Punjab

ਲੁਧਿਆਣਾ ‘ਚ ਤਿੰਨ ਅਣਪਛਾਤਿਆਂ ਨੇ ਵਿਦਿਆਰਥੀ ਤੋਂ ਲੁੱਟੀ ਬਰੇਜ਼ਾ ਕਾਰ

In Ludhiana, miscreants stole a Breeza car from a student by showing sharp weapons

ਲੁਧਿਆਣਾ : ਲੁਧਿਆਣਾ ਵਿਚ 19 ਸਾਲਾ ਵਿਦਿਆਰਥੀ ਤੋਂ ਤਿੰਨ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਦੇ ਦਮ ‘ਤੇ ਬ੍ਰੇਜਾ ਕਾਰ ਲੁੱਟ ਲਈ। ਵਿਦਿਆਰਥੀ ਮਾਡਲ ਟਾਊਨ ਐਕਸਟੈਨਸ਼ਨ ਦੀ ਟਿਊਸ਼ਨ ਮਾਰਕੀਟ ਵਿਚ ਆਈਲੈਟਸ ਦੀ ਕਲਾਸ ਲਗਾਉਣ ਆਇਆ ਸੀ। ਇਥੇ ਤਿੰਨ ਬਦਮਾਸ਼ਾਂ ਨੇ ਉਸ ਨੂੰ ਆਪਣਾ ਨਿਸ਼ਾਨਾ ਬਣਾ ਲਿਆ।

ਸੀਸੀਟੀਵੀ ਵਿਚ ਕੈਦ ਹੋਏ ਬਦਮਾਸ਼ ਇਸ ਦੀ ਸੂਚਨਾ ਮਿਲਣ ‘ਤੇ ਮਾਡਲ ਟਾਊਨ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ। ਬਦਮਾਸ਼ ਬਾਜ਼ਾਰ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਏ। ਮਾਡਲ ਟਾਊਨ ਥਾਣਾ ਪੁਲਿਸ ਨੇ ਅਣਪਛਾਤੇ ਬਦਮਾਸ਼ਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਪਿੰਡ ਮੰਸੂਰਨ ਦੇ ਸਰਵਿੰਦਰ ਸਿੰਘ ਨੇ ਕਿਹਾ ਕਿ ਉੁਹ ਵਿਦੇਸ਼ ਜਾਣ ਦੇ ਇੱਛੁਕ ਹਨ। ਇਸ ਲਈ ਉਹ ਟਿਊਸ਼ਨ ਮਾਰਕੀਟ ਵਿਚ ਆਈਲੈਟਸ ਦੀ ਕੋਚਿੰਗ ਲੈਣ ਆਉਂਦਾ ਹੈ। ਉਨ੍ਹਾਂ ਕਿਹਾ ਕਿ ਉਹ ਸ਼ਨੀਵਾਰ ਨੂੰ ਬ੍ਰੇਜਾ ਕਾਰ ਲੈ ਕੇ ਕੋਚਿੰਗ ਲੈਣ ਪਹੁੰਚਿਆ। ਨਾਲ ਉਸ ਦੇ ਦੋਸਤ ਵੀ ਸਨ।

ਇਸ ਦੌਰਾਨ ਉਸ ਦਾ ਇਕ ਦੋਸਤ ਸੰਸਥਾ ਦੇ ਅੰਦਰ ਚਲਾ ਗਿਆ ਜਦੋਂ ਕਿ ਦੂਜਾ ਦੋਸਤ ਬਾਜ਼ਾਰ ਵਿਚ ਟਹਿਲਣ ਚਲਾ ਗਿਆ। ਉਹ ਬ੍ਰੇਜਾ ਵਿਚ ਬੈਠਾ ਰਿਹਾ ਕਿਉਂਕਿ ਕਲਾਸ ਅਜੇ ਸ਼ੁਰੂ ਨਹੀਂ ਹੋਈ ਸੀ। ਇਸ ਦਰਮਿਆਨ ਤਿੰਨ ਬਦਮਾਸ਼ ਉਸ ਦੀ ਕਾਰ ਵਿਚ ਵੜ ਗਏ ਤੇ ਉਸ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਰੱਖ ਦਿੱਤਾ।

ਬਦਮਾਸ਼ਾਂ ਨੇ ਉਸ ਨੂੰ ਬਿਨਾਂ ਅਲਾਰਮ ਬਜਾਏ ਗੱਡੀ ਤੋਂ ਬਾਹਰ ਕੱਢਣ ਦੀ ਧਮਕੀ ਦਿੱਤੀ ਜਿਵੇਂ ਹੀ ਉਹ ਬਾਹਰ ਨਿਕਲਿਆ ਬਦਮਾਸ਼ ਗੱਡੀ ਲੈ ਕੇ ਭੱਜ ਗਏ। ਸਰਵਿੰਦਰ ਨੇ ਕਿਹਾ ਕਿ ਉਸ ਨੇ ਪਿੱਛਾ ਵੀ ਕੀਤਾ ਪਰ ਉਹ ਫਰਾਰ ਹੋ ਗਏ।

ਸਰਵਿੰਦਰ ਨੇ ਕਿਹਾ ਕਿ ਗੱਡੀ ਦਾ ਅਲਾਰਮ ਵੀ ਵਜਾਇਆ ਸੀ ਪਰ ਕੋਈ ਫਾਇਦਾ ਨਹੀਂ ਹੋਇਆ। ਬਦਮਾਸ਼ਾਂ ਦੇ ਫਰਾਰ ਹੋਣ ਦੇ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।ਇਸ ‘ਤੇ ਪੁਲਿਸ ਨੇ ਤੁਰੰਤ ਸਭ ਤੋਂ ਪਹਿਲਾਂ ਟੋਲ ਪਲਾਜਾ ਦੇ ਕੈਮਰੇ ਚੈੱਕ ਕੀਤੇ। ਦੋਸ਼ੀਆਂ ਨੇ ਅਜੇ ਕੋਈ ਟੋਲ ਪਾਰ ਨਹੀਂ ਕੀਤਾ ਹੈ। ਏਡੀਸੀਪੀ ਸਿਟੀ-3 ਸਮੀਰ ਵਰਮਾ ਨੇ ਕਿਹਾ ਕਿ ਪੁਲਿਸ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਸੀਸੀਟੀਵੀ ਦੀ ਰਿਕਾਰਡਿੰਗ ਕੀਤੀ ਜਾਂਚ ਕਰ ਰਹੀ ਹੈ। ਪੁਲਿਸ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਵੇਗੀ।