Protest in front of Chief Minister's residence

ਸੰਗਰੂਰ : ਮੁੱਖ ਮੰਤਰੀ ਭਗਵੰਤ ਮਾਨ (cm bhagwant mann)ਦੇ ਨਿਵਾਸ ਅੱਗ ਲੱਗੇ ਧਰਨੇ ਜਬਰੀ ਚੁੱਕਣਾ ਅਦੇ ਧਾਰਾ 144 ਲਾਉਣ ਦਾ ਹੁਣ ਚਾਰੇ ਪਾਸੇ ਵਿਰੋਧ ਹੋਣ ਲੱਗਾ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜਿਲ੍ਹਾ ਇਕਾਈ ਸੰਗਰੂਰ ਦੇ ਸੱਦੇ ਤੇ ਵਖ ਵਖ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਵਿਆਕਤੀਆ ਦੀ ਮੀਟਿੰਗ ਸਥਾਨਕ ਗਦਰ ਮੈਮੋਰੀਅਲ ਭਵਨ ਸੰਗਰੂਰ ਵਿਖੇ ਹੋਈ। ਜਿਸ ਵਿਚ ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਵਲੋਂ ਮੁੱਖ ਮੰਤਰੀ ਨਿਵਾਸ ਦੇ ਬਾਹਰ ਲੱਗੇ ਪੱਕੇ ਧਰਨਿਆਂ(Protest in front of Chief Minister’s residence) ਵਿਚ ਸ਼ਾਮਲ ਵਿਅਕਤੀਆਂ ਨੂੰ ਬੀਤੇ ਦਿਨੀਂ ਰਾਤ ਨੂੰ ਜਬਰੀ ਬਸਾਂ ਵਿਚ ਚੜ੍ਹਾ ਕੇ ਫਤਿਹਗੜ੍ਹ ਸਾਹਿਬ ਵਿਖੇ ਛੱਡਣ ਅਤੇ ਉਹਨਾਂ ਦੇ ਟੈੰਟ ਅਤੇ ਸਮਾਨ ਨੂੰ ਜਬਤ ਕਰਨ ਅਤੇ ਇਸ ਥਾਂ ਨੂੰ ਖਾਲੀ ਕਰਕੇ ਆਲੇ-ਦੁਆਲੇ ਤਾਰਾਂ ਲਗਾਉਣ ਅਤੇ ਧਾਰਾ 144 ਲਗਾ ਕੇ ਇਥੇ ਧਰਨੇ ਪ੍ਰਦਰਸ਼ਨ ਕਰਨ ਉਪਰ ਪਾਬੰਦੀ ਲਗਾਉਣ ਦੀਆਂ ਕਾਰਵਾਈਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ।

ਜਥੇਬੰਦੀਆਂ ਦੇ ਆਗੂਆਂ ਨੇ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਪ੍ਰਸ਼ਾਸਨ ਦੇ ਅਜਿਹੇ ਵਤੀਰੇ ਵਿਰੁੱਧ ਜਨਤਕ ਲਾਮਬੰਦੀ ਕਰਨ ਦਾ ਫੈਸਲਾ ਕੀਤਾ ਹੈ। ਜਿਸ ਦੇ ਪਹਿਲੇ ਪੜਾਅ ਵਿਚ 6 ਸਤੰਬਰ ਨੂੰ ਡਿਪਟੀ ਕਮਿਸ਼ਨਰ ਨੂੰ ਰੋਸ ਪੱਤਰ ਦੇ ਕੇ ਲਗਾਈਆਂ ਪਾਬੰਦੀਆਂ ਖਤਮ ਕਰਨ, ਜਬਤ ਕੀਤਾ ਸਮਾਨ ਸੰਬੰਧਤ ਜਥੇਬੰਦੀਆਂ ਨੂੰ ਦੇਣ ਅਤੇ ਇਸ ਘਟਨਾ ਲਈ ਜਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾਵੇਗੀ।

Public democratic organizations announced a massive mass mobilization against the restrictions.
ਪਾਬੰਦੀਆਂ ਖਿਲਾਫ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਵਿਸ਼ਾਲ ਜਨਤਕ ਲਾਮਬੰਦੀ ਕਰਨ ਦਾ ਐਲਾਨ ਕੀਤਾ।

ਇਸ ਉਪਰੰਤ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਮੀਟਿੰਗ ਵਿਚ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਸਵਰਨਜੀਤ ਸਿੰਘ, ਡੀ ਟੀ ਐਫ ਦੇ ਆਗੂ ਦਾਤਾ ਸਿੰਘ, ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਪਰਮਵੇਦ ਟੈਕਨੀਕਲ ਐਡ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਆਗੂ ਬਬਨ ਪਾਲ, ਗੁਰਚਰਨ ਸਿੰਘ ਅਕੋਈ, ਕਿਰਤੀ

ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਕੁਨਰਾਂ, ਜਮਹੂਰੀ ਕਿਸਾਨ ਸਭਾ ਦੇ ਆਗੂ ਊਧਮ ਸਿੰਘ ਸੰਤੋਖਪੁਰਾ, ਆਈ ਡੀ ਪੀ ਦੇ ਆਗੂ ਫਲਜੀਤ ਸਿੰਘ, ਦੇਸ ਭਗਤ ਯਾਦਗਾਰ ਕਮੇਟੀ ਦੇ ਆਗੂ ਜੁਝਾਰ ਸਿੰਘ ਲੌਂਗੋਵਾਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਲਖਵੀਰ ਸਿੰਘ ਲੌਂਗੋਵਾਲ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿਕਰ ਸਿੰਘ ਹਥੋਆ, ਏਟਕ ਦੇ ਆਗੂ ਨਵਜੀਤ ਸਿੰਘ, ਡੀ ਐਸ ਓ ਦੇ ਆਗੂ ਗੁਰਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਗਤਾਰ ਸਿੰਘ ਕਾਲਾਝਾੜ, ਪੀ ਐਸ ਯੂ ਲਲਕਾਰ ਦੇ ਆਗੂ ਬੱਬਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੰਜੀਵ ਮਿੰਟੂ, ਫੀਲਡ ਐਂਡ ਵਰਕਸ਼ਾਪ ਯੂਨੀਅਨ ਦੇ ਆਗੂ ਭੁਪਿੰਦਰ ਸਿੰਘ ਖਿਲਰੀਆਂ, ਪੀ ਆਰ ਐਸ ਯੂ ਦੇ ਆਗੂ ਮਨਜੀਤ ਸਿੰਘ, ਡੀ ਟੀ ਐਫ ਦੇ ਆਗੂ ਜਸਵੀਰ ਸਿੰਘ ਨਮੋਲ, ਸਮੇਤ ਵੱਖ ਵੱਖ ਜਨਤਕ ਜਮਹੂਰੀ ਦੇ ਆਗੂ ਬਿਮਲ ਕੌਰ, ਕੰਵਲਜੀਤ ਸਿੰਘ, ਵਿਸ਼ਵ ਕਾਂਤ, ਯੋਗਿਤ ਰਾਣੀ, ਜਗਰੂਪ ਸਿੰਘ, ਮਨਧੀਰ ਸਿੰਘ, ਤਰਲੋਚਨ ਸਿੰਘ, ਹਰਦੇਵ ਸਿੰਘ, ਕੁਲਵਿੰਦਰ ਬੰਟੀ, ਗੁਰਚਰਨ ਸਿੰਘ ਖੋਖਰ, ਗੁਰਵਿੰਦਰ ਸਿੰਘ ਮੰਗਵਾਲ ਹਾਜਰ ਸਨ।