‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- 3 ਅਗਸਤ 2021 ਨੂੰ ਪਠਾਨਕੋਟ ਦੀ ਰਣਜੀਤ ਸਾਗਰ ਝੀਲ ਵਿਚ ਕਰੈਸ਼ ਹੋਏ ਏਅਰਫੋਰਸ ਦੇ ਹੈਲੀਕਾਪਟਰ ਦਾ ਅੱਜ ਮਲਬਾ ਬਾਹਰ ਕੱਢ ਲਿਆ ਗਿਆ ਹੈ।ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੀ ਝੀਲ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਇਹ ਮਲਬਾ ਦੇਖਿਆ ਜਾ ਸਕਦਾ ਹੈ। ਇਸ ਹੈਲੀਕੋਪਟਰ ਨੂੰ ਲੱਭਣ ਲਈ ਏਅਰ ਫੋਰਸ ਵੱਲੋਂ ਰੈਸਕਿਉ ਆਪਰੇਸ਼ਨ ਪਿਛਲੇ 37 ਦਿਨਾਂ ਤੋਂ ਜਾਰੀ ਸੀ।

ਇਸ ਹੈਲੀਕਾਪਟਰ ਵਿੱਚ ਉਸ ਸਮੇਂ 2 ਪਾਇਲਟ ਸਵਾਰ ਸਨ। ਕਰੈਸ਼ ਹੋਣ ਤੋਂ ਬਾਅਦ ਦੋਨੋਂ ਹੀ ਪਾਇਲਟ ਲਾਪਤਾ ਸਨ। ਕੁਝ ਦਿਨਾਂ ਬਾਅਦ 16 ਅਗਸਤ 2021 ਨੂੰ ਪਾਇਲਟ ਏ ਐਸ ਬਾਠ ਦੀ ਲਾਸ਼ ਨੂੰ ਸਰਚ ਆਪਰੇਸ਼ ਦੌਰਾਨ ਝੀਲ ਚੋਂ ਕੱਢਿਆ ਗਿਆ ਸੀ। ਅੰਮ੍ਰਿਤਸਰ ਦੇ ਰਹਿਣ ਵਾਲੇ ਪਾਇਲਟ ਲੈਫਟੀਨੈਂਟ ਕਰਨਲ ਏ ਐਸ ਬਾਠ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਜਦਕਿ ਦੂਜੇ ਪਾਇਲਟ ਕੈਪਟਨ ਜੈਯੰਤ ਜੋਸ਼ੀ ਦਾ ਅਜੇ ਤਕ ਕੁਝ ਵੀ ਪਤਾ ਨਹੀਂ ਲਗ ਸਕਿਆ ਹੈ।

Leave a Reply

Your email address will not be published. Required fields are marked *