹੈ, ਜਿਸ ਦੀ ਵਜ੍ਹਾ ਕਰਕੇ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਸਭ ਤੋਂ ਵੱਧ ਮੁਹਾਲੀ ਦਾ 19 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਜਦਕਿ ਅੰਮ੍ਰਿਤਸਰ, ਬਠਿੰਡਾ, ਜਲੰਧਰ ਵਿੱਚ 13 ਡਿਗਰੀ, ਲੁਧਿਆਣਾ, ਪਟਿਆਲਾ, ਪਠਾਨਕੋਟ ਵਿੱਚ 17 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।

ਉੱਧਰ ਹਰਿਆਣਾ ਵਿੱਚ 5 ਮਈ ਤੱਕ ਮੀਂਹ ਦੀ ਕੋਈ ਭਵਿੱਖਬਾਣੀ ਨਹੀਂ ਹੈ। ਹਾਲਾਂਕਿ ਬੀਤੇ ਦਿਨ ਵਾਂਗ ਹਰਿਆਣਾ ਵਿੱਚ ਵੀ ਘੱਟੋ-ਘੱਟ ਤਾਪਮਾਨ 0.5 ਡਿਗਰੀ ਹੇਠਾਂ ਡਿੱਗਿਆ ਹੈ। ਸਭ ਤੋਂ ਘੱਟ ਤਾਪਮਾਨ ਯਮੁਨਾਨਗਰ ਦਾ 17 ਡਿਗਰੀ ਦਰਜ ਕੀਤਾ ਗਿਆ ਹੈ। ਜਦਕਿ ਮਹਿੰਦਗੜ੍ਹ ਦਾ 22 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।

ਉੱਧਰ ਪੰਜਾਬ ਵਾਂਗ ਹਿਮਾਚਲ ਵਿੱਚ ਵੀ 4 ਮਈ ਨੂੰ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਸੂਬੇ ਵਿੱਚ ਮਾਰਚ ਵਾਂਗ ਅਪ੍ਰੈਲ ਵਿੱਚ ਵੀ 5 ਫ਼ੀਸਦੀ ਵੱਧ ਮੀਂਹ ਪਿਆ ਹੈ। ਹਿਮਾਚਲ ਵਿੱਚ ਵੀ ਅਪ੍ਰੈਲ ਦੇ ਅਖ਼ੀਰਲੇ ਹਫ਼ਤੇ ਲਗਾਤਾਰ ਮੀਂਹ ਪੈਂਦਾ ਰਿਹਾ।

ਉੱਧਰ ਮੱਧ ਪ੍ਰਦੇਸ਼ ਵਿੱਚ ਅਪ੍ਰੈਲ ਮਹੀਨੇ ਵਿੱਚ ਰਿਕਾਰਡ 20 ਦਿਨ ਮੀਂਹ ਪੈਣ ਤੋਂ ਬਾਅਦ ਹੁਣ ਮਈ ਵਿੱਚ ਤਾਪਮਾਨ 47 ਡਿਗਰੀ ਤੱਕ ਪਹੁੰਚ ਸਕਦਾ ਹੈ। ਮੌਸਮ ਵਿਭਾਗ ਨੇ ਜ਼ਿਆਦਾ ਤਾਪਮਾਨ ਹੋਣ ਦੀ ਭਵਿੱਖਬਾਣੀ ਕਰ ਦਿੱਤੀ ਹੈ।

ਇਹ ਵੀ ਪੜ੍ਹੋ – ਕੈਨੇਡਾ,ਅਮਰੀਕਾ ਤੋਂ ਬਾਅਦ ਹੁਣ ਆਸਟ੍ਰੇਲੀਆ ਦੀ ਵੱਡੀ ਕਾਰਵਾਈ, ਭਾਰਤ ਨਾਲ ਸਬੰਧਾਂ ‘ਤੇ ਪੈ ਸਕਦਾ ਅਸਰ