Punjab

ਪਾਣੀ ਦੀਆਂ ਬੁਛਾੜਾਂ ਨੇ ਧੋਤੇ ਅਕਾਲੀ…

Akali Dal protest over the SYL issue

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕੀਤਾ। ਐਸਵਾਈਐਲ ਦੇ ਮੁੱਦੇ ‘ਤੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਨਾਲ ਵਨ ਟੂ ਵਨ ਗੱਲਬਾਤ ਕਰਨ ਲਈ ਚੰਡੀਗੜ੍ਹ ਕੂਚ ਕੀਤਾ ਗਿਆ ਪਰ ਮੁੱਖ ਮੰਤਰੀ ਦੀ ਰਿਹਾਈਸ਼ ਤੋਂ ਕਾਫ਼ੀ ਦੂਰ ਹੀ ਅਕਾਲੀ ਦਲ ਦਫ਼ਤਰ ਨੇੜੇ ਇਹਨਾਂ ਨੂੰ ਰੋਕ ਦਿੱਤਾ ਗਿਆ। ਸੁਖਬੀਰ ਬਾਦਲ ਦੀ ਅਗਵਾਈ ‘ਚ ਅਕਾਲ ਦਲ ਦੇ ਵਰਕਰ ਤੇ ਲੀਡਰ ਮਹਿਜ਼ ਆਪਣੇ ਚੰਡੀਗੜ੍ਹ ਸੈਕਟਰ 28 ਵਾਲੇ ਹੈੱਡ ਆਫਿਸ ਤੋਂ 500 ਮੀਟਰ ਦੀ ਦੂਰੀ ‘ਤੇ ਹੀ ਨਿਕਲੇ ਸਨ ਕਿ ਸੜਕ ‘ਤੇ ਚੰਡੀਗੜ੍ਹ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੋਈ ਸੀ। ਇਸ ਦੌਰਾਨ ਅਕਾਲੀ ਦਲ ਦੇ ਵਰਕਰਾਂ ਨੇ ਪੁਲਿਸ ਦੀਆਂ ਰੋਕਾਂ ਤੋੜਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਚੰਡੀਗੜ੍ਹ ਦੀ ਪੁਲਿਸ ਨੇ ਪਾਣੀ ਦੀਆਂ ਬੌਛਾੜਾਂ ਕਰਕੇ ਕੇ ਸਾਰਿਆਂ ਨੂੰ ਖਦੇੜ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਸੁਖਬੀਰ ਬਾਦਲ, ਮਜੀਠੀਆ, ਸਮੇਤ ਕਈ ਲੀਡਰਾਂ ਤੇ ਵਰਕਰਾਂ ਨੂੰ ਡਿਟੇਨ ਕਰ ਲਿਆ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਹਿਸ ਦਾ ਚੈਲੇਂਜ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਭੱਜ ਗਿਆ ਹੈ। ਐਸਵਾਈਐਲ ਉੱਤੇ ਭਗਵੰਤ ਮਾਨ ਨੇ ਕੇਜਰੀਵਾਲ ਦੇ ਅੱਗ ਗੋਢੇ ਟੇਕ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਗੱਲ ਕਰਨ ਵਾਲਿਆਂ ’ਤੇ ਆਮ ਆਦਮੀ ਪਾਰਟੀ ਤਸ਼ੱਦਦ ਕਰਦੀ ਹੈ।

ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਸੀਐਮ ਖੁੱਲ੍ਹੀ ਡਿਬੇਟ ਕਰਨ ਤੋਂ ਪਹਿਲਾਂ ਹੀ ਭੱਜ ਗਏ। ਪਤਾ ਸੀ ਅੱਜ ਅਕਾਲੀ ਦਲ ਵਾਲੇ ਆਉਣ ਵਾਲੇ ਹਨ ਇਸੇ ਲਈ ਸਵੇਰੇ ਹੀ ਕੇਜਰੀਵਾਲ ਨੂੰ ਨਾਲ ਲੈ ਕੇ ਮੱਧ ਪ੍ਰਦੇਸ਼ ਨੂੰ ਰਵਾਨਾ ਹੋ ਗਏ.. ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੌਣੇ 2 ਸਾਲਾਂ ਵਿੱਚ ਪੰਜਾਬ ਸਿਰ 50 ਹਜ਼ਾਰ ਕਰੋੜ ਦਾ ਕਰਜ਼ਾ ਚਾੜ੍ਹ ਦਿੱਤਾ। ਇਸ ਹਿਸਾਬ ਨਾਲ ਪੰਜ ਸਾਲਾ ‘ਚ ਢਾਈ ਲੱਖ ਕਰੋੜ ਦਾ ਹੋਰ ਕਰਜ਼ਾ ਪੰਜਾਬ ਸਿਰ ਚਾੜ੍ਹ ਦੇਣਗੇ.. ਬਾਦਲ ਨੇ ਕਿਹਾ ਕਿ 50 ਹਜ਼ਾਰ ਕਰੋੜ ਦਾ ਕਰਜ਼ਾ ਲੈ ਲਿਆ ਤੇ ਕਮਾਈ ਇੱਕ ਰੁਪਇਆ ਨਹੀ਼ ਕੀਤੀ, ਕੇਜਰੀਵਾਲ ਚੋਣਾਂ ਤੋ਼ ਪਹਿਲਾਂ ਕਹਿੰਦਾ ਸੀ ਕਿ ਮਾਇਨਿੰਗ ‘ਚੋਂ 20 ਹਜ਼ਾਰ ਕਰੋੜ ਲੈ ਕੇ ਆਵਾਂਗੇ ਪਰ ਹਾਲੇ ਤੱਕ ਪੰਜਾਬ ਦੇ ਖਜ਼ਾਨੇ ‘ਚ 20 ਰੁਪਏ ਨਹੀਂ ਪਏ.. ਬਾਦਲ ਨੇ ਕਿਹਾ ਕਿ ਜੇਕਰ ਇਸ ਹਿਸਾਬ ਦੇ ਨਾਲ ਪੰਜਾਬ ਵਿੰਚ ਸਰਕਾਰ ਚੱਲਦੀ ਰਹੀ ਤਾਂ ਮੁਲਾ਼ਜਮਾਂ ਨੂੰ ਤਨਾਖਾਹਾਂ ਦੇਣ ਜੋਗੇ ਪੈਸੇ ਵੀ ਨਹੀਂ ਨਿਕਲਣੇ.. ਕੋਲਾ ਵੀ ਨਹੀਂ ਖਰੀਦਿਆ ਜਾਣਾ.. ਨਸ਼ਾ ਘਰ ਘਰ ਪਹੁੰਚਾ ਦਿੱਤਾ। ਪੰਜਾਬ ਦੇ ਰਾਜਪਾਲ ਨੇ ਲੁਧਿਆਣਾ ਸ਼ਾਰਬ ਦੇ ਠੇਕਿਆਂ ‘ਤੇ ਵਿਕਣ ਵਾਲੇ ਚਿੱਟੇ ਸਬੰਧੀ ਸਰਕਾਰ ਤੋਂ ਰਿਪੋਰਟ ਮੰਗੀ ਪਰ ਭਗਵੰਤ ਮਾਨ ਨੇ ਉਸ ਦਾ ਜਵਾਬ ਨਹੀਂ ਦਿੱਤਾ ਜਿਸ ਤੋ ਂਬਾਅਦ ਰਾਜਪਾਲ ਨੂੰ ਕੇਂਦਰੀ ਦੀ ਡਰੱਗ ਕੰਟ੍ਰੇਲ ਏਜੰਸੀ ਨੂੰ ਬੁਲਾਉਣਾ ਪਿਆ ਤੇ ਜਦੋਂ ਰੇਡ ਕੀਤੀ ਤਾਂ ਪਇਆ ਕਿ 66 ਠੇਕਿਆਂ ‘ਤੇ ਚਿੱਟਾ ਵਿਕਦਾ ਸੀ।

ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਪੁਲਿਸ ਦੇ 400 ਜਵਾਨ ਕੇਜਰੀਵਾਲ ਦੀ ਸੁਰੱਖਿਆ ਵਿੱਚ ਲਗਾਏ ਹੋਏ ਹਨ.. ਰਾਘਵ ਚੱਢਾ ਦੇ ਵਿਆਹ ‘ਤੇ 300 ਪੰਜਾਬ ਪੁਲਿਸ ਦੇ ਮੁਲਾ਼ਜਮਾ ਲਗਾਏ ਗਏ ਸਨ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਹਿਸ ਕਰਨ ਦੀ ਚੁਣੌਤੀ ਦਿੱਤੀ ਜਦੋਂ ਉਨ੍ਹਾਂ ਨੇ ਕਬੂਲ ਕਰ ਲਈ ਹੈ ਤਾਂ ਚੰਡੀਗੜ੍ਹ ਪੁਲਿਸ ਨੂੰ ਅਕਾਲੀ ਆਗੂਆਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਸੁਖਬੀਰ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਦੇ ਇਕ ਡੀਐਸਪੀ ਨੇ ਸਪੱਸ਼ਟ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀਆਂ ਨੂੰ ਰੋਕਣ ਦੇ ਹੁਕਮ ਦਿੱਤੇ ਹਨ।

ਬਾਦਲ ਨੇ ਕਿਹਾ ਕਿ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੌਕੇ ਜਦੋਂ ਕੋਈ ਵੀ ਵਿਰੋਧੀ ਧਿਰ ਉਨ੍ਹਾਂ ਦੀ ਰਿਹਾਇਸ਼ ‘ਤੇ ਧਰਨਾ ਦੇਣ ਆਉਂਦੀ ਸੀ ਤਾਂ ਉਹ ਖ਼ੁਦ ਉਨਾਂ ਨੂੰ ਗੇਟ ‘ਤੇ ਮਿਲਣ ਆਉਂਦੇ ਸਨ ਪਰ ਅੱਜ ਮੁੱਖ ਮੰਤਰੀ ਚੁਣੌਤੀ ਦੇ ਕੇ ਖੁਦ ਭੱਜ ਗਏ ਹਨ।

ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਬਹਿਸ ਕਰਨੀ ਸੀ ਨਾ ਕਿ ਉਨ੍ਹਾਂ ਦੇ ਘਰ ਦਾ ਘਿਰਾਓ ਕਰਨਾ ਸੀ। ਜੇਕਰ ਘਰ ਦਾ ਘਿਰਾਓ ਕਰਨਾ ਹੁੰਦਾ ਤਾਂ ਉਹ ਵੱਡੀ ਗਿਣਤੀ ‘ਚ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਲੈ ਕੇ ਆਉਂਦੇ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪ੍ਰਦਰਸ਼ਨ ਦੌਰਾਨ ਕਿਹਾ ਕਿ ਸਰਵੇ ਟੀਮ ਦਾ ਬੀਜੇਪੀ ਨੂੰ ਵਿਰੋਧ ਕਰਨਾ ਚਾਹੀਦਾ ਹੈ। ਆਮ ਆਦਮੀ ਪਾਰਟੀ ਅਤੇ ਕਾਂਗਰਸ ਫਿਕਮ ਮੈਚ ਚੱਲਾ ਰਹੇ ਹਨ। ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਨੌਜਵਾਨ ਸਬਕ ਸਿਖਾਉਣਗੇ। ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਘਿਰਾਓ ਤੋਂ ਪਹਿਲਾਂ ਮੁੱਖ ਮੰਤਰੀ ਮੱਧ ਪ੍ਰਦੇਸ਼ ਦੇ ਰਵਾਨਾ ਹੋ ਗਏ ਸਨ।

ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਕਿਹਾ ਅਸੀਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਚੱਲੇ ਤਾਂ ਅੱਗੇ ਸੀਐਮ ਮੱਧ ਪ੍ਰਦੇਸ਼ ਭੱਜ ਕਿਆ, ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਦਾ ਜਿਆਂਦਾ ਜ਼ਰੂਰੀ ਹੈ ਜਾਂ ਫਿਰ ਮੱਧ ਪ੍ਰਦੇਸ਼ ਵਿੱਚ ਚੋਣ ਪ੍ਰਚਾਰ, ਮਜੀਠੀਆ ਨੇ ਕਿਹਾ ਕਿ ਜਿਹੜੀ ਮੁੱਖ ਮੰਤਰੀ ਨੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ ਇਸ ਦਾ ਕੋਈ ਤੁੱਕ ਨਹੀਂ ਬਣਦਾ.. ਇਸ ਬਹਿਸ ਦਾ ਸੁਪਰੀਮ ਕੋਰਟ ਵਿੱਚ ਕੋਈ ਮੁਲ ਨਹੀਂ ਪੈਣ। ਬਹਿਸ ਦੀ ਚੁਣੌਤੀ ਦੇ ਕਿ ਭਗਵੰਤ ਮਾਨ ਸਿਰਫ TRP ਵਧਾਉਣ ਦ ਚੱਕਰਾਂ ਚ ਹੈ। ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਆਖ ਰਹੀ ਕਿ ਐਸਵਾਈਐਲ ਨਹਿਰ ਵਿਰੋਧੀ ਧਿਰਾਂ ਨਹੀਂ ਬਣਾਉਣ ਦਿੰਦਿਆਂ ਤੇ ਬਾਹਰ ਆ ਕੇ ਕਹਿੰਦੇ ਹਨ ਕਿ ਅਸੀਂ ਇੱਕ ਬੂੰਦ ਪਾਣੀ ਨਹੀਂ ਦੇਵਾਂਗੇ.. ਮਜੀਠੀਆ ਨੇ ਗ਼ੈਰ ਕਾਨੂੰਨੀ ਮਾਇਨਿੰਗ ਦਾ ਮੁੱਦਾ ਵੀ ਚੁੱਕਿਆ ਉਹਨਾ ਨੇ ਕਿਹਾ ਕਿ ਮੈਂ ਰਾਜਪਾਲ ਨੂੰ ਚਿੱਠੀ ਵੀ ਲਲਿਖੀ ਹੈ ਕਿ ਤੁਸੀਂ ਸਰਹੱਦੀ ਖੇਤਰ ਦੇ ਦੌਰੇ ਤੇ ਜਾਂਦੇ ਹੋ ਤਾਂ ਇਹਨਾਂ ਪਿੰਡਾਂ ਵਿੱਚ ਹੋ ਰਹੀਆਂ ਗ਼ੈਰ ਕਾਨੂੰਨੀ ਮਾਇਨਿੰਗਾਂ ਦਾ ਵੀ ਜਾਇਜਾ ਲਿਓ।