Punjab

ਪਟਿਆਲਾ ਦੇ ਇੱਕ ਮੰਦਿਰ ‘ਚ ਬੇ ਅਦਬੀ ਦੀ ਕੋਸ਼ਿਸ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਟਿਆਲਾ ਵਿੱਚ ਕਾਲੀ ਮਾਤਾ ਮੰਦਿਰ ਵਿੱਚ ਇੱਕ ਅਣਪਛਾਤੇ ਵਿਅਕਤੀ ਵੱਲੋਂ ਬੇ ਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੰਦਿਰ ਵਿੱਚ ਮਾਤਾ ਦੀ ਮੂਰਤੀ ਦੇ ਕੋਲ ਇੱਕ ਵਿਅਕਤੀ ਪਹੁੰਚ ਗਿਆ। ਦਰਅਸਲ, ਉਕਤ ਵਿਅਕਤੀ ਵੱਲੋਂ ਗਰਿੱਲ ਨੂੰ ਟੱਪ ਕੇ ਮਾਤਾ ਦੀ ਮੂਰਤੀ ਨੂੰ ਜੱਫੀ ਪਾਈ ਗਈ ਸੀ ਪਰ ਉੱਥੇ ਮੌਜੂਦ ਪੁਜਾਰੀਆਂ ਨੇ ਉਸ ਵਿਅਕਤੀ ਨੂੰ ਫੜ ਕੇ ਹੇਠਾਂ ਧੱਕਾ ਦੇ ਦਿੱਤਾ। ਪੁਜਾਰੀਆਂ ਅਤੇ ਸੁਰੱਖਿਆ ਕਰਮੀਆਂ ਨੇ ਉਸਨੂੰ ਕਾਬੂ ਕਰਕੇ ਥਾਣਾ ਕੋਤਵਾਲੀ ਦੇ ਹਵਾਲੇ ਕਰ ਦਿੱਤਾ ਹੈ। ਵਿਅਕਤੀ ਨੇ ਆਪਣਾ ਮੂੰਹ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਕਿਹਾ ਕਿ ਘਟਨਾ ਦੇ ਵਾਪਰਨ ਤੋਂ ਦੋ ਘੰਟੇ ਬਾਅਦ ਪੁਲਿਸ ਉੱਥੇ ਪਹੁੰਚੀ ਸੀ।