Punjab

ਮੋਹਾਲੀ ‘ਚ ਅਮੀਰਜ਼ਾਦੇ ਦੀ ਮਾੜੀ ਹਰਕਤ ਦਾ ਵੀਡੀਓ ਵਾਇਰਲ ! ਲੋਕਾਂ ਵੱਲੋਂ ਗਿਰਫ਼ਤਾਰੀ ਦੀ ਮੰਗ

mohali bentley car owner firing

ਮੋਹਾਲੀ : ਪੈਸਾ ਹਰ ਇੱਕ ਦੀ ਜ਼ਿੰਦਗੀ ਵਿੱਚ ਅਹਿਮ ਰੋਲ ਅਦਾ ਕਰਦਾ ਹੈ ਪਰ ਕੁਝ ਅਮੀਰਜ਼ਾਦੇ ਅਜਿਹੇ ਨੇ ਜੋ ਆਪਣੇ ਮਾਪਿਆਂ ਦੇ ਪੈਸੇ ਦੇ ਦਮ ‘ਤੇ ਝੂਠੀ ਸ਼ਾਨ ਵਿਖਾ ਕੇ ਕਾਨੂੰਨ ਦੀ ਪਰਵਾ ਵੀ ਨਹੀਂ ਕਰਦੇ ਹਨ। ਮੋਹਾਲੀ ਤੋਂ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਇੱਕ ਨੌਜਵਾਨ ਕਰੋੜਾਂ ਦੀ Bentley ਕਾਰ ਲੈਣ ਦੀ ਖੁਸ਼ੀ ਵਿੱਚ ਸਰੇਆਮ ਫਾਇਰਿੰਗ ਕਰ ਰਿਹਾ ਹੈ, ਆਲੇ ਦੁਆਲੇ ਖੜੇ ਲੋਕ ਉਸ ਦਾ ਵੀਡੀਓ ਬਣਾ ਰਹੇ ਹਨ । ਵੀਡੀਓ ਵਿੱਚ ਨਜ਼ਰ ਆ ਰਹੇ ਸ਼ਖ਼ਸ ਦਾ ਨਾਂ ਹੁਣ ਤੱਕ ਸਾਹਮਣੇ ਨਹੀਂ ਆਇਆ ਹੈ । ਸਿਰਫ਼ ਇੰਨਾਂ ਜ਼ਰੂਰ ਪਤਾ ਲੱਗਿਆ ਹੈ ਕਿ ਉਹ ਕਿਸੇ ਵੱਡੇ ਬਿਲਡਰ ਦਾ ਪੁੱਤਰ ਹੈ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਲੈਕੇ ਤਿੱਖੇ ਬਿਆਨ ਸਾਹਮਣੇ ਆ ਰਹੇ ਨ

ਸੋਸ਼ਲ ਮੀਡੀਆ ‘ਤੇ ਗਿਰਫ਼ਤਾਰੀ ਦੀ ਮੰਗ

ਮੋਹਾਲੀ ਦੇ ਅਮੀਰਜ਼ਾਦੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ ‘ਤੇ ਜਮਕੇ ਸਰਕਾਰ ਅਤੇ ਪੁਲਿਸ ਤੋਂ ਸਵਾਲ ਪੁੱਛ ਰਹੇ ਹਨ । ਉਨ੍ਹਾਂ ਦਾ ਕਹਿਣਾ ਹੈ ਆਖਿਰ ਪੈਸੇ ਦੇ ਨਸ਼ੇ ਵਿੱਚ ਕੋਈ ਵੀ ਕਿਵੇਂ ਸਰੇਆਮ ਫਾਇਰਿੰਗ ਕਰ ਸਕਦਾ ਹੈ ? ਪੁਲਿਸ ਨੇ ਹੁਣ ਤੱਕ ਇਸ ਦਾ ਕੋਈ ਨੋਟਿਸ ਕਿਉਂ ਨਹੀ ਲਿਆ ਹੈ ? ਹੁਣ ਤੱਕ ਅਮੀਰਜ਼ਾਦੇ ਦੀ ਗਿਰਫ਼ਤਾਰੀ ਕਿਉਂ ਨਹੀਂ ਹੋਈ ? ਕਿ ਇਹ ਪੁਲਿਸ ਪ੍ਰਸ਼ਾਸਨ ਦੀ ਅਣਦੇਖੀ ਨਹੀਂ ਹੈ ਤਾਂ ਕੀ ਹੈ ? ਲੋਕ ਸਵਾਲ ਪੁੱਛ ਰਹੇ ਹਨ ਕਿ ਜੇਕਰ ਕਿਸੇ ਆਮ ਆਦਮੀ ਨੇ ਅਜਿਹੀ ਹਰਕਤ ਕੀਤੀ ਹੁੰਦਾ ਤਾਂ ਉਸ ਨੂੰ ਹੁਣ ਤੱਕ ਪੁਲਿਸ ਉਸ ਨੂੰ ਚੱਲਣ ਲਾਇਕ ਨਹੀਂ ਛੱਡ ਦੀ । ਦਰਾਸਲ ਇਹ ਪੂਰਾ ਮਾਮਲਾ ਝੂਠੀ ਸ਼ਾਨ ਦਾ ਹੈ, ਪੰਜਾਬ,ਯੂਪੀ ਅਤੇ ਹਰਿਆਣਾ ਵਿੱਚ ਵਿਆਹ ਦੌਰਾਨ ਵੀ ਅਕਸਰ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਹਨ। ਨਸ਼ੇ ਅਤੇ ਆਪਣੀ ਤਾਕਤ ਵਿਖਾਉਣ ਦੇ ਲਈ ਵਿਆਹ ਵਿੱਚ ਕਈ ਵਾਰ ਹਵਾਈ ਫਾਇਰਿੰਗ ਹੁੰਦੀ ਹੈ ਜਿਸ ਦੀ ਵਜ੍ਹਾ ਕਰਕੇ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਖੁਸ਼ੀ ਦਾ ਮੌਕਾ ਗਮ ਵਿੱਚ ਤਬਦੀਲ ਹੋ ਚੁੱਕਾ ਹੈ ।

ਪਿਸਟਲ ਨੂੰ ਲੈਕੇ ਸਵਾਲ

ਨੌਜਵਾਨ ਜਿਹੜੀ ਬੰਦੂਕ ਦੇ ਨਾਲ ਫਾਇਰਿੰਗ ਕਰ ਰਿਹਾ ਹੈ ਉਹ ਕਿਸ ਦੀ ਹੈ ? ਕਿ ਉਸ ਦਾ ਲਾਇਸੈਂਸ ਹੈ ? ਜੇਕਰ ਨਹੀਂ ਤਾਂ ਫਿਰ ਉਹ ਹੋਰ ਗੰਭੀਰ ਮੁੱਦਾ ਬਣ ਸਕਦਾ ਹੈ ? ਪੁਲਿਸ ਨੂੰ ਜਲਦ ਤੋਂ ਜਲਦ ਅਮੀਰਜ਼ਾਦੇ ਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਸਵਾਲ ਕਾਨੂੰਨ ਦਾ ਹੈ ਜਿਸ ਦੇ ਸਾਹਮਣੇ ਸਾਰੇ ਬਰਾਬਰ ਹਨ ।