ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ( Union Home Minister Amit Shah ) ਦਾ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਲਾ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਅਮਿਤ ਸ਼ਾਹ ਨੇ 54ਵੀਂ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੀ ਸਥਾਪਨਾ ਦਿਵਸ ਪਰੇਡ ਦੇ ਮੌਕੇ ‘ਤੇ ਨੀਸਾ ਵਿਖੇ ਬੈਫਲ ਰੇਂਜ ‘ਅਰਜੁਨ’ ਦਾ ਉਦਘਾਟਨ ਕੀਤਾ। ਇਸ ਦੌਰਾਨ ਪਰੇਡ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਅੱਤਵਾਦ ਨੂੰ ਬਰਦਾਸ਼ਤ ਨਾ ਕਰਨ ਦੀ ਨੀਤੀ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗੀ। ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਵੱਖਵਾਦ, ਅੱਤਵਾਦ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸਾਹਮਣੇ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦਾ ਟੀਚਾ ਰੱਖਿਆ ਹੈ। ਜੇਕਰ ਇਹ ਟੀਚਾ ਪੂਰਾ ਕਰਨਾ ਹੈ ਤਾਂ ਸਾਡੇ ਹਵਾਈ ਅੱਡੇ, ਬੰਦਰਗਾਹ, ਰੇਲ ਲਾਈਨ, ਉਦਯੋਗਿਕ ਇਕਾਈਆਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ।ਮੈਨੂੰ ਯਕੀਨ ਹੈ ਕਿ ਸੀਆਈਐਸਐਫ ਆਉਣ ਵਾਲੇ ਸਮੇਂ ਦੀਆਂ ਸਾਰੀਆਂ ਚੁਣੌਤੀਆਂ ਨੂੰ ਪਾਰ ਕਰ ਲਵੇਗੀ।
Addressing our valiant CISF personnel on their 54th Raising Day Parade. India is proud of their accomplishments in protecting the country. https://t.co/bno8sKsJAY
— Amit Shah (@AmitShah) March 12, 2023
ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਆਰਥਿਕ ਤਰੱਕੀ ਵਿੱਚ ਸੀਆਈਐਸਐਫ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ ਕਿਉਂਕਿ ਕੋਈ ਵੀ ਦੇਸ਼ ਉਦੋਂ ਹੀ ਤਰੱਕੀ ਕਰ ਸਕਦਾ ਹੈ ਜਦੋਂ ਉਸ ਦੇ ਉਦਯੋਗਾਂ ਦੀ ਸੁਰੱਖਿਆ, ਹਵਾਈ ਅੱਡਿਆਂ ਅਤੇ ਬੰਦਰਗਾਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਸੀਆਈਐਸਐਫ ਨੇ 53 ਸਾਲਾਂ ਵਿੱਚ ਸੀਆਈਐਸਐਫ ਦੀ ਸਥਾਪਨਾ ਦੇ ਸਾਰੇ ਉਦੇਸ਼ ਪੂਰੇ ਕੀਤੇ ਹਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਗ੍ਰਹਿ ਮੰਤਰਾਲਾ ਬੰਦਰਗਾਹਾਂ, ਹਵਾਈ ਅੱਡਿਆਂ ਆਦਿ ਦੀ ਸੁਰੱਖਿਆ ਲਈ ਆਉਣ ਵਾਲੇ ਸਮੇਂ ਵਿੱਚ ਸੀਆਈਐਸਐਫ ਨੂੰ ਸਾਰੀਆਂ ਤਕਨੀਕਾਂ ਨਾਲ ਮਜ਼ਬੂਤ ਕਰੇਗਾ। ਸੀਆਈਐਸਐਫ ਦੀ ਬਦੌਲਤ ਨਕਸਲੀ ਅਤੇ ਅੱਤਵਾਦੀ ਕਾਬੂ ਵਿੱਚ ਹਨ।