‘ਦ ਖ਼ਾਲਸ ਬਿਊਰੋ : ਅਮਰੀਕਾ ਵਿਚ ਸਮਲਿੰਗੀ ਵਿਆਹ ( same-sex marriage in America ) ਹੁਣ ਕਾਨੂੰਨੀ ਹੋ ਗਿਆ ਹੈ। ਰਾਸ਼ਟਰਪਤੀ ਜੋਅ ਬਾਇਡਨ ( USA President Joe Biden ) ਨੇ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਵਿੱਚ ਸਮਲਿੰਗੀ ਵਿਆਹ ਨੂੰ ਕਾਨੂੰਨੀ ਬਣਾਉਣ ਵਾਲੇ ਬਿੱਲ ‘ਤੇ ਦਸਤਖਤ ਕੀਤੇ ਹਨ।
ਹਾਲ ਹੀ ‘ਚ ਅਮਰੀਕੀ ਸੰਸਦ ਦੇ ਹੇਠਲੇ ਸਦਨ ‘ਹਾਊਸ ਆਫ ਰਿਪ੍ਰਜ਼ੈਂਟੇਟਿਵ’ ਨੇ ਸਮਲਿੰਗੀ ਵਿਆਹਾਂ ਨੂੰ ਸੁਰੱਖਿਆ ਦੇਣ ਵਾਲੇ ਬਿੱਲ ਨੂੰ ਅੰਤਿਮ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਸੰਸਦ ਦੇ ਉਪਰਲੇ ਸਦਨ ‘ਸੈਨੇਟ’ ‘ਚ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਸੀ। ਇਸ ਤਰ੍ਹਾਂ ਇਸ ਬਿੱਲ ਨੇ ਕਾਨੂੰਨ ਦਾ ਰੂਪ ਲੈ ਲਿਆ।
ਇਸ ਸਮਲਿੰਗੀ ਵਿਆਹ ਬਿੱਲ ‘ਤੇ ਦਸਤਖਤ ਕਰਨ ਤੋਂ ਬਾਅਦ ਜੋ ਬਾਈਡੇਨ ਨੇ ਟਵੀਟ ਕੀਤਾ ਅਤੇ ਕਿਹਾ, ‘ਅੱਜ ਦਾ ਦਿਨ ਬਹੁਤ ਚੰਗਾ ਹੈ। ਅੱਜ ਅਮਰੀਕਾ ਨੇ ਬਰਾਬਰੀ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਪੁੱਟਿਆ ਹੈ। ਇਹ ਆਜ਼ਾਦੀ ਅਤੇ ਨਿਆਂ ਵੱਲ ਕਦਮ ਹਨ, ਨਾ ਸਿਰਫ਼ ਕੁਝ ਲਈ, ਸਗੋਂ ਸਾਰਿਆਂ ਲਈ। ਕਿਉਂਕਿ ਅੱਜ ਮੈਂ ਸਮਲਿੰਗੀ ਵਿਆਹ ਬਿੱਲ ‘ਤੇ ਦਸਤਖਤ ਕੀਤੇ ਹਨ।’
ਜੋਅ ਬਿਡੇਨ ਨੇ ਵ੍ਹਾਈਟ ਹਾਊਸ ਦੇ ਸਾਊਥ ਲਾਅਨ ‘ਚ ਕਿਹਾ ਕਿ ਇਹ ਕਾਨੂੰਨ ਹਰ ਤਰ੍ਹਾਂ ਦੀ ਨਫਰਤ ਦੇ ਖਿਲਾਫ ਇੱਕ ਝਟਕਾ ਹੈ ਅਤੇ ਇਸ ਲਈ ਇਹ ਕਾਨੂੰਨ ਹਰ ਅਮਰੀਕੀ ਲਈ ਅਹਿਮ ਹੈ। ਰਾਸ਼ਟਰਪਤੀ ਜੋਅ ਬਾਈਡੇਨ ਨੂੰ ਸਮਲਿੰਗੀ ਵਿਆਹ ਦੇ ਕਾਨੂੰਨ ‘ਤੇ ਦਸਤਖਤ ਕਰਦੇ ਦੇਖਣ ਲਈ ਮੰਗਲਵਾਰ ਦੁਪਹਿਰ ਨੂੰ ਹਜ਼ਾਰਾਂ ਦੀ ਭੀੜ ਜਸ਼ਨ ਮਨਾਉਣ ਲਈ ਨਿਕਲੀ।
Today is a good day. pic.twitter.com/wOFfv6RUwX
— Joe Biden (@JoeBiden) December 14, 2022
ਪੰਜਾਬੀ ਟ੍ਰਿਬਿਊਨ ਦੇ ਮੁਤਾਬਿਕ ਇਸ ਬਿੱਲ ‘ਤੇ ਦਸਤਖਤ ਹੁੰਦੇ ਹੀ ਹੁਣ ਸਮਲਿੰਗੀ ਵਿਆਹ ਨੂੰ ਮਾਨਤਾ ਮਿਲ ਜਾਵੇਗੀ। ਦੂਜੇ ਸ਼ਬਦਾਂ ਵਿਚ, ਸਮਲਿੰਗੀ ਵਿਆਹ ਗਲਤ ਨਹੀਂ ਹੋਵੇਗਾ। 2015 ‘ਚ ਸੁਪਰੀਮ ਕੋਰਟ ਨੇ ਦੇਸ਼ ਭਰ ‘ਚ ਇਸ ‘ਤੇ ਪਾਬੰਦੀ ਲਗਾ ਦਿੱਤੀ ਸੀ।
ਬਾਈਡਨ ਨੇ ਕਿਹਾ- ਅਮਰੀਕੀ ਨਾਗਰਿਕ ਲੰਬੇ ਸਮੇਂ ਤੋਂ ਇਸ ਪਲ ਦਾ ਇੰਤਜ਼ਾਰ ਕਰ ਰਹੇ ਸਨ। ਜੋ ਸਮਾਨਤਾ ਅਤੇ ਨਿਆਂ ਦੇ ਹੱਕ ਵਿੱਚ ਸਨ, ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ ਅਤੇ ਇਹ ਪਲ ਉਨ੍ਹਾਂ ਲਈ ਮਹੱਤਵਪੂਰਨ ਹੈ। ਇਹ ਬਹੁਤ ਘੱਟ ਹੁੰਦਾ ਹੈ ਜਦੋਂ ਡੈਮੋਕਰੇਟਸ ਅਤੇ ਰਿਪਬਲੀਕਨ ਇੱਕ ਫੈਸਲੇ ਲੈਣ ਲਈ ਇਕੱਠੇ ਹੁੰਦੇ ਹਨ। ਸਮਲਿੰਗੀ ਵਿਆਹ ਬਿੱਲ ਦਾ ਕਾਨੂੰਨ ਅਜਿਹਾ ਹੀ ਇੱਕ ਮੌਕਾ ਹੈ।
ਜੂਨ ਵਿੱਚ, ਸੁਪਰੀਮ ਕੋਰਟ ਨੇ ਗਰਭਪਾਤ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਇੱਕ ਫੈਸਲੇ ਨੂੰ ਪਲਟ ਦਿੱਤਾ। ਉਦੋਂ ਤੋਂ ਹੀ ਅਮਰੀਕਾ ਵਿਚ ਲੋਕਾਂ ਨੂੰ ਡਰ ਸੀ ਕਿ ਸਮਲਿੰਗੀ ਵਿਆਹ ਵੀ ਖ਼ਤਰੇ ਵਿਚ ਪੈ ਸਕਦਾ ਹੈ। ਜਿਸ ਤੋਂ ਬਾਅਦ ਬਾਈਡਨ ਦੀ ਸਰਕਾਰ ਨੇ ਸਮਲਿੰਗੀ ਵਿਆਹ ਨੂੰ ਮਾਨਤਾ ਦੇਣ ਵਾਲਾ ਇਹ ਬਿੱਲ ਲਿਆਂਦਾ ਸੀ।
ਇਸ ਬਿੱਲ ਨੂੰ ਜੁਲਾਈ ‘ਚ ਹਾਊਸ ਆਫ ਰਿਪ੍ਰਜ਼ੈਂਟੇਟਿਵ ‘ਚ ਪੇਸ਼ ਕੀਤਾ ਗਿਆ ਸੀ। ਸਦਨ ਨੇ ਫੈਸਲਾ ਕੀਤਾ ਸੀ ਕਿ ਬਿੱਲ ਨੂੰ ਕਾਨੂੰਨ ਦਾ ਰੂਪ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਇਸਨੂੰ 16 ਨਵੰਬਰ ਨੂੰ ਸੀਨੇਟ ਨੂੰ ਭੇਜਿਆ ਗਿਆ ਸੀ। 30 ਨਵੰਬਰ ਨੂੰ ਸੀਨੇਟ ਨੇ ਬਿੱਲ ਪਾਸ ਕਰਕੇ ਰਾਸ਼ਟਰਪਤੀ ਬਿਡੇਨ ਨੂੰ ਭੇਜ ਦਿੱਤਾ। 14 ਦਸੰਬਰ ਯਾਨੀ ਅੱਜ ਦੇ ਦਿਨ ਬਿਡੇਨ ਨੇ ਸਮਲਿੰਗੀ ਵਿਆਹ ਬਿੱਲ ‘ਤੇ ਦਸਤਖਤ ਕਰਕੇ ਇਸ ਨੂੰ ਕਾਨੂੰਨ ਬਣਾ ਦਿੱਤਾ ਹੈ।
32 ਦੇਸ਼ਾਂ ਵਿੱਚ ਸਮਲਿੰਗੀ ਵਿਆਹ ਕਾਨੂੰਨੀ ਹੈ
ਸਮਲਿੰਗੀ ਵਿਆਹ ਦੀ ਕਾਨੂੰਨੀ ਸਥਿਤੀ ਦੀ ਗੱਲ ਕਰੀਏ ਤਾਂ ਦੁਨੀਆ ਵਿੱਚ 3 ਤਰ੍ਹਾਂ ਦੇ ਦੇਸ਼ ਹਨ-
ਪਹਿਲਾ: ਉਹ ਦੇਸ਼ ਜਿਸਨੇ ਸਮਲਿੰਗੀ ਵਿਆਹ ਦੀ ਇਜਾਜ਼ਤ ਦਿੱਤੀ ਹੈ।
ਦੂਜਾ: ਉਹ ਦੇਸ਼ ਜਿੱਥੇ ਸਮਲਿੰਗੀ ਸਬੰਧਾਂ ਦੀ ਇਜਾਜ਼ਤ ਹੈ, ਪਰ ਸਮਲਿੰਗੀ ਵਿਆਹ ਦੀ ਇਜਾਜ਼ਤ ਨਹੀਂ ਹੈ।
ਤੀਜਾ: ਉਹ ਦੇਸ਼ ਜਿੱਥੇ ਸਮਲਿੰਗੀ ਸਬੰਧਾਂ ਅਤੇ ਸਮਲਿੰਗੀ ਵਿਆਹ ਦੋਵਾਂ ‘ਤੇ ਪਾਬੰਦੀ ਹੈ।
‘ਦਿ ਗਾਰਡੀਅਨ’ ਦੀ ਰਿਪੋਰਟ ਮੁਤਾਬਕ ਦੁਨੀਆ ਦੇ 120 ਦੇਸ਼ਾਂ ‘ਚ ਸਮਲਿੰਗਤਾ ਨੂੰ ਅਪਰਾਧ ਨਹੀਂ ਮੰਨਿਆ ਜਾਂਦਾ ਪਰ ਮੌਜੂਦਾ ਸਮੇਂ ‘ਚ ਸਿਰਫ 32 ਦੇਸ਼ ਹੀ ਸਮਲਿੰਗੀ ‘ਚ ਵਿਆਹ ਦੀ ਇਜਾਜ਼ਤ ਦਿੰਦੇ ਹਨ। ਇਸ ਦਾ ਮਤਲਬ ਹੈ ਕਿ ਦੁਨੀਆ ਦੇ 88 ਦੇਸ਼ ਅਜਿਹੇ ਹਨ ਜਿੱਥੇ ਸਮਲਿੰਗੀ ਸਬੰਧਾਂ ਦੀ ਇਜਾਜ਼ਤ ਹੈ ਪਰ ਸਮਲਿੰਗੀ ਵਿਆਹ ਨਹੀਂ ਹੈ। ਭਾਰਤ ਵੀ ਇੰਨਾਂ ਵਿੱਚੋਂ ਇੱਕ ਦੇਸ਼ ਹੈ।