‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ‘ਤੇ ਮੁਹਾਲੀ ਆਏ। ਇਸ ਮੌਕੇ ਉਹ ਮੁਹਾਲੀ ਵਿੱਚ ਧਰਨੇ ‘ਤੇ ਬੈਠੇ ਪ੍ਰਦਰਸ਼ਨਕਾਰੀ ਅਧਿਆਪਕਾਂ ਵਿੱਚ ਵੀ ਗਏ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਸੀਐੱਮ ਦਾ ਚਿਹਰਾ ਪੰਜਾਬ ਤੋਂ ਹੋਵੇਗਾ। ਜਦੋਂ ਕੇਜਰੀਵਾਲ ਨੇ ਇਹ ਦਾਅਵਾ ਕੀਤਾ ਤਾਂ ਲੋਕਾਂ ਵੱਲੋਂ ਭਗਵੰਤ ਮਾਨ ਦੇ ਨਾਅਰੇ ਲੱਗਣ ਲੱਗ ਪਏ। ਬਾਅਦ ਵਿੱਚ ਭਗਵੰਤ ਮਾਨ ਨੇ ਲੋਕਾਂ ਨੂੰ ਸ਼ਾਂਤ ਕਰਵਾਇਆ। ਕੇਜਰੀਵਾਲ ਨੇ ਕਿਹਾ ਕਿ ਅਸੀਂ ਪੰਜਾਬ ਸੁਧਾਰਨ ਲਈ ਆਏ ਹਾਂ। ਦਿੱਲੀ ਅੰਦਰ ਜੋ ਚੰਗਾ ਕੰਮ ਹੋਇਆ ਹੈ, ਉਹੀ ਕੰਮ ਪੰਜਾਬ ਵਿੱਚ ਕਰਨਾ ਹੈ। ਟ
ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਸਵਾਲ ਪੁੱਛਿਆ ਕਿ ਕੀ ਪੰਜਾਬ ਵਿੱਚ ਬਿਜਲੀ ਮੁਫਤ ਮਿਲ ਗਈ ਹੈ, ਚੰਨੀ ਨੇ ਜੋ ਐਲਾਨ ਕੀਤਾ ਸੀ। ਦਿੱਲੀ ਦੇ 35 ਲੱਖ ਲੋਕਾਂ ਦੇ ਪਿਛਲੇ ਮਹੀਨੇ ਬਿਜਲੀ ਦੇ ਬਿੱਲ ਮੁਫਤ ਆਏ ਹਨ। ਕੇਜਰੀਵਾਲ ਆਪਣੇ ਨਾਲ ਦਿੱਲੀ ਦੇ 1 ਲੱਖ ਲੋਕਾਂ ਦੇ ਬਿਜਲੀ ਦੇ ਮੁਫਤ ਬਿੱਲ ਵੀ ਚੰਨੀ ਨੂੰ ਦੇਣ ਲਈ ਆਪਣੇ ਨਾਲ ਲੈ ਕੇ ਆਏ। ਕੇਜਰੀਵਾਲ ਨੇ ਚੰਨੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਪੂਰੇ ਪੰਜਾਬ ਦੇ ਸਿਰਫ ਇੱਕ ਹਜ਼ਾਰ ਹੀ ਬਿਜਲੀ ਦੇ ਮੁਫਤ ਬਿੱਲ ਦਿਖਾ ਦੇਣ। ਨਹੀਂ ਤਾਂ ਸਾਰਾ ਪੰਜਾਬ ਮੰਨੇਗਾ ਕਿ ਚੰਨੀ ਝੂਠ ਬੋਲਦੇ ਹਨ।
ਕੇਜਰੀਵਾਨ ਨੇ ਕਿਹਾ ਕਿ ਚੰਨੀ ਰੋਜ਼ ਝੂਠੇ ਐਲਾਨ ਕਰ ਰਹੇ ਹਨ। ਚੰਨੀ ਨੇ ਆਪਣਾ ਇੱਕ ਵੀ ਐਲਾਨ ਪੂਰਾ ਨਹੀਂ ਕੀਤਾ। ਜਿਵੇਂ ਕੈਪਟਨ ਝੂਠੇ ਵਾਅਦੇ ਕਰਦੇ ਸੀ, ਉਸੇ ਤਰ੍ਹਾਂ ਹੀ ਚੰਨੀ ਝੂਠੇ ਐਲਾਨ ਕਰ ਰਹੇ ਹਨ।