Punjab

ਅੰਮ੍ਰਿਤਸਰ ਦੇ ਸਟ੍ਰੀਟ ਡਾਗ ‘ਲਿਲੀ’ ਤੇ ‘ਡੇਜੀ’ ਦੀ ਨਿਕਲੀ ਲਾਟਰੀ !

ਬਿਊਰੋ ਰਿਪੋਰਟ : ਅੰਮ੍ਰਿਤਸਰ ਦੀ ਸੜਕ ਦੇ 2 ਕੁੱਤਿਆਂ ਦੀ ਲਾਟਰੀ ਲੱਗ ਗਈ ਹੈ,ਬਿਜਨੈਸ ਕਲਾਸ ਵਿੱਚ ਸਫਰ ਕਰਨ ਤੋਂ ਬਾਅਦ ਇਹ ਹੁਣ ਕੈਨੇਡਾ ਪਹੁੰਚਣਗੇ। ਐਨੀਮਲ ਵੈਲਫੇਅਰ ਐਂਡ ਕੇਅਰ ਸੁਸਾਇਟੀ (AWCS) ਦੀ ਡਾਕਟਰ ਨਵਨੀਤ ਕੌਰ ਅੰਮ੍ਰਿਤਸਰ ਤੋਂ 2 ਫੀਮੇਲ ਕੁੱਤੇ ਲਿਲੀ ਅਤੇ ਡੇਜੀ ਨੂੰ ਆਪਣੇ ਨਾਲ ਕੈਨੇਡਾ ਲੈਕੇ ਜਾ ਰਹੀ ਹੈ ।ਕਾਗਜ਼ੀ ਕਾਰਵਾਈ ਪੂਰੀ ਹੋ ਚੁੱਕੀ ਹੈ ਅਤੇ 15 ਜੁਲਾਈ ਨੂੰ ਦਿੱਲੀ ਤੋਂ ਦੋਵੇ ਕੈਨੇਡਾ ਦੇ ਲਈ ਉਡਾਨ ਭਰਨਗੇ । ਡਾਕਟਰ ਨਵਨੀਤ ਕੌਰ ਨੇ ਦੱਸਿਆ ਕਿ ਕੈਨੇਡੀਅਨ ਮਹਿਲਾ ਬ੍ਰੈਂਡਾ ਨੇ ਲਿਲੀ ਅਤੇ ਡੇਜੀ ਨੂੰ ਗੋਦ ਲਿਆ ਹੈ । ਹੁਣ ਤੱਕ 6 ਕੁੱਤੇ ਉਹ ਵਿਦੇਸ਼ ਪਹੁੰਚਾ ਚੁੱਕੀ ਹਨ । ਜਿਸ ਵਿੱਚ 2 ਉਨ੍ਹਾਂ ਦੇ ਨਾਲ ਅਮਰੀਕਾ ਵਿੱਚ ਰਹਿੰਦੇ ਹਨ । ਡਾਕਟਰ ਨਵਨੀਤ ਕੌਰ ਨੇ ਦੱਸਿਆ ਕਿ ਉਹ ਆਪ ਅਮਰੀਕਾ ਵਿੱਚ ਰਹਿੰਦੀ ਹੈ ਪਰ ਅੰਮ੍ਰਿਤਸਰ ਉਨ੍ਹਾਂ ਦਾ ਘਰ ਹੋਣ ਦੀ ਵਜ੍ਹਾ ਕਰਕੇ ਉਹ ਆਉਂਦੀ ਰਹਿੰਦੀ ਹੈ, ਉਹ ਅੰਮ੍ਰਿਤਸਰ ਹੀ ਪੈਦਾ ਹੋਈ ਅਤੇ ਵੱਡੀ ਹੋਈ ਸੀ ।

ਦਰਅਸਲ 2020 ਵਿੱਚ ਜਦੋਂ ਪੂਰੀ ਦੁਨੀਆ ਵਿੱਚ ਲਾਕਡਾਊਨ ਸੀ ਤਾਂ ਉਨ੍ਹਾਂ ਨੇ AWCS ਜਥੇਬੰਦੀ ਨੂੰ ਬਣਾਇਆ ਸੀ । ਅੰਮ੍ਰਿਤਸਰ ਵਿੱਚ ਸੁਖਵਿੰਦਰ ਸਿੰਘ ਜੋਹਲੀ ਨੇ ਇਸ ਦੀ ਕਮਾਨ ਸੰਭਾਲੀ ਅਤੇ ਸੰਸਥਾ ਨੂੰ ਅੱਗੇ ਵਧਾਇਆ ਸੀ । ਡਾਕਟਰ ਨਵਨੀਤ ਕੌਰ ਨੇ ਦੱਸਿਆ ਕਿ ਲਿਲੀ ਅਤੇ ਡੇਜੀ ਇੱਕ ਮਹੀਨੇ ਤੋਂ ਉਨ੍ਹਾਂ ਦੇ ਕੋਲ ਹੈ । ਦੋਵਾਂ ਨੂੰ ਲਵਾਰਿਸ ਹਾਲਤ ਵਿੱਚ ਸੰਸਥਾ ਕੋਲ ਛੱਡਿਆ ਗਿਆ ਸੀ। ਦੋਵਾਂ ਦੀ ਹਾਲਤ ਕਾਫੀ ਖ਼ਰਾਬ ਸੀ। ਜਿਸ ਦੇ ਬਾਅਦ ਉਨ੍ਹਾਂ ਦਾ ਇਲਾਜ ਕੀਤਾ ਗਿਆ ਅਤੇ ਉਨ੍ਹਾਂ ਦੇ ਲਈ ਘਰ ਲੱਭਣ ਦੀ ਕੋਸ਼ਿਸ਼ ਸ਼ੁਰੂ ਹੋ ਗਈ ।

ਸਾਨੂੰ ਸੋਚ ਬਦਲਣੀ ਹੋਵੇਗੀ

ਡਾਕਟਰ ਨਵਨੀਤ ਕੌਰ ਨੇ ਕਿਹਾ ਸਾਨੂੰ ਆਪਣੀ ਸੋਚ ਬਦਲਣੀ ਹੋਵੇਗੀ। ਅਸੀਂ ਸਟ੍ਰੀਟ ਡਾਗਸ ਨੂੰ ਬੇਸਹਾਰਾ ਨਹੀਂ ਛੱਡ ਸਕਦੇ ਹਾਂ ਉਨ੍ਹਾਂ ਨੂੰ ਦੇਸੀ ਸਮਝ ਦੇ ਹਾਂ। ਕੈਨੇਡਾ ਵਿੱਚ ਇਹ ਕੁੱਤੇ ਉਨ੍ਹਾਂ ਦੇ ਲਈ ਵਿਦੇਸ਼ੀ ਹਨ । ਉਹ ਖੁਸ਼ੀ ਦੇ ਨਾਲ ਉਨ੍ਹਾਂ ਨੂੰ ਗੋਦ ਲੈਂਦੇ ਹਨ ਜਦਕਿ ਭਾਰਤੀ ਕੁੱਤਿਆਂ ਦੀ ਨਸਲ ਜ਼ਿਆਦਾ ਫਰੈਂਡਲੀ ਅਤੇ ਕੇਅਰਿੰਗ ਹੁੰਦੀ ਹੈ ।