ਲੁਧਿਆਣਾ ਵਿਚ ਲੋਕਾਂ ਨੇ ਰਿਸ਼ਵਤਖੋਰ ਏਐੱਸਆਈ ਨੂੰ ਫੜਿਆ। ਪੁਲਿਸ ਅਧਿਕਾਰੀ ਆਟੋ ਚਾਲਕ ਤੋਂ 1500 ਰੁਪਏ ਰਿਸ਼ਵਤ ਲੈ ਰਿਹਾ ਸੀ। ਲੋਕਾਂ ਨੇ ਰਿਸ਼ਵਤ ਦੇ ਪੈਸਿਆਂ ਨੂੰ ਫੋਟੋਸਟੇਟ ਕਰਵਾ ਲਿਆ ਸੀ। ਲੋਕਾਂ ਨੇ ਟ੍ਰੈਪ ਲਗਾ ਕੇ ਪੁਲਿਸ ਅਧਿਕਾਰੀ ਦੀ ਗੱਡੀ ਤੋਂ 1500 ਰੁਪਏ ਕੈਮਰਿਆਂ ਦੇ ਸਾਹਮਣੇ ਬਰਾਮਦ ਕੀਤੇ।
ਰਿਸ਼ਵਤ ਲੈਣ ਦੀ ਵੀਡੀਓ ਸਾਹਮਣੇ ਆਉਣ ਦੇ ਬਾਅਦ ਐੱਸਐੱਸਪੀ ਨਵਨੀਤ ਸਿੰਘ ਬੈਂਸ ਨੇ ਪੁਲਿਸ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਹੈ। ASI ਗੁਰਮੀਤ ਸਿੰਘ ਥਾਣਾ ਸੁਧਾਰ ਵਿਚ ਤਾਇਨਾਤ ਸੀ।
ਦੱਸ ਦੇਈਏ ਕਿ ਆਟੋ ਡਰਾਈਵਰ ਨੇ ਗੁਰਮੀਤ ਸਿੰਘ ‘ਤੇ ਦੋਸ਼ ਲਗਾਇਆ ਕਿ ਉਸ ਨੇ ਉਸ ਨੂੰ 2500 ਰੁਪਏ ਆਟੋ ਛੱਡਣ ਦੇ ਕੁਝ ਦਿਨ ਪਹਿਲਾਂ ਦਿੱਤੇ ਸਨ। ਹੁਣ ਫਿਰ ਤੋਂ ਪੁਲਿਸ ਅਧਿਕਾਰੀ ਉਸ ਤੋਂ 2500 ਮੰਗ ਰਿਹਾ ਸੀ ਪਰ ਉਸ ਨੇ 1500 ਰੁਪਏ ਇਕੱਠੇ ਕਰਕੇ ਉਸ ਨੂੰ ਦੇ ਦਿੱਤੇ।
ਆਟੋ ਚਾਲਕ ਨੇ ਇਕ ਸਮਾਜਿਕ ਵਰਕਰ ਦੀ ਮਦਦ ਨਾਲ ਉਨ੍ਹਾਂ ਕਰੰਸੀ ਨੋਟਾਂ ਦੀ ਫੋਟੋਕਾਪੀ ਕੀਤੀ ਜਿਸ ਨੂੰ ਉਸ ਨੇ ਏਐੱਸਆਈ ਨੂੰ ਰਿਸ਼ਵਤ ਵਜੋਂ ਦੇ ਦਿੱਤੇ। ਇਸ ਦਰਮਿਆਨ ਉਨ੍ਹਾਂ ਨੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਏਐੱਸਆਈ ਦੇ ਕੋਲ ਨੋਟ ਬਰਾਮਦ ਕੀਤੇ।
ਪੁਲਿਸ ਮੁਤਾਬਕ ਹਲਵਾਰਾ ਦੇ ਪ੍ਰਿਤਪਾਲ ਸਿੰਘ ਨੇ ਲਗਭਗ ਦੋ ਸਾਲ ਪਹਿਲਾਂ ਆਪਣਾ ਆਟੋ ਇਕ ਵਿਅਕਤੀ ਨੂੰ ਵੇਚਿਆ ਸੀ। ਖਰੀਦਦਾਰ ਨੇ ਪ੍ਰਿਤਪਾਲ ਸਿੰਘ ਨੂੰ ਇਕ ਚੈੱਕ ਦਿੱਤਾ ਸੀ ਜੋ ਖਾਤੇ ਵਿਚ ਲੋੜੀਂਦੀ ਰਕਮ ਨਾ ਹੋਣ ਕਾਰਨ ਬਾਊਂਸ ਹੋ ਗਿਆ। ਠੱਗੇ ਜਾਣ ਦਾ ਅਹਿਸਾਸ ਹੋਣ ‘ਤੇ ਪ੍ਰਿਤਪਾਲ ਨੇ ਸੁਧਾਰ ਥਾਣੇ ਵਿਚ ਸ਼ਿਕਾਇਤ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਪ੍ਰਿਤਪਾਲ ਨੇ ਹਲਵਾਰਾ ਵਿਚ ਆਪਣਾ ਆਟੋ ਸੜਕਾਂ ‘ਤੇ ਦੌੜਦਾ ਦੇਖਿਆ ਉਸ ਨੇ ਆਟੋ ਚਾਲਕ ਨੂੰ ਰੋਕਿਆ ਤਾਂ ਦੇਖਿਆ ਕਿ ਉਸ ਵਿਅਕਤੀ ਨੇ ਅੱਗੇ ਵਾਹਨ ਵੇਚ ਦਿੱਤਾ ਹੈ।
ਪ੍ਰਿਤਪਾਲ ਆਟੋ ਤੇ ਚਾਲਕ ਦੇ ਨਾਲ ਸੁਧਾਰ ਥਾਣੇ ਪਹੁੰਚਿਆ। ਉਥੇ ਏਐੱਸਆਈ ਗੁਰਮੀਤ ਸਿੰਘ ਮਿਲਿਆ ਜਿਸ ਨੇ ਵਾਹ ਨਦਾ ਕਬਜ਼ਾ ਦਿਵਾਉਣ ਵਿਚ ਮਦਦ ਕਰਨ ਦੇ ਬਾਅਦ 2500 ਰੁਪਏ ਦੀ ਰਿਸ਼ਵਤ ਮੰਗੀ ਜਿਸ ਨੂੰ ਪ੍ਰਿਤਪਾਲ ਨੇ ਚੁਕਾ ਦਿੱਤਾ ਸੀ। ਬਾਅਦ ਵਿਚ ਏਐੱਸਆਈ ਨੇ 2500 ਰੁਪਏ ਹੋਰ ਮੰਗੇ। ਏਐੱਸਆਈ ਦਾ ਸਟਿੰਗ ਆਪ੍ਰੇਸ਼ਨ ਕਰਕੇ ਲੋਕਾਂ ਨੇ ਰੰਗੇ ਹੱਥੀਂ ਫੜਿਆ।
ਲੁਧਿਆਣਾ ਰੇਂਜ ਦੇ ਕੌਸਤੁਭ ਸ਼ਰਮਾ ਨੇ ਕਿਹਾ ਕਿ ਮਾਮਲਾ ਗੰਭੀਰ ਹੈ। ਰਿਸ਼ਵਤਖੋਰੀ ਨੂੰ ਕਦੇ ਸਹਿਣ ਨਹੀਂ ਕੀਤਾ ਜਾ ਸਕਦਾ। ਏਐੱਸਆਈ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ। ਐੱਸਪੀ ਹੈੱਡਕੁਆਰਟਰ ਮਾਮਲੇ ਦੀ ਜਾਂਚ ਕਰ ਰਹੇ ਹਨ।