The Khalas Tv Blog Punjab ਅੰਮ੍ਰਿਤਸਰ ਤੋਂ ਸਾਹਮਣੇ ਆਇਆ ਸਰਕਾਰ ਦੇ ਦਾਅਵਿਆਂ ਨੂੰ ਮੂੰਹ ਚੜਾਉਣ ਵਾਲਾ ਵੀਡੀਓ !
Punjab

ਅੰਮ੍ਰਿਤਸਰ ਤੋਂ ਸਾਹਮਣੇ ਆਇਆ ਸਰਕਾਰ ਦੇ ਦਾਅਵਿਆਂ ਨੂੰ ਮੂੰਹ ਚੜਾਉਣ ਵਾਲਾ ਵੀਡੀਓ !

Amritsar jail prisoner drug video

ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਵੀਡੀਓ ਵੇਖਣ ਤੋਂ ਬਾਅਦ ਜਾਂਚ ਦੇ ਨਿਰਦੇਸ਼ ਦਿੱਤੇ ਹਨ

ਅੰਮ੍ਰਿਤਸਰ : ਪੰਜਾਬ ਦੀਆਂ ਜੇਲ੍ਹਾਂ ਵਿੱਚ ਨਸ਼ੇ ਖਿਲਾਫ਼ ਚਲਾਈ ਗਈ ਸੂਬਾ ਸਰਕਾਰ ਦੀ ਮੁਹਿੰਮ ਨੂੰ ਮੂੰਹ ਚੜਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਇਆ ਹਨ। ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਤੋਂ ਨਸ਼ੇ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਝੁੰਡ ਵਿੱਚ ਬੈਠੇ ਕੈਦੀ ਬੈਰਕ ਵਿੱਚ ਡਰੱਗ ਲੈ ਰਹੇ ਹਨ। ਜੇਲ੍ਹ ਪ੍ਰਸ਼ਾਸਨ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ । ਪਰ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਇਸ ਦਾ ਨੋਟਿਸ ਜ਼ਰੂਰ ਲਿਆ ਹੈ ।

ਹਵਾਲਾਤੀ ਨੇ ਬਣਾਇਆ ਵੀਡੀਓ

ਦੱਸਿਆ ਜਾ ਰਿਹਾ ਹੈ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਨਸ਼ੇ ਲੈਣ ਦਾ ਜਿਹੜਾ ਵੀਡੀਓ ਵਾਇਰਲ ਹੋਇਆ ਹੈ ਉਹ ਇੱਕ ਹਵਾਲਾਤੀ ਨੇ ਬਣਾਇਆ ਹੈ । ਕੁਝ ਮਹੀਨੇ ਪਹਿਲਾਂ ਉਹ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਸੀ ਇਸੇ ਦੌਰਾਨ ਉਸ ਨੇ ਇਹ ਵੀਡੀਓ ਬਣਾਇਆ ਸੀ । ਵੀਡੀਓ ਵਿੱਚ ਨਜ਼ਰ ਆ ਰਹੇ ਸ਼ਖ਼ਸ ਨੇ ਨਸ਼ੇ ਦੀ ਪਨੀ ਹੱਥ ਵਿੱਚ ਫੜੀ ਹੈ ਅਤੇ ਮਾਚਿਸ ਦੀ ਤੀਲੀ ਨਾਲ ਅੱਗ ਲੱਗਾ ਰਿਹਾ ਹੈ । ਦੂਜਾ ਸ਼ਖ਼ਸ ਉਸ ਦੀ ਮਦਦ ਕਰ ਰਿਹਾ ਹੈ। ਜੇਲ੍ਹ ਵਿੱਚ ਨਸ਼ੇ ਦੀ ਸਖ਼ਤੀ ਦੇ ਬਾਵਜੂਦ ਅਜਿਹੇ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਦੇ ਦਾਅਵਿਆਂ ‘ਤੇ ਸਵਾਲ ਜ਼ਰੂਰ ਉੱਠ ਰਹੇ ਹਨ। ਖ਼ਾਸ ਕਰਕੇ ਅੰਮ੍ਰਿਤਸਰ ਵਰਗੀ ਕੇਂਦਰੀ ਜੇਲ੍ਹ ‘ਚੋ ਜਿੱਥੇ ਸਭ ਤੋਂ ਵੱਧ ਸਖ਼ਤੀ ਮੰਨੀ ਜਾਂਦੀ ਹੈ । ਉਧਰ ਜੇਲ੍ਹ ਮੰਤਰੀ ਨੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ ।

ਹਰਜੋਤ ਬੈਂਸ ਨੇ ਵੀਡੀਓ ‘ਤੇ ਕੀਤਾ ਟਵੀਟ

ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਾਂਚ ਦੇ ਨਿਰਦੇਸ਼ ਦਿੱਤੇ ਹਨ । ਉਨ੍ਹਾਂ ਨੇ ਕਿਹਾ ਇਸ ਦਾ ਸਖ਼਼ਤੀ ਨਾਲ ਨੋਟਿਸ ਲਿਆ ਜਾਵੇਗਾ । ਪੁਲਿਸ ਵੱਲੋਂ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ,ਜੇਕਰ ਵਿਭਾਗ ਦਾ ਕੋਈ ਅਧਿਕਾਰੀ ਜਾਂ ਫਿਰ ਮੁਲਾਜ਼ਮ ਇਸ ਵਿੱਚ ਸ਼ਾਮਲ ਹੋਇਆ ਤਾਂ ਉਸ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ ।

ਨਸ਼ੇ ਦੀ ਚੇਨ ਨੂੰ ਤੋੜਨ ਲ਼ਈ CRPF ਦੀ ਤੈਨਾਤੀ

ਕੈਪਟਨ ਸਰਕਾਰ ਵੇਲੇ ਜੇਲ੍ਹਾਂ ਵਿੱਚ ਨਸ਼ੇ ਦੀ ਚੇਨ ਤੋੜਨ ਦੇ ਲਈ CRPF ਦੀ ਨਿਯੁਕਤੀ ਕੀਤੀ ਗਈ ਸੀ । ਇਸ ਦੇ ਪਿੱਛੇ ਮਕਸਦ ਸੀ ਜੇਲ੍ਹਾਂ ਵਿੱਚ ਡਰੱਗ ਤਸਕਰ ਅਤੇ ਪੁਲਿਸ ਮੁਲਾਜ਼ਮਾਂ ਦੇ ਨੈੱਕਸਸ ਨੂੰ ਤੋੜਿਆ ਜਾਵੇਗਾ। CRPF ਦੇ ਜਵਾਨ ਬਾਹਰੋ ਆਉਣਗੇ ਅਤੇ ਨਸ਼ੇ ‘ਤੇ ਨਕੇਲ ਕੱਸੀ ਜਾਵੇਗੀ ਪਰ ਜਿਸ ਤਰ੍ਹਾਂ ਨਾਲ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਤੋਂ ਨਸ਼ੇ ਦੀਆਂ ਤਸਵੀਰਾਂ ਸਾਹਮਣੇ ਆਇਆ ਹਨ ਉਹ ਇਸ ਪੂਰੇ ਸਿਸਟਮ ਨੂੰ ਫੇਲ੍ਹ ਸਾਬਿਤ ਕਰ ਰਹੀਆਂ ਹਨ ।

Exit mobile version