India

ਹਵਾਈ ਫੌਜ ਦੇ ਐਡਵਾਂਸਡ ਲਾਈਟ ਕੰਬੈਟ ਹੈਲੀਕਾਪਟਰ ਦੇ ਅਰੁਣਾਚਲ ਪ੍ਰਦੇਸ਼ ਵਿੱਚ ਹਾਦਸਾਗ੍ਰਸਤ ਹੋਣ ਦੀ ਖ਼ਬਰ

ਅਰੁਣਾਚਲ ਪ੍ਰਦੇਸ਼ : ਭਾਰਤੀ ਫੌਜ ਦੇ ਇੱਕ ਐਡਵਾਂਸਡ ਲਾਈਟ ਕੰਬੈਟ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ । ਇਹ ਹਾਦਸਾ ਅੱਜ ਸਵੇਰੇ ਅਰੁਣਾਚਲ ਪ੍ਰਦੇਸ਼ ਦੇ ਅੱਪਰ ਸਿਆਂਗ ਜ਼ਿਲ੍ਹੇ ਵਿੱਚ ਟੂਟਿੰਗ ਖੇਤਰ ਦੇ ਨੇੜੇ ਵਾਪਰਿਆ ਹੈ । ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 10.43 ਵਜੇ ਵਾਪਰੀ। ਸਰਚ ਆਪਰੇਸ਼ਨ ਜਾਰੀ ਹੈ।

ਅਧਿਕਾਰੀਆਂ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਹਾਦਸੇ ਵਾਲੀ ਥਾਂ ‘ਤੇ ਬਚਾਅ ਟੀਮ ਤਾਇਨਾਤ ਕਰ ਦਿੱਤੀ ਗਈ ਹੈ। ਹਾਲਾਂਕਿ ਘਟਨਾ ਵਾਲੀ ਥਾਂ ਦੇ ਪਹੁੰਚਣਾ ਮੁਸ਼ਕਿਲ ਹੈ ਕਿਉਂਕਿ ਉਥੇ ਕੋਈ ਸੜਕੀ ਮਾਰਗ ਨਹੀਂ ਹੈ।

ਸਮਾਚਾਰ ਏਜੰਸੀ ਪੀ.ਟੀ.ਆਈ ਦੀ ਰਿਪੋਰਟ ਮੁਤਾਬਕ ਇਹ ਐਡਵਾਂਸ ਲਾਈਟ ਹੈਲੀਕਾਪਟਰ ਸੀ ਅਤੇ ਇਸ ਵਿਚ ਫੌਜ ਦੇ ਜਵਾਨ ਸਵਾਰ ਸਨ। ਉਹ ਬਕਾਇਦਾ ਡਿਊਟੀ ‘ਤੇ ਸਨ।

ਅੱਪਰ ਸਿਆਂਗ ਜ਼ਿਲੇ ਦੇ ਪੁਲਿਸ ਸੁਪਰਡੈਂਟ ਜੁੰਮਰ ਬਾਸਰ ਨੇ ਇੱਕ ਨਿੱਜੀ ਅਖਬਾਰ ਨੂੰ ਦੱਸਿਆ ਕਿ ਪਹਾੜਾਂ ਵਿੱਚ ਉੱਚਾਈ ਤੇ ਹਾਦਸੇ ਵਾਲੀ ਥਾਂ ਦੀ ਦੂਰੀ ਨੂੰ ਮਾਪਣਾ ਮੁਸ਼ਕਲ ਹੈ, ਜਾਂ ਟੀਮ ਨੂੰ ਹਾਦਸੇ ਵਾਲੀ ਥਾਂ ਤੱਕ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ।“ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਟੀਮ ਨੂੰ ਹੈਲੀਕਾਪਟਰ ਦਾ ਪਤਾ ਲਗਾਉਣ ਅਤੇ ਬਚੇ ਲੋਕਾਂ ਨੂੰ ਲੱਭਣ ਦਾ ਕੰਮ ਸੌਂਪਿਆ ਗਿਆ ਹੈ।

ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਹਾਦਸੇ ਵਾਲੀ ਥਾਂ ਤੋਂ ਇੱਕ ਵੀਡੀਓ ਪੋਸਟ ਕੀਤਾ ਹੈ। “ਅਰੁਣਾਚਲ ਪ੍ਰਦੇਸ਼ ਦੇ ਅੱਪਰ ਸਿਆਂਗ ਜ਼ਿਲੇ ਵਿੱਚ ਭਾਰਤੀ ਫੌਜ ਦੇ ਐਡਵਾਂਸਡ ਲਾਈਟ ਹੈਲੀਕਾਪਟਰ ਦੇ ਕਰੈਸ਼ ਬਾਰੇ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਖਬਰ ਮਿਲੀ। ਮੇਰੀਆਂ ਦਿਲੋਂ ਪ੍ਰਾਰਥਨਾਵਾਂ,” ਉਹਨਾਂ ਨੇ ਆਪਣੇ ਟਵੀਟ ਵਿੱਚ  ਲਿਖਿਆ।

ਅੱਪਰ ਸਿਆਂਗ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼ਾਸਵਤ ਸੌਰਭ ਨੇ ਕਿਹਾ, “ਅਸੀਂ ਖੋਜ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਅਤੇ ਹਾਦਸੇ ਵਾਲੀ ਥਾਂ ‘ਤੇ ਟੀਮਾਂ ਭੇਜੀਆਂ ਹਨ। ਯਾਤਰੀਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਸਥਿਤੀ ਬਾਰੇ ਕੋਈ ਹੋਰ ਵੇਰਵੇ ਅਜੇ ਉਪਲਬਧ ਨਹੀਂ ਹਨ।”

ਅਪਰ ਸਿਆਂਗ ਦੇ ਪੁਲਿਸ ਸੁਪਰਡੈਂਟ ਜੁੰਮਰ ਬਾਸਰ ਨੇ ਵੀ ਬਿਆਨ ਦਿੱਤੇ ਹੈ ਕਿ ਬਚਾਅ ਟੀਮਾਂ ਨੂੰ ਮੌਕੇ ‘ਤੇ ਪਹੁੰਚਾਇਆ ਗਿਆ, ਹਾਦਸੇ ਵਾਲੀ ਥਾਂ ਦੂਰ-ਦੁਰਾਡੇ ਸਥਿਤ ਦੱਸੀ ਜਾਂਦੀ ਹੈ। ਹਾਦਸੇ ਵਾਲੀ ਥਾਂ ਦਾ ਸਭ ਤੋਂ ਨਜ਼ਦੀਕੀ ਪਿੰਡ ਜਿਲ੍ਹਾ ਹੈੱਡਕੁਆਰਟਰ ਯਿੰਗਕਿਓਂਗ ਤੋਂ ਲਗਭਗ 140 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਅਤੇ ਕਰੈਸ਼ ਵਾਲੀ ਥਾਂ ‘ਤੇ ਪਹੁੰਚਣ ਲਈ ਕਈ ਘੰਟੇ ਦਾ ਸਫ਼ਰ ਲੱਗਣ ਦੀ ਸੰਭਾਵਨਾ ਹੈ। ਅਸੀਂ ਇੱਕ ਟੀਮ ਨੂੰ ਸਥਾਨ ‘ਤੇ ਰਵਾਨਾ ਕਰ ਦਿੱਤਾ ਹੈ। ਜਦੋਂ ਉਹ ਹਾਦਸੇ ਵਾਲੀ ਥਾਂ ‘ਤੇ ਪਹੁੰਚਣਗੇ ਤਾਂ ਹੋਰ ਵੇਰਵਿਆਂ ਦਾ ਪਤਾ ਲੱਗ ਜਾਵੇਗਾ।

ਇਸ ਤੋਂ ਪਹਿਲਾਂ ਇਸ ਸਾਲ 5 ਅਕਤੂਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਖੇਤਰ ਨੇੜੇ ਚੀਤਾ ਹੈਲੀਕਾਪਟਰ ਹਾਦਸੇ ਵਿੱਚ ਭਾਰਤੀ ਫੌਜ ਦੇ ਪਾਇਲਟ ਦੀ ਜਾਨ ਚਲੀ ਗਈ ਸੀ। ਇੱਕ ਹੋਰ ਜ਼ਖਮੀ ਹੋ ਗਿਆ ਸੀ ਜਦੋਂ ਇੱਕ ਹੈਲੀਕਾਪਟਰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ ਕਰੈਸ਼ ਹੋ ਗਿਆ ਸੀ।
2010 ਤੋਂ ਲੈ ਕੇ ਹੁਣ ਤੱਕ ਉੱਤਰ-ਪੂਰਬੀ ਰਾਜ ਵਿੱਚ ਛੇ ਹੈਲੀਕਾਪਟਰ ਦੁਰਘਟਨਾਵਾਂ ਵਿੱਚ ਸਾਬਕਾ ਮੁੱਖ ਮੰਤਰੀ ਦੋਰਜੀ ਖਾਂਡੂ ਸਮੇਤ 40 ਤੋਂ ਵੱਧ ਲੋਕਾਂ ਦੀ ਮੌਤਾਂ ਹੋਈਆਂ ਹਨ।

ਹਾਲੇ ਕੁੱਝ ਦਿਨ ਪਹਿਲਾਂ ਹੀ ਕੇਦਾਰਨਾਥ ਧਾਮ ਦੇ ਕੋਲ ਵੀ ਇੱਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਆਈ ਸੀ,ਦਿਸ ਵਿੱਚ ਸਵਾਰ ਸਾਰੇ ਵਿਅਕਤੀ ਮਾਰੇ ਗਏ ਸਨ। ਇਨ੍ਹਾਂ ਸੱਤਾਂ ਵਿਚ ਸ਼ਰਧਾਲੂ ਅਤੇ ਪਾਇਲਟ ਸ਼ਾਮਲ ਸਨ।