ਬਿਉਰੋ ਰਿਪੋਰਟ : ਬਾਲੀਵੁੱਡ ਦੇ ਅਦਾਕਾਰਾਂ ਭਾਵੇਂ ਇੱਕ ਫ਼ਿਲਮ ਦੇ ਲਈ ਕਰੋੜਾਂ ਰੁਪਏ ਲੈਂਦੇ ਹਨ ਪਰ ਪੰਜਾਬੀ ਗਾਇਕਾਂ ਦੀ ਬਰੈਂਡ ਵੈਲਿਊ ਦੇ ਸਾਹਮਣੇ ਉਨ੍ਹਾਂ ਦੀ ਕੋਈ ਵੀ ਹੈਸੀਅਤ ਨਹੀਂ ਹੈ। ਇਵੈਂਟ ਮੈਨੇਜਰ ਅਤੇ ਇੰਡਸਟਰੀ ਐਕਸਪਰਟ ਦੀ ਰਿਪੋਰਟ ਦੇ ਮੁਤਾਬਿਕ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਵਿਆਹ ਵਿੱਚ ਪਰਫਾਰਮੈਂਸ ਦੇ ਲਈ 3-3 ਕਰੋੜ ਲੈਂਦੇ ਹਨ ਤਾਂ ਉੱਥੇ ਪੰਜਾਬੀ ਗਾਇਕ AP ਢਿੱਲੋਂ ਇੱਕ ਵਿਆਹ ਵਿੱਚ ਪਰਫਾਰਮ ਕਰਨ ਦੇ ਲਈ 4 ਕਰੋੜ ਲੈ ਰਹੇ ਹਨ ।
ਉਨ੍ਹਾਂ ਦੀ ਡਿਮਾਂਡ ਕਿਸੇ ਵੀ ਬਾਲੀਵੁੱਡ ਦੇ ਅਦਾਕਾਰ ਅਤੇ ਗਾਇਕ ਤੋਂ ਕਈ ਗੁਣਾ ਜ਼ਿਆਦਾ ਹੈ । ਦੂਜੇ ਨੰਬਰ ‘ਤੇ ਦਿਲਜੀਤ ਦੋਸਾਂਝ ਹਨ ਉਹ ਇੱਕ ਪਰਫਾਰਮੈਂਸ ਦਾ ਸਾਢੇ ਤਿੰਨ ਕਰੋੜ ਲੈਂਦੇ ਹਨ । ਹਿੰਦੀ ਗਾਇਕਾਂ ਵਿੱਚ ਅਰਜੀਤ ਸਿੰਘ ਦੀ ਡਿਮਾਂਡ ਹੀ ਸਭ ਤੋਂ ਜ਼ਿਆਦਾ ਹੈ ਉਹ AP ਢਿੱਲੋ ਅਤੇ ਦਿਲਜੀਤ ਤੋਂ ਵੱਧ 5 ਕਰੋੜ ਦੇ ਆਲ਼ੇ- ਦੁਆਲੇ ਚਾਰਜ ਕਰਦੇ ਹਨ।
50 ਤੋਂ 1 ਕਰੋੜ ਚਾਰਜ ਕਰਨ ਵਾਲੇ ਗਾਇਕ
ਇਸ ਤੋਂ ਇਲਾਵਾ ਗੁਰੂ ਰੰਧਾਵਾ, ਬਾਦਸ਼ਾਹ, ਹਨੀ ਸਿੰਘ, ਮੀਕਾ ਸਿੰਘ ਅਤੇ ਨੇਹਾ ਕੱਕੜ ਵਰਗੇ ਗਾਇਕ 50 ਲੱਖ ਤੋਂ ਸਵਾ ਕਰੋੜ ਦੇ ਵਿੱਚ ਚਾਰਜ ਕਰਦੇ ਹਨ। ਰਿਪੋਰਟ ਦੇ ਮੁਤਾਬਿਕ ਬਾਦਸ਼ਾਹ ਇੱਕ ਵਿਆਹ ਦੇ ਲਈ 90 ਲੱਖ ਲੈਂਦੇ ਹਨ । ਨੇਹਾ ਕੱਕੜ 75 ਲੱਖ,ਹੰਨੀ ਸਿੰਘ ਵੀ 75 ਲੱਖ,ਮੀਕਾ ਸਿੰਘ 60 ਲੱਖ,ਗੁਰੂ ਰੰਧਾਵਾ 50 ਲੱਖ, ਉਦਿਤ ਨਰਾਇਣ, ਅਰਿਤੀਜ ਭਟਾਚਾਰਿਆ ਅਤੇ ਅਨੂੰ ਮਲਿਕ 25-25 ਲੱਖ ਲੈਂਦੇ ਹਨ ।
ਬਾਲੀਵੁੱਡ ਵਿੱਚ ਅਦਾਕਾਰਾਂ ਦੀ ਪਰਫਾਰਮੈਂਸ ਦੀ ਕੀਮਤ
ਬਾਲੀਵੁੱਡ ਦੇ ਸਭ ਤੋਂ ਉਮਰ ਦਰਾਜ ਖਾਨ ਸ਼ਾਹਰੂਖ ਅਤੇ ਸਲਮਾਨ 3-3 ਕਰੋੜ ਨਾਲ ਟਾਪ ਦੇ ਹਨ । ਜਦਕਿ ਫਿਰ ਨੰਬਰ ਆਉਂਦਾ ਹੈ ਰਣਬੀਰ ਸਿੰਘ ਦਾ ਜੋ ਵਿਆਹ ਵਿੱਚ ਇੱਕ ਪਰਫਾਰਮੈਂਸ ਦੇ ਲਈ 1.75 ਕਰੋੜ ਲੈਂਦੇ ਹਨ । ਉਸ ਤੋਂ ਬਾਅਦ ਰਣਬੀਰ ਕਪੂਰ ਅਤੇ ਆਲਿਆ ਭੱਟ ਪਤੀ-ਪਤਨੀ ਡੇਢ-ਡੇਢ ਕਰੋੜ ਚਾਰਜ ਕਰਦੇ ਹਨ । ਦੀਪਿਕਾ ਪਾਦੂਕੋਣ ਵੀ ਡੇਢ ਕਰੋੜ ਦੇ ਆਲੇ-ਦੁਆਲੇ ਪਰਫਾਰਮੈਂਸ ਦਾ ਲੈਂਦੀ ਹੈ । ਜਦਕਿ ਵਰੁਣ ਧਵਨ ਕਾਰਤਿਕ ਆਰਿਅਨ ਅਤੇ ਕਪਿਲ ਸ਼ਰਮਾ ਇੱਕ ਪਰਫਾਰਮੈਂਸ ਲਈ 1-1 ਕਰੋੜ ਲੈਂਦੇ ਹਨ। ਕੈਟਰੀਨਾ ਕੈਫ ਅਤੇ ਅਦਾਕਾਰ ਸਿਧਾਰਥ ਮਲਹੋਤਰਾ ਦੀ ਕੀਮਤ 50-50 ਲੱਖ ਹੈ । ਸਿਰਫ ਪੈਸੇ ਨਾਲ ਹੀ ਅਦਾਕਾਰ ਅਤੇ ਗਾਇਕ ਨਹੀਂ ਆਉਂਦੇ ਹਨ ਉਨ੍ਹਾਂ ਦੀ ਟਰੈਵਲਿੰਗ ਨੂੰ ਲੈਕੇ ਵੀ ਖਾਸ ਡਿਮਾਂਡ ਹੁੰਦੀ ਹੈ ।
ਟਰੈਵਲਿੰਗ ਨੂੰ ਲੈਕੇ ਚਾਰਟਰਡ ਪਲੇਨ ਦੀ ਜ਼ਰੂਰਤ
ਇਵੈਂਟ ਮੈਨੇਜਰ ਅਤੇ ਇੰਡਸਟਰੀ ਐਕਸਪਰਟ ਦਾ ਕਹਿਣਾ ਹੈ ਕਿ ਵਿਆਹ ਵਿੱਚ ਪ੍ਰਫਾਰਮ ਕਰਨ ਦੇ ਨਾਲ ਮਸ਼ਹੂਰ ਹਸਤੀਆਂ ਦੀ ਕੁਝ ਹੋਰ ਵੀ ਡਿਮਾਂਡ ਹੁੰਦੀਆਂ ਹਨ । ਜਿਵੇਂ ਸ਼ਾਹਰੁਖ ਖਾਨ ਅਤੇ ਸਲਮਾਨ ਜੇਕਰ ਆ ਰਹੇ ਹੋਣ ਤਾਂ ਚਾਰਟਰਡ ਪਲੇਨ ਦੀ ਜ਼ਰੂਰਤ ਹੋਵੇਗੀ । ਇਸ ਦੇ ਇਲਾਵਾ ਹੋਟਲ ਵਿੱਚ ਪ੍ਰੈਸੀਡੈਂਸ਼ੀਅਲ ਸੁਵੀਟ ਬੁੱਕ ਕਰਨਾ ਹੁੰਦਾ ਹੈ। ਇਨ੍ਹਾਂ ਦੀ ਪੂਰੀ ਟੀਮ ਨਾਲ ਚੱਲ ਦੀ ਹੈ। ਜਿਸ ਵਿੱਚ ਹੇਅਰ ਸਟਾਇਲਿਸਟ, ਸਪਾਟਬਾਏ, ਬਾਡੀਗਾਰਡ, ਮੈਨੇਜਰ ਅਤੇ 10-12 ਲੋਕਾਂ ਦੀ ਟੀਮ ਰਹਿੰਦੀ ਹੈ । ਇਨ੍ਹਾਂ ਸਾਰਿਆਂ ਦੇ ਲਈ ਖ਼ਾਸ ਇੰਤਜ਼ਾਮ ਕਰਨਾ ਹੁੰਦਾ ਹੈ।