The Khalas Tv Blog International ਪਾਕਿਸਤਾਨ ਨੇ ਖੋਹ ਲਏ ਆਪਣੇ ਛੇ ਜਵਾਨ, ਜਹਾਜ਼ ਹੋਇਆ ਕ੍ਰੈਸ਼
International

ਪਾਕਿਸਤਾਨ ਨੇ ਖੋਹ ਲਏ ਆਪਣੇ ਛੇ ਜਵਾਨ, ਜਹਾਜ਼ ਹੋਇਆ ਕ੍ਰੈਸ਼

‘ਦ ਖ਼ਾਲਸ ਬਿਊਰੋ : ਪਾਕਿਸਤਾਨੀ ਫ਼ੌਜ ਦਾ ਇੱਕ ਹੈਲੀਕਾਪਟਰ ਐਤਵਾਰ ਦੇਰ ਰਾਤ ਬਲੂਚਿਸਤਾਨ ਦੇ ਖੋਸਤ ਦੇ ਨਜ਼ਦੀਕ ਇੱਕ ਫਲਾਇੰਗ ਮਿਸ਼ਨ ਦੌਰਾਨ ਕਰੈਸ਼ ਹੋ ਗਿਆ। ਹੈਲੀਕਾਪਟਰ ਕਰੈਸ਼ ਵਿੱਚ ਦੋ ਪਾਇਲਟਾਂ ਸਮੇਤ ਜਹਾਜ਼ ਵਿੱਚ ਸਵਾਰ ਸਾਰੇ ਛੇ ਜਵਾਨਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਪਾਇਲਟ ਮੇਜਰ ਮੁਹੰਮਦ ਮੁਨੀਬ ਅਤੇ ਪਾਇਲਟ ਮੇਜਰ ਖੁੱਰਮ ਸ਼ਹਿਜਾਦ, ਕ੍ਰਿਊ ਦੇ ਮੈਂਬਰ ਨਾਇਕ ਜਲੀਲ, ਸੂਬੇਦਾਰ ਅਬਦੁਲ ਵਹੀਦ, ਸਿਪਾਹੀ ਸ਼ੋਇਬਔਰ ਮੁਹੰਮਜ ਇਮਰਾਨ ਸ਼ਾਮਿਲ ਹਨ।

ਕੁਝ ਸਮਾਂ ਪਹਿਲਾਂ ਵੀ ਬਲੂਚਿਸਤਾਨ ਵਿੱਚ ਹੈਲੀਕਾਪਟਰ ਦੁਰਘਟਨਾਗ੍ਰਸਤ ਹੋਇਆ ਸੀ, ਜਿਸ ਵਿੱਚ ਲੈਫੀਨੈਂਟ ਜਨਰਲ ਸਰਫਰਾਜ਼ ਅਲੀ ਸਮੇਤ ਛੇ ਲੋਕਾਂ ਦੀ ਮੌਤ ਹੋਈ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇਸ ਘਟਨਾ ਉੱਤੇ ਦੁੱਖ ਪ੍ਰਗਟਾਇਆ ਹੈ।

Exit mobile version