‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਇਤਿਹਾਸ ‘ਚ ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ‘ਤੇ ਹਮਲਾ ਹੋਇਆ ਹੈ। ਇਹ ਬਾਦਲ ਪਾਰਟੀ ਦਾ ਸ਼ਰਮਨਾਕ ਕਾਰਾ ਦੱਸਿਆ ਜਾ ਰਿਹਾ ਹੈ ਜੋ ਸਿੱਖ ਭਾਈਚਾਰੇ ਦੀ ਮੁਕਤੀਦਾਤਾ ਹੋਣ ਦਾ ਡਰਾਮਾ ਕਰਦੀ ਹੈ। ਅੱਜ ਇੱਕ ਨਾਮੀ ਸਿੱਖ ਅਫਸਰ ਦੀ ਗੱਡੀ ਉੱਤੇ ਹਮਲਾ ਕਰਕੇ ਤੇ ਉਸਦੀ ਪੱਗ ਉਤਾਰਨ ਦੀ ਕੋਸ਼ਿਸ਼ ਨਾਲ ਇਸਦਾ ਆਪਣਾ ਅਸਲ ਚਿਹਰਾ ਦਿਸ ਗਿਆ ਹੈ।
ਬਾਦਲ ਦਲ ਦੇ ਮੈਂਬਰਾਂ ਨੇ ਨਰਿੰਦਰ ਸਿੰਘ ਉੱਤੇ ਸੁਰੱਖਿਆ ਬਲਾਂ ਅਤੇ ਮੀਡੀਆ ਦੀ ਮੌਜੂਦਗੀ ਵਿੱਚ ਹਮਲਾ ਕੀਤਾ ਹੈ। ਉਨ੍ਹਾਂ ਨੇ ਡਾਇਰੈਕਟੋਰੇਟ ਨੂੰ ਕਾਰ ਤੋਂ ਬਾਹਰ ਸੁੱਟ ਦਿੱਤਾ ਅਤੇ ਉਸਦੇ ਨਾਲ ਕੁੱਟਮਾਰ ਕਰਨ ਦੇ ਹਾਲਾਤ ਪੈਦਾ ਕਰ ਦਿੱਤੇ।ਜਾਣਕਾਰੀ ਅਨੁਸਾਰ ਕੁਝ ਪੱਤਰਕਾਰਾਂ ‘ਤੇ ਵੀ ਹਮਲਾ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਕੈਮਰੇ ਵੀ ਟੁੱਟ ਗਏ ਹਨ।ਬਾਦਲ ਪਾਰਟੀ ਦੇ ਮੈਂਬਰ ਦਿੱਲੀ ਵਿੱਚ ਸੱਤਾ ਗੁਆਉਣ ਤੋਂ ਬਾਅਦ ਇੰਨੇ ਨਾਰਾਜ਼ ਹਨ ਕਿ ਉਹ ਨਿਯਮਾਂ ਨੂੰ ਆਪਣੇ ਹੱਥਾਂ ਵਿੱਚ ਲੈ ਰਹੇ ਹਨ।ਗ੍ਰਹਿ ਮੰਤਰਾਲੇ, ਭਾਰਤੀ ਚੋਣ ਕਮਿਸ਼ਨ ਤੇ ਅਰਵਿੰਦ ਕੇਜਰੀਵਾਲ ਤੋਂ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ।