International

ਫਿਰ ਤੋਂ ਦਹਿਲਿਆ ਭਾਰਤ ਦਾ ਗੁਆਂਢੀ ਦੇਸ਼,ਹੁਣ ਇਸ ਸ਼ਹਿਰ ਦੇ ਲੋਕਾਂ ਦਾ ਹੋਇਆ ਬੁਰਾ ਹਾਲ

ਕੋਇਟਾ : ਦੇਸ਼ ਦੇ ਗੁਆਂਢੀ ਮੁਲਕ ਪਾਕਿਸਤਾਨ ਦਾ ਇੱਕ ਹੋਰ ਸ਼ਹਿਰ ਅੱਜ ਬੰਬ ਧਮਾਕਿਆਂ ਨਾਲ ਦਹਿਲ ਗਿਆ। ਦੇਸ਼ ਦੇ ਬਲੋਚਿਸਤਾਨ ਸੂਬੇ ਦੇ ਕੋਇਟਾ ਸ਼ਹਿਰ ਵਿੱਚ ਅੱਜ ਬੰਬ ਧਮਾਕਾ ਹੋਇਆ ਹੈ, ਜਿਸ ਵਿੱਚ ਕਈ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਹ ਧਮਾਕਾ ਪੁਲਿਸ ਲਾਈਨ ਵਿੱਚ ਹੋਇਆ ਹੈ,ਜਿਸ ਵਿੱਚ ਕੁੱਲ ਪੰਜ ਵਿਅਕਤੀ ਵੀ ਜ਼ਖਮੀ ਹੋਏ ਹਨ,ਜਿਹਨਾਂ ਵਿੱਚ ਜਿਆਦਾਤਰ ਪੁਲਿਸ ਵਾਲੇ ਹਨ। ਇਸ ਧਮਾਕੇ ਦੀ ਜਿੰਮੇਵਾਰੀ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਨੇ ਲਈ ਹੈ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿਸ ਜਗਾ ਇਹ ਧਮਾਕਾ ਹੋਇਆ ਹੈ,ਉਥੇ ਨੇੜੇ ਹੀ ਨਵਾਬ ਅਕਬਰ ਬੁਗਤੀ ਸਟੇਡੀਅਮ ਹੈ ਜਿਥੇ ਪਾਕਿਸਤਾਨ ਸੁਪਰ ਲੀਗ ਦਾ ਪ੍ਰਦਰਸ਼ਨੀ ਮੈਚ ਖੇਡਿਆ ਜਾ ਰਿਹਾ ਸੀ। ਧਮਾਕੇ ਕਾਰਨ ਮੈਚ ਨੂੰ ਰੋਕ ਦਿੱਤਾ ਗਿਆ ਤੇ ਕਪਤਾਨ ਬਾਬਰ ਆਜ਼ਮ ਅਤੇ ਸ਼ਾਹਿਦ ਅਫਰੀਦੀ ਸਣੇ ਹੋਰਨਾਂ ਕ੍ਰਿਕਟਰਾਂ ਨੂੰ ਡਰੈਸਿੰਗ ਰੂਮ ਵਿੱਚ ਲਿਜਾਇਆ ਗਿਆ। ਬਾਅਦ ਵਿੱਚ ਮੈਚ ਨੂੰ ਸ਼ੁਰੂ ਕਰਵਾ ਦਿੱਤਾ ਗਿਆ।

ਹਾਲਾਂਕਿ ਇਸ ਤੋਂ ਪਹਿਲਾਂ ਵੀ 30 ਜਨਵਰੀ ਨੂੰ ਪੇਸ਼ਾਵਰ ਦੀ ਇੱਕ ਮਸਜਿਦ ਵਿੱਚ ਵੀ ਬੰਬ ਧਮਾਕਾ ਹੋਇਆ ਸੀ। ਜਿਸ ਵਿੱਚ ਨਮਾਜ਼ ਦੇ ਵਕਤ ਮਸਜਿਦ ਵਿੱਚ 550 ਦੇ ਕਰੀਬ ਲੋਕ ਮੌਜੂਦ ਸਨ। ਇਸ ਹਮਲੇ ਨੂੰ ਫਿਦਾਈਨ ਹਮਲਾ ਦੱਸਿਆ ਗਿਆ ਸੀ । ਇਸ ਵਿੱਚ 30 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਮੌਤ ਹੋਈ ਸੀ ਤੇ 150 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।