India

ਖਾਤੇ ‘ਚ ਗਲਤੀ ਨਾਲ 6 ਕਰੋੜ ਆਏ !ਪੂਰੇ ਖਰਚ ਕਰ ਦਿੱਤੇ,ਹੁਣ ਪੈ ਗਿਆ ਪੰਗਾ

By mistake 6 crore transferred in unknown bank account

ਬਿਊਰੋ ਰਿਪੋਰਟ : ਤੁਸੀਂ ਸਵੇਰੇ ਉੱਠੋ ਤਾਂ ਤੁਹਾਡੇ ਮੋਬਾਈਲ ਫੋਨ ਵਿੱਚ 6 ਕਰੋੜ ਰੁਪਏ ਬੈਂਕ ਵਿੱਚ ਜਮ੍ਹਾਂ ਹੋਣ ਦਾ ਮੈਮੇਜ ਆਇਆ ਹੋਵੇ ਤਾਂ ਇੱਕ ਵਾਰ ਤੁਸੀਂ ਖੁਸ਼ੀ ਨਾਲ ਛਾਲਾਂ ਮਾਰੋਗੇ । ਪਰ ਨਾਲ ਹੀ ਤੁਹਾਡੇ ਦਿਮਾਗ਼ ਵਿੱਚ ਇਹ ਵੀ ਆਏਗਾ ਕਿ ਆਖਿਰ ਕਿਵੇਂ ਇੰਨੇ ਪੈਸੇ ਤੁਹਾਡੇ ਐਕਾਉਂਟ ਵਿੱਚ ਆ ਸਕਦੇ ਹਨ ? ਆਖਿਰ ਕੌਣ ਹੈ ਜੋ ਤੁਹਾਡੇ ਐਕਾਉਂਟ ਵਿੱਚ ਇੰਨੇ ਪੈਸੇ ਪਾ ਰਿਹਾ ਹੈ ? ਤੁਸੀਂ ਬੈਂਕ ਜਾ ਕੇ ਇਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵੀ ਜ਼ਰੂਰ ਕਰੋਗੇ । ਪਰ ਇੱਕ ਸ਼ਖਸ ਅਜਿਹਾ ਸੀ ਜਿਸ ਨੇ ਭਾਵੇਂ ਇੰਨਾਂ ਸਾਰੇ ਸਵਾਲਾਂ ਬਾਰੇ ਸੋਚਿਆ ਹੋਵੇ ਪਰ ਇਸ ਦੀ ਬਿਨਾਂ ਪਰਵਾ ਕੀਤੇ ਐਕਾਉਂਟ ਵਿੱਚ ਆਏ 6 ਕਰੋੜ ਮਿੰਟਾਂ ਵਿੱਚ ਹੀ ਉੱਡਾ ਦਿੱਤੇ । ਪਰ ਹੁਣ ਉਸ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਰਹੀ ਹੈ ।

ਇਹ ਹੈ ਪੂਰਾ ਮਾਮਲਾ

ਦਰਾਸਲ ਪਤੀ-ਪਨਤੀ ਨੇ ਘਰ ਖਰੀਦਣ ਦੇ ਲਈ ਪੇਮੈਂਟ ਕੀਤੀ ਸੀ, ਆਨ ਲਾਈਨ ਪੇਮੈਂਟ ਕਰਨ ਵੇਲੇ ਗਲਤ ਐਕਾਉਂਟ ਵਿੱਚ 6 ਕਰੋੜ ਰੁਪਏ ਟਰਾਂਸਫਰ ਹੋ ਗਏ। ਜਿਸ ਸ਼ਖ਼ਸ ਦੇ ਐਕਾਉਂਟ ਵਿੱਚ ਇਹ ਪੈਸਾ ਗਿਆ ਸੀ ਉਸ ਦਾ ਨਾਂ ਹੈ ਅਬਦੇਲ ਘੜਿਆ। 24 ਸਾਲ ਦਾ ਅਬਦੇਲ ਆਸਟ੍ਰੇਲੀਆ ਦੇ ਸਿਡਨੀ ਵਿੱਚ ਰਹਿੰਦਾ ਹੈ ਅਤੇ ਪੇਸ਼ੇ ਤੋਂ ਰੈਪਰ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਸਵੇਰੇ ਉੱਠਿਆ ਤਾਂ ਉਸ ਦੇ ਐਕਾਉਂਟ ਵਿੱਚ ਕਰੋੜਾਂ ਰੁਪਏ ਆਏ ਹੋਏ ਸਨ । ਜਿਸ ਦੇ ਬਾਅਦ ਉਸ ਨੇ 5 ਕਰੋੜ ਦਾ ਗੋਲਡ ਖਰੀਦਿਆ,90 ਹਜ਼ਾਰ ਦੀ ਸ਼ਾਪਿੰਗ ਕੀਤੀ ਅਤੇ ਬਚੇ ਹੋਏ ਪੈਸੇ ATM ਤੋਂ ਕੱਢਵਾ ਲਏ। ਜਦੋਂ ਇਸ ਗੱਲ ਦਾ ਖੁਲਾਸਾ ਹੋਇਆ ਤਾਂ ਪੁਲਿਸ ਨੇ ਉਸ ਨੂੰ ਗਿਰਫ਼ਤਾਰ ਕਰ ਲਿਆ। ਅਦਾਲਤ ਨੇ ਉਸ ਨੂੰ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ ਅਤੇ ਹੁਣ ਉਸ ਨੂੰ ਸਜ਼ਾ ਦਿੱਤੀ ਜਾਣੀ ਹੈ। 2 ਮਹੀਨੇ ਪਹਿਲਾਂ ਗੁਜਰਾਤ ਦੇ ਰਮੇਸ਼ ਸਾਗਰ ਦੇ ਡੀਮੈਟ ਐਕਾਉਂਟ ਵਿੱਚ 11,677 ਕਰੋੜ ਰੁਪਏ ਗਲਤੀ ਨਾਲ ਟਰਾਂਸਫਰ ਹੋ ਗਏ ਸਨ। ਰਮੇਸ਼ ਨੂੰ ਪਤਾ ਸੀ ਇਹ ਪੈਸੇ ਗਲਤੀ ਨਾਲ ਟਰਾਂਸਫਰ ਹੋਏ ਹੋਣਗੇ ਪਰ ਉਸ ਨੇ ਬੜੀ ਹੁਸ਼ਿਆਰੀ ਨਾਲ ਇੰਨਾਂ ਪੈਸਿਆਂ ਵਿੱਚੋਂ 2 ਕਰੋੜ ਰੁਪਏ ਸ਼ੇਅਰ ਮਾਰਕਿਟ ਵਿੱਚ ਲਗਾਏ ਅਤੇ 5 ਲੱਖ ਦਾ ਮੁਨਾਫਾ ਬੁੱਕ ਕਰਕੇ ਵਾਪਸ ਐਕਾਉਂਟ ਵਿੱਚ ਟਰਾਂਸਫਰ ਕਰ ਲਏ । ਥੋੜੀ ਦੇਰ ਬਾਅਦ ਬੈਂਕ ਨੇ 11,677 ਕਰੋੜ ਰਮੇਸ਼ ਦੇ ਐਕਾਉਂਟ ਤੋਂ ਟਰਾਂਸਫਰ ਕਰ ਲਏ ਪਰ ਰਮੇਸ਼ ਨੇ ਇੰਨੀ ਦੇਰ ਵਿੱਚ 5 ਲੱਖ ਦਾ ਮੁਨਾਫਾ ਕਮਾ ਲਿਆ ।

ਗਲਤੀ ਨਾਲ ਪੈਸੇ ਆਉਣ ‘ਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ

ਜੇਕਰ ਗਲਤੀ ਨਾਲ ਤੁਹਾਡੇ ਐਕਾਉਂਟ ਵਿੱਚ ਪੈਸੇ ਟਰਾਂਸਫਰ ਹੋ ਜਾਂਦੇ ਹਨ ਤਾਂ ਸਭ ਤੋਂ ਪਹਿਲਾਂ ਤੁਸੀਂ ਬੈਂਕ ਨੂੰ ਇਸ ਗਲ ਦੀ ਜਾਣਕਾਰ ਦਿਉ। ਆਪਣੇ ਅਤੇ ਜਿਸ ਬੈਂਕ ਐਕਾਉਂਟ ਤੋਂ ਪੈਸੇ ਟਰਾਂਸਫਰ ਹੋਏ ਹਨ ਉਸ ਬਾਰੇ ਪੁਲਿਸ ਨੂੰ ਵੀ ਜਾਣਕਾਰੀ ਜ਼ਰੂਰ ਦਿਉ। ਹੋ ਸਕਦਾ ਹੈ ਕਿ ਜਿਹੜੇ ਪੈਸੇ ਤੁਹਾਡੇ ਐਕਾਉਂਟ ਵਿੱਚ ਟਰਾਂਸਫਰ ਹੋਏ ਹੋਣ ਉਹ ਗੈਰ ਕਾਨੂੰਨੀ ਹੋਣ ਅਤੇ ਦੇਸ਼ ਵਿਰੋਧੀ ਚੀਜ਼ਾ ਵਿੱਚ ਵਰਤੇ ਜਾਣੇ ਹੋਣ। ਅਜਿਹੇ ਹਾਲਾਤਾਂ ਵਿੱਚ ਤੁਹਾਡੇ ‘ਤੇ ਵੀ ਸ਼ੱਕ ਕੀਤਾ ਜਾ ਸਕਦਾ ਹੈ। ਇਸ ਲਈ ਪੁਲਿਸ ਨੂੰ ਜਾਣਕਾਰੀ ਦੇਣੀ ਜ਼ਰੂਰੀ ਹੈ।

ਜੇਕਰ ਤੁਸੀਂ ਗਲਤੀ ਨਾਲ ਆਏ ਪੈਸੇ ਖਰਚ ਕਰ ਦਿੱਤੇ ਹਨ ਤਾਂ ਤੁਹਾਡੇ ਖਿਲਾਫ਼ ਉਹ ਸ਼ਖ਼ਸ ਕੇਸ ਕਰ ਸਕਦਾ ਹੈ ਜਿਸ ਦੇ ਐਕਾਉਂਟ ਤੋਂ ਤੁਹਾਡੇ ਖਾਤੇ ਵਿੱਚ ਪੈਸੇ ਟਰਾਂਸਫਰ ਹੋਏ ਹਨ। ਉਹ ਸ਼ਖ਼ਸ ਸਿਵਲ ਪ੍ਰੋਸੀਜਰ ਕੋਰਟ ਵਿੱਚ ਸੈਕਸ਼ਨ 34 ਅਤੇ 36 ਦੇ ਤਹਿਤ ਰਿਕਵਰੀ ਦਾ ਮੁਕਦਮਾ ਫਾਈਲ ਕਰ ਸਕਦਾ ਹੈ।

ਜੇਕਰ ਆਰਥਿਕ ਤੰਗੀ ਦੀ ਵਜ੍ਹਾ ਕਰਕੇ ਕਮਜ਼ੋਰ ਵਿਅਕਤੀ ਐਕਾਉਂਟ ਵਿੱਚ ਆਏ ਪੈਸਿਆਂ ਨੂੰ ਖਰਚ ਕਰ ਦਿੰਦਾ ਹੈ ਤਾਂ ਉਸ ਤੋਂ ਰਿਕਵਰੀ ਕਰਨ ਦੇ ਲਈ ਤੁਹਾਨੂੰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਸਭ ਤੋਂ ਪਹਿਲਾਂ ਤੁਹਾਨੂੰ ਕੇਸ ਕਰਨਾ ਹੋਵੇਗਾ । ਅਦਾਲਤ ਉਸ ਸ਼ਖ਼ਸ ਨੂੰ IPC ਦੇ ਸੈਕਸ਼ਨ 406 ਦੇ ਤਹਿਤ ਸਜ਼ਾ ਵੀ ਸੁਣਾ ਸਕਦੀ ਹੈ । ਉਸ ਦੇ ਬਾਅਦ ਤੁਹਾਨੂੰ ਸਿਵਿਲ ਪ੍ਰੋਸਿਜਰ ਅਦਾਲਤ ਵਿੱਚ ਰਿਕਵਰੀ ਦੇ ਲਈ ਕੇਸ ਦਾਇਰ ਕਰਨਾ ਹੋਵੇਗਾ। ਅਦਾਲਤ ਮੁਲਜ਼ਮ ਦੀ ਜਾਇਦਾਦ ਦਾ ਬਿਊਰਾ ਮੰਗੇਗਾ ਅਤੇ ਉਸ ਦੇ ਹਿਸਾਬ ਨਾਲ ਉਸ ਨੂੰ ਅਟੈਚ ਕਰਨ ਦਾ ਨਿਰਦੇਸ਼ ਦੇ ਸਕਦਾ ਹੈ।