ਅੰਮ੍ਰਿਤਸਰ : ਸਟੇਟ ਬੈਂਕ ਆਫ ਇੰਡੀਆਂ ਅਤੇ ਟੀਬੀਐਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਦੀ ਸਹੂਲਤ ਲਈ ਬੈਟਰੀ ਵਾਹਨ ਭੇਂਟ ਕੀਤੀ ਗਈ ਹੈ ਜਿਸ ਦੀਆਂ ਚਾਬੀਆਂ ਬੈਂਕ ਅਧਿਕਾਰੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸੌਂਪੀਆਂ। ਇਸੇ ਦੌਰਾਨ SBI ਬੈਂਕ ਅਧਿਕਾਰੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦਾ ਸਹੂਲਤ ਦੇ ਲਈ ਬੈਂਕ ਵੱਲੋਂ 4 ਬੈਟਰੀ ਵਾਹਨ ਭੇਂਟ ਕੀਤੀਆਂ ਗਈਆਂ ਹਨ।
ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਸਟੇਟ ਬੈਂਕ ਆਫ ਇੰਡੀਆਂ ਬੈਂਕ ਵੱਲੋਂ ਬਜ਼ੁਰਗ ਇਤੇ ਅੰਗਹੀਣਾਂ ਲਈ 4 ਬੈਟਰੀ ਵਾਹਨ ਭੇਂਟ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਸੰਗਤਾਂ ਨੂੰ ਬਸ ਅੱਡੇ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਲਿਆਉਣ ਲਈ ਇੰਨ੍ਹਾਂ ਬੈਟਰੀ ਵਾਹਨਾ ਦੀ ਵਰਤੋਂ ਹੋਵੇਗੀ।
ਟੀਬੀਐਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੋਟਰਸਾਈਕਲ ਭੇਂਟ ਕੀਤੀ ਗਈ। ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਵੀ ਕੰਪਨੀ ਵੱਲੋਂ ਕੋਈ ਨਵੀਂ ਮਾਡਲ ਦੀ ਬਾਇਕ ਕੱਡੀ ਜਾਂਦੀ ਹੈ ਤਾਂ ਸਭ ਤੋਂ ਪਹਿਲੀਂ ਬਾਇਕ ਸ੍ਰੀ ਦਰਬਾਰ ਸਾਹਿਬ ਵਿਖੇ ਭੇਂਟ ਕੀਤੀ ਜਾਂਦੀ ਹੈ।