ਬਿਊਰੋ ਰਿਪੋਰਟ : ਅੰਮਿਤਸਾਰ ਵਿੱਚ 65 ਸਾਲ ਦੇ ਬਜ਼ੁਰਗ ਦੀ ਲਾਸ਼ ਨੂੰ 6 ਦਿਨ ਬਾਅਦ ਕਬਰ ਤੋਂ ਬਾਹਰ ਕੱਢਿਆ ਗਿਆ ਹੈ । 1 ਅਪ੍ਰੈਲ ਨੂੰ ਬੱਗਾ ਸਿੰਘ ਦੀ ਮੌਤ ਹੋਈ ਸੀ,ਉਸ ਵੇਲੇ ਸਾਰਿਆਂ ਨੂੰ ਲੱਗਿਆ ਸੀ ਕਿ ਇਹ ਕੁਦਰਤੀ ਮੌਤ ਹੈ,ਪਰ ਜਦੋਂ ਬੈਂਕ ਖਾਤੇ ਨੂੰ ਖੰਗਾਲਿਆ ਗਿਆ ਤਾਂ ਸ਼ੱਕ ਜ਼ਾਹਿਰ ਹੋਇਆ ਕਿ ਬੱਗਾਂ ਦੀ ਮੌਤ ਨਹੀਂ ਬਲਕਿ ਉਸ ਦਾ ਕਤਲ ਕੀਤਾ ਗਿਆ ਹੈ। ਜਦੋਂ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਤਾਂ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਕਬਰ ਖੋਦੀ ਗਈ ਅਤੇ ਲਾਸ਼ ਨੂੰ ਬਾਹਰ ਕੱਢਿਆ ਗਿਆ ਅਤੇ ਹੁਣ ਉਸ ਦਾ ਪੋਸਟਮਾਰਟ ਕਰਵਾਇਆ ਜਾ ਰਿਹਾ ਹੈ ।
ਅੰਮ੍ਰਿਤਸਰ ਦੇ ਰਾਜਾਸਾਂਸੀ ਦੇ ਪਿੰਡ ਲਹੇਦ ਦੇ ਪਿੰਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਚਾਚਾ ਬੱਗਾ ਸਿੰਘ ਦੀ ਕੁਦਰਤੀ ਮੌਤ ਨਹੀਂ ਬਲਕਿ ਕਤਲ ਹੋਇਆ ਹੈ,ਉਸ ਨੇ ਕਿਹਾ ਅਸੀਂ ਵੀ ਪਹਿਲਾਂ ਚਾਚੇ ਦੀ ਮੌਤ ਨੂੰ ਕੁਦਰਤੀ ਮੰਨ ਰਹੇ ਸੀ ਪਰ ਜਦੋਂ ਬੈਂਕ ਖਾਤਾ ਚੈੱਕ ਕੀਤਾ ਤਾਂ ਸ਼ੱਕ ਪੈਦਾ ਹੋ ਗਿਆ । ਦਅਰਸਲ ਬੱਗਾ ਸਿੰਘ ਨੇ ਘਰ ਵਿੱਚ ਮਰਮਤ ਕਰਨ ਦੇ ਲਈ ਬੈਂਕ ਤੋਂ ਲੱਖਾਂ ਰੁਪਏ ਕੱਢਵਾਏ ਸਨ । ਪਰ ਉਸ ਵਿੱਚੋਂ ਇੱਕ ਵੀ ਪੈਸਾ ਘਰ ਵਿੱਚ ਨਹੀਂ ਮਿਲਿਆ । ਜਿਸ ਦਿਨ ਚਾਚੇ ਦੀ ਮੌਤ ਹੋਈ ਉਸ ਦਿਨ ਘਰ ਵਿੱਚ ਕੋਈ ਨਹੀਂ ਸੀ । ਪਰਿਵਾਰ ਬਾਹਰ ਗਿਆ ਹੋਇਆ ਸੀ । ਜਦੋਂ ਘਰ ਪਰਤਿਆਂ ਤਾਂ ਚਾਚਾ ਬੱਗਾ ਸਿੰਘ ਬੇਹੋਸ਼ ਸੀ, ਪਰਿਵਾਰ ਨੇ ਸਮਝਿਆ ਕਿ ਚਾਚੇ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹੈ । ਪਰਿਵਾਰ ਦੇ ਸ਼ੱਕ ਦੇ ਪਿੱਛੇ ਇੱਕ ਹੋਰ ਵਜ੍ਹਾ ਵੀ ਹੈ ।
ਧੋਣ ‘ਤੇ ਰਸੀ ਦੇ ਨਿਸ਼ਾਨ
1 ਅਪ੍ਰੈਲ ਨੂੰ ਜਦੋਂ ਬੱਗਾ ਸਿੰਘ ਨੂੰ ਕਬਰ ਵਿੱਚ ਦਫਨਾਇਆ ਗਿਆ ਸੀ ਤਾਂ ਵੀ ਗਲੇ ‘ਤੇ ਰਸੀ ਦੇ ਨਿਸ਼ਾਨ ਅਤੇ ਹੱਥ ਦੇ ਕੱਟ ਦੇ ਨਿਸ਼ਾਨ ਨਜ਼ਰ ਆ ਰਹੇ ਸਨ ਪਰ ਉਸ ਵੇਲੇ ਕਿਸੇ ਨੇ ਧਿਆਨ ਨਹੀਂ ਦਿੱਤਾ ਸੀ ਪਰ ਹੁਣ ਜਦੋਂ ਲਾਸ਼ ਬਾਹਰ ਕੱਢੀ ਗਈ ਤਾਂ ਇਹ ਨਿਸ਼ਾਨਾਂ ਨੂੰ ਵੇਖ ਕੇ ਪਰਿਵਾਰ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਕਿਉਂਕਿ ਘਰ ਤੋਂ ਪੈਸੇ ਵੀ ਗਾਇਬ ਸਨ। SHO ਰਮਨਦੀਪ ਕੌਰ ਬਦੇਸ਼ਾ ਨੇ ਦੱਸਿਆ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਪੀੜਤ ਪਰਿਵਾਰ ਦੇ ਬਿਆਨ ਦਰਜ ਦਿੱਤੇ ਗਏ ਹਨ । ਲਾਸ਼ ਨੂੰ ਪੋਸਟਮਾਰਟ ਦੇ ਲਈ ਭੇਜ ਦਿੱਤਾ ਗਿਆ ਹੈ,ਰਿਪੋਰਟ ਦੇ ਅਧਾਰ ਤੈ ਹੀ ਪੁਲਿਸ ਹੁਣ ਅਗਲੀ ਜਾਂਚ ਕਰੇਗੀ ।