Punjab

ਮਹਾਂਡਿਬੇਟ ਲਈ ਜਾਖੜ ਲਈ ਆਪ ਦੀ ਸਪੈਸ਼ਲ ਆਫਰ ! ’30 ਨਹੀਂ 55 ਮਿੰਟ ਮਿਲਣਗੇ’ !

ਬਿਉਰੋ ਰਿਪੋਰਟ : 1 ਨਵੰਬਰ ਦੀ ਮਹਾਂਡਿਬੇਟ ਵਿੱਚ ਵਿਰੋਧੀ ਧਿਰਾਂ ਵਿੱਚੋ ਕੌਣ-ਕੌਣ ਸ਼ਾਮਲ ਹੋਵੇਗਾ, ਇਸ ਨੂੰ ਲੈਕੇ ਹੁਣ ਵੀ ਸਸਪੈਂਸ ਹੈ ਪਰ ਆਮ ਆਦਮੀ ਪਾਰਟੀ ਨੇ ਸੁਨੀਲ ਜਾਖੜ ਨੂੰ ਨਵੀਂ ਆਫਰ ਭੇਜੀ ਹੈ । ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨੀਲ ਜਾਖੜ ਨੂੰ 30 ਮਿੰਟ ਦੀ ਥਾਂ 50 ਤੋਂ 55 ਮਿੰਟ ਦੇਣ ਦਾ ਫੈਸਲਾ ਲਿਆ ਹੈ । ਕੰਗ ਨੇ ਕਿਹਾ ਕਿਉਂਕਿ ਜਾਖੜ ਸਾਬ੍ਹ ਕਾਂਗਰਸ ਅਤੇ ਬੀਜੇਪੀ ਦੇ ਪ੍ਰਧਾਨ ਵੀ ਰਹੇ ਹਨ ਇਸ ਲਈ ਦੋਵਾਂ ਪਾਸੇ ਤੋਂ ਉਹ ਆਪਣਾ ਪੱਖ ਰੱਖ ਸਕਦੇ ਹਨ । ਆਪ ਦੇ ਬੁਲਾਰੇ ਨੇ ਸੁਨੀਲ ਜਾਖੜ ਨੂੰ 2016 ਦਾ ਬਿਆਨ ਯਾਦ ਕਰਵਾਉਂਦੇ ਹੋਏ ਕਿਹਾ ਕਾਂਗਰਸ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ਦਾਅਵਾ ਕੀਤਾ ਕਿ ਜੇਕਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਚਾਉਣ ਤਾਂ SYL ਦਾ ਮਸਲਾ 2 ਮਿੰਟ ਵਿੱਚ ਹੱਲ ਹੋ ਸਕਦਾ ਹੈ । ਹਰਿਆਣਾ ਵਿੱਚ ਉਨ੍ਹਾਂ ਦੀ ਸਰਕਾਰ ਹੈ ਕੇਂਦਰ ਵਿੱਚ ਸਰਕਾਰ ਹੈ ਅਤੇ ਹੁਣ ਤਾਂ ਉਹ ਪੰਜਾਬ ਬੀਜੇਪੀ ਦੇ ਸੂਬਾ ਪ੍ਰਧਾਨ ਹਨ, ਉਹ ਕਿਉਂ ਪਿੱਛੇ ਹੱਟ ਰਹੇ ਹਨ । ਕੰਗ ਨੇ ਕਿਹਾ ਸੁਨੀਲ ਜਾਖੜ ਬਹਾਨੇ ਬਣਾਉਣੇ ਛੱਡਣ ਅਤੇ ਕਿਉਂ ਨਹੀਂ ਹੁਣ ਉਹ ਪੰਜਾਬ ਦੇ ਹੱਕ ਵਿੱਚ ਪ੍ਰਧਾਨ ਮੰਤਰੀ ਕੋਲੋ ਫੈਸਲਾ ਕਰਵਾਉਂਦੇ ਹਨ । ਕਿਉਂ ਪੀਸੀ ਕਰਕੇ ਡਰਾਮੇਬਾਜੀ ਕਰ ਰਹੇ ਹੋ । ਜੇਕਰ ਹਿੰਮਤ ਹੈ ਤਾਂ 1 ਨਵੰਬਰ ਵਾਲੀ ਸਾਰਥਕ ਡਿਬੇਟ ਵਿੱਚ ਜ਼ਰੂਰ ਆਓ। ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਬਿਕਰਮ ਸਿੰਘ ਮਜੀਠੀਆਂ ਨੂੰ ਵੀ ਚੁਣੌਤੀ ਦਿੱਤੀ ਹੈ ।

ਕੰਗ ਦੀ ਮਜੀਠੀਆ ਨੂੰ ਚੁਣੌਤੀ

ਪੰਜਾਬ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਬਿਕਰਮ ਸਿੰਘ ਮਜੀਠੀਆ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਪੰਜਾਬ ਦੇ ਨਾਲ ਖੜੇ ਨਹੀਂ । ਮੈਂ ਤੁਹਾਨੂੰ ਚੁਣੌਤੀ ਦਿੰਦਾ ਹਾਂ ਕਿ ਤੁਸੀਂ ਸੁਖਬੀਰ ਬਾਦਲ ਦੇ ਹੱਥ ਉਹ ਪੇਪਰ ਲੈਕੇ ਭੇਜੋ ਜਿਸ ਵਿੱਚ ਸਾਬਿਤ ਹੋ ਸਕੇ ਅਸੀਂ ਸੁਪਰੀਮ ਕੋਰਟ ਵਿੱਚ ਪੰਜਾਬ ਦੇ ਨਾਲ ਨਹੀਂ ਖੜੇ ਹੋਏ । ਅਸੀਂ ਅਦਾਲਤ ਵਿੱਚ ਕਿਹਾ ਹੈ ਕਿ ਅਸੀਂ ਤਾਂ ਨਹਿਰ ਬਣਾਉਣ ਲਈ ਤਿਆਰ ਸੀ ਪਰ ਵਿਰੋਧੀ ਨਹੀਂ ਮੰਨ ਦੇ ਸਨ । ਸਿਰਫ਼ ਇਨ੍ਹਾਂ ਹੀ ਨਹੀਂ ਕੰਗ ਨੇ ਕਿਹਾ ਤੁਸੀਂ ਸੁਖਬੀਰ ਸਿੰਘ ਬਾਦਲ ਦੇ ਹੱਥ ਗੁਰੂਗਰਾਮ ਦੇ ਆਪਣੇ 5 ਸਟਾਰ ਹੋਟਲ ਦੀ ਰਜਿਸਟਰੀ ਵੀ ਲੈਕੇ ਭੇਜਣਾ,ਨਹੀਂ ਤਾਂ ਸਾਡੇ ਕੋਲ ਤਾਂ ਹੈ । ਕੰਗ ਨੇ ਕਿਹਾ ਇਸ ਤੋਂ ਇਲਾਵਾ ਮਾਨ ਸਰਕਾਰ ਨੇ ਜੇਕਰ ਪੰਜਾਬ ਦੇ ਖਿਲਾਫ ਕੋਈ ਫੈਸਲਾ ਲਿਆ ਹੈ ਉਸ ਦੇ ਦਸਤਾਵੇਜ਼ ਵੀ ਸੁਖਬੀਰ ਸਿੰਘ ਬਾਦਲ ਲੈਕੇ ਆਉਣ, ਇੱਥੇ-ਉੱਥੇ ਝੂਠ ਬੋਲਣ ਨਾਲ ਕੁਝ ਨਹੀਂ ਹੋਵੇਗਾ ।

ਬਿਕਰਮ ਸਿੰਘ ਮਜੀਠੀਆ ਨੇ ਕੇਜਰੀਵਾਲ ਦਾ ਮੁਆਫੀਨਾਮਾ ਪੇਸ਼ ਕੀਤਾ

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਸੀ ਜੇਕਰ ਹਿੰਮਤ ਹੈ ਤਾਂ ਸਾਡੀ ਦੱਸੀ ਹੋਈ ਥਾਂ ‘ਤੇ ਡਿਬੇਟ ਲਈ ਪਹੁੰਚਣ । ਤੁਸੀਂ ਮੁੱਖ ਮੰਤਰੀ ਹੋ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਕਿਸੇ ਵੀ ਥਾਂ ‘ਤੇ ਆ ਸਕਦੇ ਹੋ ,ਤੁਹਾਨੂੰ ਕਿਸ ਚੀਜ਼ ਦਾ ਡਰ ਹੈ । ਮਜੀਠੀਆ ਨੇ ਕਿਹਾ ਜਿਸ ਥਾਂ ‘ਤੇ ਮੁੱਖ ਮੰਤਰੀ ਮਾਨ ਨੇ ਡਿਬੇਟ ਰੱਖੀ ਹੈ ਉੱਥੇ ਜੱਜ ਵੀ ਉਹ ਆਪ ਹਨ,ਲੋਕ ਵੀ ਉਨ੍ਹਾਂ ਦੇ ਹਨ । ਇਸ ਦੇ ਜਵਾਬ ਵਿੱਚ ਆਪ ਨੇ ਕਿਹਾ ਸੀ ਕਿ ‘ਸਾਰੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ‘ਚ ਧੱਕਣ ਵਾਲੇ ਤੇ ਨਸ਼ਾ ਤਸਕਰੀ ਦੇ ਕੇਸ ‘ਚ ਜਮਾਨਤ ‘ਤੇ ਚੱਲ ਰਿਹਾ ਬੰਦਾ ਤਾਂ ਘੱਟੋ-ਘੱਟ ਪੰਜਾਬ ਦੇ ਭਲੇ ਜਾਂ ਪੰਜਾਬ ਦੀ ਕਾਨੂੰਨੀ ਵਿਵਸਥਾ ਬਾਰੇ ਕੋਈ ਗੱਲ ਨਾ ਹੀ ਕਰੇ’। ਆਪ ਦੇ ਇਸ ਬਿਆਨ ‘ਤੇ ਬਿਕਰਮ ਸਿੰਘ ਮਜੀਠੀਆ ਨੇ ਕੇਜਰੀਵਾਲ ਦੀ ਫੋਟੋ ਦੇ ਨਾਲ ਉਨ੍ਹਾਂ ਦੇ ਮੁਆਫੀਨਾਮਾ ਵੀ ਭੇਜ ਦਿੱਤਾ । ਜਿਸ ਵਿੱਚ ਡਰੱਗ ਮਾਮਲੇ ਨੂੰ ਲੈਕੇ ਆਪ ਸੁਪਰੀਮੋ ਨੇ ਮਜੀਠੀਆ ਤੋਂ ਮੁਆਫੀ ਮੰਗੀ ਸੀ ।

ਆਪ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਦੱਸਿਆ ਏਜੰਡਾ

ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਸਾਬ੍ਹ ਕਹਿੰਦੇ ਹਨ ਕਿ ਸਾਨੂੰ ਏਜੰਡਾ ਨਹੀਂ ਦੱਸਿਆ ਗਿਆ ਜਦੋਂ ਡਿਬੇਟ ਲਈ ਮੁੱਖ ਮੰਤਰੀ ਮਾਨ ਨੇ ਸੱਦਾ ਦਿੱਤਾ ਸੀ ਤਾਂ ਕਹਿ ਦਿੱਤਾ ਸੀ ਕਿ ਪੰਜਾਬ ਦੇ ਹਰ ਮੁੱਦੇ ਭਾਵੇ ਉਹ ਪਾਣੀਆਂ ਦਾ ਹੋਵੇ,ਗੁਰਬਾਣੀ ਦੇ ਏਕਾ ਅਧਿਕਾਰ ਦਾ ਮੁੱਦਾ ਹੋਵੇ। ਜਵਾਨੀ,ਕਿਸਾਨੀ,ਵਪਾਰ ਹਰ ਮੁੱਦੇ ‘ਤੇ ਚਰਚਾ ਹੋਵੇਗੀ। ਪ੍ਰਤਾਪ ਸਿੰਘ ਬਾਜਵਾ ਨੇ ਡਿਬੇਟ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਦੇ ਹੋਏ ਕੁਝ ਸ਼ਰਤਾ ਰੱਖਿਆ ਸਨ ਜਿਸ ਵਿੱਚ ਉਨ੍ਹਾਂ ਨੇ ਮੰਚ ਦੇ ਸੰਚਾਲਨ ਨੂੰ ਬਦਲਣ ਦੇ ਨਾਲ ਡਿਬੇਟ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਏਜੰਡਾਂ ਤੈਅ ਕਰਨ ਦੇ ਲਈ ਮੀਟਿੰਗ ਬੁਲਾਉਣ ਦੀ ਸਲਾਹ ਦਿੱਤੀ ਸੀ । ਉਧਰ ਅਕਾਲੀ ਦਲ ਨੇ ਵੀ ਡਿਬੇਟ ਵਿੱਚ ਹਿੱਲਾ ਲੈਣ ਤੋਂ ਪਹਿਲਾਂ ਕੁਝ ਸ਼ਰਤਾਂ ਰੱਖਿਆ ਸਨ ।

ਸੁਨੀਲ ਜਾਖੜ ਨੇ ਲੁਧਿਆਣਾ ਵਿੱਚ ਪੁਲਿਸ ਦੀ ਤਾਇਨਾਤੀ ‘ਤੇ ਚੁੱਕੇ ਸਵਾਲ

ਸੁਨੀਲ ਜਾਖੜ ਨੇ ਲੁਧਿਆਣਾ ਵਿੱਚ ਪੁਲਿਸ ਦੀ ਵੱਡੀ ਗਿਣਤੀ ਵਿੱਚ ਤਾਇਨਾਤੀ ਨੂੰ ਲੈਕੇ ਸਵਾਲ ਚੁੱਕੇ ਦੇ ਹੋਏ ਲਿਖਿਆ ‘ਭਗਵਾਨ ਕ੍ਰਿਸ਼ਨ ਨੇ ਜਨਤਕ ਖੇਤਰ ਵਿੱਚ ਅਰਜੁਨ ਨਾਲ ਕਰਤੱਵ ਅਤੇ ਧਰਮ ਦੇ ਵਿਚਾਰਾਂ ‘ਤੇ ਬਹਿਸ ਕੀਤੀ। ਸਿੱਖ ਗੁਰੂਆਂ ਨੇ ਗੋਸ਼ਟੀ ਦੀ ਮਹਾਨ ਪਰੰਪਰਾ ਕਾਇਮ ਕੀਤੀ,ਅਮਰਤਿਆ ਸੇਨ ਦੀ ਦਲੀਲਵਾਦੀ ਭਾਰਤੀ ਗਲੈਡੀਏਟਰ ਸ਼ੈਲੀ ਵਿੱਚ ਬਹਿਸ ਨਹੀਂ ਕਰਦੇ,ਜਨਤਕ ਬਹਿਸ ਕੋਈ ਖੂਨੀ ਖੇਡ ਨਹੀਂ ਹੈ, ਸ਼੍ਰੀਮਾਨ ਮੁੱਖ ਮੰਤਰੀ,ਜਨਤਕ ਬਹਿਸ ਦੇ ਵਿਚਾਰ ਨੂੰ ਸਸਤਾ ਨਾ ਕਰੋ ਕਿਉਂਕਿ ਤੁਹਾਡੀ ਪੁਲਿਸ ਨੇ ਲੁਧਿਆਣਾ ਨੂੰ ਛਾਵਨੀ ਵਿੱਚ ਬਦਲ ਦਿੱਤਾ ਹੈ,’ਵੀ.ਵੀ.ਆਈ.ਪੀ.’ ਪ੍ਰੋਗਰਾਮ ਦੀ ਤਿਆਰੀ ਲਈ ਨਹੀਂ ਬਲਕਿ ਆਮ ਆਦਮੀ ਨੂੰ ਪੀਏਯੂ ਪਹੁੰਚਣ ਤੋਂ ਰੋਕਣ ਲਈ’।