ਬਿਉਰੋ ਰਿਪੋਰਟ : 2 ਨਵੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਈਡੀ ਗ੍ਰਿਫਤਾਰ ਕਰੇਗੀ । ਇਹ ਦਾਅਵਾ ਆਪ ਦੀ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਕੀਤੀ ਹੈ । ਸਿਰਫ ਇਨ੍ਹਾਂ ਹੀ ਨਹੀਂ ਉਨ੍ਹਾਂ ਕਿਹਾ ਇਸ ਤੋਂ ਬਾਅਦ I.N.D.I.A ਗਠਜੋੜ ਦੇ ਹੋਰ ਆਗੂਆਂ ਦੀ ਵੀ ਗ੍ਰਿਫਤਾਰੀ ਹੋਵੇਗੀ । ਅਗਲਾ ਨੰਬਰ ਝਾਰਖੰਡ ਦੇ CM ਹੇਮੰਤ ਸੋਰੇਨ,ਬਿਹਾਰ ਦੇ ਡਿਪਟੀ CM ਤੇਜਸਵੀ ਯਾਦਵ,ਕੇਰਲ ਦੇ ਸੀਐੱਮ ਪੀ ਵਿਜਯਨ,ਤਮਿਲਨਾਡੂ ਦੇ CM MK ਸਟਾਲਿਨ ਅਤੇ ਫਿਰ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਨੰਬਰ ਆਵੇਗਾ । ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਤੋਂ ਪਹਿਲਾਂ ਕੇਜਰੀਵਾਲ ਨੇ ਵੀ ਕੁਝ ਇਸੇ ਤਰ੍ਹਾਂ ਦਾ ਦਾਅਵਾ ਕੀਤਾ ਸੀ ਜੋ ਬਾਅਦ ਵਿੱਚੋ ਸੱਚ ਵੀ ਸਾਬਿਤ ਹੋਇਆ ਸੀ । ਕੇਜਰੀਵਾਲ ਨੇ ਆਪਣੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਗ੍ਰਿਫਤਾਰੀ ਨੂੰ ਲੈਕੇ ਵੀ ਇਹ ਹੀ ਬਿਆਨ ਦਿੱਤਾ ਸੀ ।
ਕੇਜਰੀਵਾਲ ਦੀ ਗ੍ਰਿਫਤਾਰੀ ਦਾ ਦਾਅਵਾ ਕਰਨ ਵਾਲੀ ਆਤਿਸ਼ੀ ਨੇ ਕਿਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੇਜਰੀਵਾਲ ਤੋਂ ਡਰ ਦੇ ਹਨ । ਬੀਜੇਪੀ ਨੂੰ ਪਤਾ ਹੈ ਕਿ ਉਹ ਆਪ ਨੂੰ ਨਹੀਂ ਹਰਾ ਸਕਦੀ ਹੈ । ਇਸੇ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਇੱਕ ਤੋਂ ਬਾਅਦ ਇੱਕ ਜੇਲ੍ਹ ਵਿੱਚ ਸੁੱਟ ਰਹੇ ਹਨ। ਇਸ ਦੇ ਇਲਾਵਾ I.N.D.I.A ਗਠਜੋੜ ਦੇ ਉਨ੍ਹਾਂ ਆਗੂਆਂ ਨੂੰ ਟਾਰਗੇਟ ਕਰ ਰਹੇ ਹਨ ਜੋ ਸਿਆਸੀ ਤੌਰ ‘ਤੇ ਮਜ਼ਬੂਤ ਹਨ ।
ਦਿੱਲੀ ਸ਼ਰਾਬ ਘੁਟਾਲੇ ਵਿੱਚ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ । ਫੈਸਲੇ ਦੇ ਕੁਝ ਹੀ ਘੰਟਿਆਂ ਬਾਅਦ ED ਨੇ ਸੰਮਨ ਜਾਰੀ ਕਰਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੁੱਛ-ਗਿੱਛ ਲਈ 2 ਨਵੰਬਰ ਨੂੰ ਬੁਲਾਇਆ। ਆਤਿਸ਼ੀ ਨੇ ਇਸੇ ਦਿਨ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਦਾਅਵਾ ਕਰ ਦਿੱਤਾ । ਉਧਰ ਬੀਜੇਪੀ ਦੇ ਬੁਲਾਰੇ ਰਵੀਸ਼ੰਕਰ ਪ੍ਰਸਾਦ ਨੇ ਦਾਅਵਾ ਕੀਤਾ ਹੈ ਕਿ ਇੰਨਾਂ ਵੱਡਾ ਘੁਟਾਲਾ ਕੇਜਰੀਵਾਲ ਦੀ ਸਹਿਮਤੀ ਦੇ ਬਿਨਾਂ ਨਹੀਂ ਹੋ ਸਕਦਾ ਹੈ । ਕੇਂਦਰੀ ਏਜੰਸੀਆਂ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਉਸ ਨਾਲ ਬੀਜੇਪੀ ਦਾ ਕੋਈ ਲੈਣਾ ਦੇਣਾ ਨਹੀਂ ਹੈ ।
CBI ਨੇ ਕੇਜਰੀਵਾਲ ਤੋਂ 9 ਘੰਟੇ ਪੁੱਛ-ਗਿੱਛ ਕੀਤੀ
ਸ਼ਰਾਬ ਨੀਤੀ ਕੇਸ ਵਿੱਚ 30 ਅਕਤੂਬਰ ਨੂੰ ED ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਪਹਿਲਾ ਸੰਮਨ ਭੇਜਿਆ ਗਿਆ । ਇਸ ਤੋਂ ਪਹਿਲਾਂ CBI ਨੇ ਕੇਜਰੀਵਾਲ ਨੂੰ ਅਪ੍ਰੈਲ ਵਿੱਚ ਤਕਰੀਬਨ 9 ਘੰਟੇ ਤੱਕ ਪੁੱਛ-ਗਿੱਛ ਕੀਤੀ ਸੀ । CBI ਨੇ ਉਨ੍ਹਾਂ ਤੋਂ 56 ਸਵਾਲ ਪੁੱਛੇ ਸਨ । ਕੇਜਰੀਵਾਲ ਨੇ ਕਿਹਾ ਸੀ ਕਿ ਸੀਬੀਆਈ ਨੇ ਜਿੰਨੇ ਸਵਾਲ ਪੁੱਛੇ ਮੈਂ ਸਾਰਿਆਂ ਦਾ ਜਵਾਬ ਦਿੱਤਾ । ਸਾਡੇ ਕੋਲ ਲੁਕਾਉਣ ਨੂੰ ਕੁਝ ਨਹੀਂ ਸੀ ।