ਬਿਊਰੋ ਰਿਪੋਰਟ : ਅੰਮ੍ਰਿਤਸਰ ਦਰਬਾਰ ਸਾਹਿਬ ਕੰਪਲੈਕਸ ਵਿੱਚ ਨਿਹੰਗਾਂ ਦੇ 2 ਗੁੱਟਾਂ ਵਿੱਚ ਜ਼ਬਰਦਸਤ ਲੜਾਈ ਹੋਈ । ਜਿਸ ਵਿੱਚ ਇੱਕ ਨਿਹੰਗ ਦਾ ਗੁੱਟ ਵੱਢਿਆ ਗਿਆ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਨਿਹੰਗ ਫਰਾਰ ਹੋ ਗਏ । ਇਸਾਈ ਤੋਂ ਨਿਹੰਗ ਬਣੇ ਵਿੱਕੀ ਥਾਮਸ ਨੇ ਜ਼ਖਮੀ ਨਿਹੰਗ ਦੀ ਜਾਨ ਬਚਾਈ । ਘਟਨਾ ਦੁਪਹਿਰ ਵੇਲੇ ਦੀ ਹੈ । ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਕਿਸੇ ਗੱਲ ਨੂੰ ਲੈਕੇ 2 ਗੁੱਟਾਂ ਵਿੱਚ ਬਹਿਸ ਹੋ ਗਈ । ਇਸੇ ਦੌਰਾਨ ਮੰਗੂ ਮੱਠ ਦੇ ਰਮਨਦੀਪ ਸਿੰਘ ਨੇ ਆਪਣੀ ਤਲਵਾਰ ਕੱਢੀ ਅਤੇ ਦੂਜੇ ਨਿਹੰਗ ‘ਤੇ ਵਾਰ ਕਰ ਦਿੱਤਾ ਅਤੇ ਫਰਾਰ ਹੋ ਗਿਆ । ਪਰ ਵਿੱਕੀ ਥਾਮਸ ਨੇ ਜ਼ਖਮੀ ਨਿਹੰਗ ਨੂੰ ਹਸਪਤਾਲ ਪਹੁੰਚਾਇਆ ਅਤੇ ਰਮਨਦੀਪ ਸਿੰਘ ‘ਤੇ ਬਦਮਾਸ਼ੀ ਦਾ ਇਲਜ਼ਾਮ ਲਗਾਇਆ।
ਵਿੱਕੀ ਥਾਮਸ ਨੇ ਇਲਜ਼ਾਮ ਲਗਾਇਆ ਕਿ ਰਮਨਦੀਪ ਸਿੰਘ ਨਿਹੰਗ ਦੇ ਬਾਣੇ ਵਿੱਚ ਮੰਗੂ ਮੱਠ ਦੀ ਗਲਤ ਵਰਤੋਂ ਕਰ ਰਿਹਾ ਹੈ । ਉਹ ਨਿਹੰਗ ਬਣ ਕੇ ਲੋਕਾਂ ਨੂੰ ਡਰਾਉਂਦਾ ਸੀ ਅਤੇ ਆਪਣੇ ਗਲਤ ਮਨਸੂਬਿਆਂ ਨੂੰ ਅੰਜਾਮ ਦਿੰਦਾ ਹੈ । ਦੱਸਿਆ ਜਾ ਰਿਹਾ ਹੈ ਕਿ ਰਮਨਦੀਪ ਸਿੰਘ ਦਰਬਾਰ ਸਾਹਿਬ ਵੀ ਕਿਸੇ ਗੱਡੀ ‘ਤੇ ਕਬਜ਼ਾ ਕਰਨ ਪਹੁੰਚਿਆ ਸੀ । ਉਸ ਦੇ ਕੋਲ ਰਮਨਦੀਪ ਦਾ ਵੀਡੀਓ ਵੀ ਹੈ । ਜਿਸ ਵਿੱਚ ਉਹ ਮਹਿਲਾਵਾਂ ਨਾਲ ਵੀ ਗਲਤ ਭਾਸ਼ਾ ਬੋਲ ਰਿਹਾ ਸੀ ।
ਵਿੱਕੀ ਥਾਮਸ ਨੇ ਦੱਸਿਆ ਕਿ ਉਹ ਪੁਲਿਸ ਦੇ ਕੋਲ ਸ਼ਿਕਾਇਤ ਲੈਕੇ ਜਾ ਰਿਹਾ ਸੀ । ਉਹ ਪੁਲਿਸ ਨੂੰ ਰਮਨਦੀਪ ਸਿੰਘ ਦੇ ਗਲਤ ਕੰਮਾਂ ਬਾਰੇ ਦੱਸੇਗਾ । ਇੰਨਾਂ ਹੀ ਨਹੀਂ ਰਮਨਦੀਪ ਨੇ ਨਿਹੰਗ ਦਾ ਗੁੱਟ ਵੱਢਣ ਦਾ ਵੀਡੀਓ ਵੀ ਬਣਾਇਆ ਸੀ । ਜੋ ਉਸ ਨੇ ਹੁਣ ਪੁਲਿਸ ਨੂੰ ਸੌਂਪ ਦਿੱਤਾ ਹੈ । ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੋਈ ਇਹ ਘਟਨਾ ਸ਼ਰਮਨਾਕ ਹੈ ਅਤੇ ਇਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਸ੍ਰੋਮਣੀ ਕਮੇਟੀ ਨੂੰ ਆਪ ਇਸ ਪੂਰੀ ਘਟਨਾ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਮੁਲਜ਼ਮ ਨਿਹੰਗ ਖਿਲਾਫ਼ ਸ਼ਿਕਾਇਤ ਦਰਜ ਕਰਨੀ ਚਾਹੀਦੀ ਹੈ ।