ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਟ੍ਰਿਪਲ ਮਰਡਰ ਤੋਂ ਬਾਅਦ ਅੰਮ੍ਰਿਤਸਰ ਵਿੱਚ ਰੇਕੀ ਕਰਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬਦਮਾਸ਼ਾਂ ਨੂੰ ਲੋਕਾਂ ਨੇ ਫੜਿਆ ਹੈ । ਇਹ ਮੁਲਜ਼ਮ ਗਟਰ ਸਾਫ ਕਰਨ ਦੇ ਬਹਾਨੇ ਘਰਾਂ ਦੀ ਰੇਕੀ ਕਰਦੇ ਸਨ ਅਤੇ ਮੌਕਾ ਮਿਲ ਦੇ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਸਨ । ਇਹ ਚੋਰ ਦਿਨ ਦੇ ਸਮੇਂ ਰੇਕੀ ਕਰਨ ਲਈ ਪਹੁੰਚੇ ਸਨ ਪਰ ਸੀਸੀਟੀਵੀ ਵਿੱਚ ਚਹਿਰੇ ਵਿਖਾਈ ਦੇਣ ਤੋਂ ਬਾਅਦ ਲੋਕ ਅਲਰਟ ਹੋ ਗਏ। ਲੋਕਾਂ ਨੇ ਚੋਰਾਂ ‘ਤੇ ਜਮਕੇ ਹੱਥ ਸਾਫ ਕੀਤੇ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ । ਹੁਣ ਤੱਖ ਇਹ ਚੋਰ ਇਲਾਕੇ ਵਿੱਚ 12 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ। ਖਾਸ ਗੱਲ ਇਹ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਹ ਚੋਰ ਘਰ ਦੇ ਅੰਦਰ ਇੱਕ ਚੀਜ਼ ਸੁੱਟ ਦੇ ਸਨ ਜਿਸ ਨਾਲ ਸਾਰੇ ਘਰ ਵਾਲੇ ਬੇਸੁੱਧ ਹੋ ਜਾਂਦੇ ਸਨ ।
ਇਸ ਤਰ੍ਹਾਂ ਸ਼ੱਕ ਦੇ ਘੇਰੇ ਵਿੱਚ ਆ ਚੋਰ
ਇਹ ਘਟਨਾ ਅੰਮ੍ਰਿਤਸਰ ਦੇ ਗੇਟ ਹਕੀਮਾ ਦੇ ਅਧੀਨ ਪਿੰਡ ਭਰਾੜੀਵਾਲਾ ਦੀ ਹੈ । ਸਥਾਨਕ ਲੋਕਾਂ ਨੇ ਦੱਸਿਆ ਕਿ ਰਾਤ ਦੇ ਸਮੇਂ ਇਲਾਕੇ ਵਿੱਚ ਚੋਰੀਆਂ ਬਹੁਤ ਵੱਧ ਗਈਆਂ ਸੀ। ਰੋਜ਼ਾਨਾ ਸਵੇਰ ਉੱਠੋ ਤਾਂ ਘਰ ਵਿੱਚ ਚੋਰੀ ਹੋ ਜਾਂਦੀ ਸੀ । ਇਲਾਕੇ ਵਿੱਚ ਸੀਸੀਟੀਵੀ ਕੈਮਰੇ ਵਿੱਚ ਸਾਇਕਲਾਂ ‘ਤੇ ਇਹ ਮਲਜ਼ਮ ਵਿਖਾਈ ਦਿੰਦੇ ਸਨ । ਜਿਸ ਦੇ ਬਾਅਦ ਹੀ ਲੋਕ ਇਨ੍ਹਾਂ ਦੇ ਚਹਿਰੇ ਨੂੰ ਲੈਕੇ ਅਲਰਟ ਸਨ। ਜਿਵੇ ਹੀ ਇਹ ਚੋਰ ਗਲੀ ਵਿੱਚ ਗਟਰ ਸਾਫ ਕਰਨ ਦੇ ਲਈ ਪਹੁੰਚੇ ਲੋਕਾਂ ਨੇ ਇਨ੍ਹਾਂ ਦੇ ਚਹਿਰੇ ਸੀਸੀਟੀਵੀ ਕੈਮਰੇ ਨਾਲ ਮਿਲਾਏ ਅਤੇ ਫੜ ਲਿਆ ।
ਸਵੇਰ ਵੇਲੇ ਰੇਕੀ ਅਤੇ ਰਾਤ ਨੂੰ ਚੋਰੀ
ਲੋਕਾਂ ਨੇ ਦੱਸਿਆ ਕਿ ਇਹ ਚੋਰ ਇਲਾਕੇ ਵਿੱਚ ਗਰਟ ਸਾਫ ਕਰਨ ਦੇ ਬਹਾਨੇ ਗਲੀਆਂ ਵਿੱਚ ਆਉਂਦੇ ਸਨ,ਦਿਨ ਵੇਲੇ ਸਫਾਈ ਦੇ ਬਹਾਨੇ ਘਰਾਂ ‘ਤੇ ਨਜ਼ਰ ਰੱਖ ਦੇ ਸਨ, ਰਾਤ ਨੂੰ ਸ਼ਿਕਾਰ ਲੱਭ ਦੇ ਸਨ,ਬੀਤੇ 2 ਮਹੀਨੇ ਵਿੱਚ ਇਲਾਕੇ ਵਿੱਚ 12 ਤੋਂ ਵੱਧ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਿਆ ਸੀ ।
ਘਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਹਵਾ ਵਿੱਚ ਸੁੱਟ ਦੇ ਸਨ ਨੀਂਦ ਦੀ ਦਵਾਈ
ਲੋਕਾਂ ਨੇ ਦੱਸਿਆ ਇਹ ਚੋਰ ਇਨ੍ਹੇ ਸ਼ਾਤਰ ਹਨ ਕਿ ਘਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਘਰ ਦੇ ਬਾਹਰ ਲੱਗੇ ਕੂਲਰਾਂ ਜਾਂ ਫਿਰ ਕਿਸੇ ਹੋਰ ਤਕਨੀਕ ਦੇ ਜ਼ਰੀਏ ਨੀਂਦ ਦੀ ਦਵਾਈ ਸੁੱਟ ਦੇ ਸਨ,ਜਿਸ ਦੇ ਬਾਅਦ ਘਰ ਵਿੱਚ ਦਾਖਲ ਹੋਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਸੀ । ਸੁੱਤੇ ਹੋਏ ਲੋਕ ਜਦੋਂ ਸਵੇਰ ਨੂੰ ਉੱਠ ਦੇ ਸਨ ਤਾਂ ਘਰ ਵਿੱਚੋਂ ਮੋਬਾਈਲ ਫੋਨ,ਕੈਸ਼,ਗਹਿਣੇ ਗਾਇਬ ਹੋ ਜਾਂਦੇ ਸਨ । ਫਿਲਹਾਲ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।