Punjab

ਅੰਮ੍ਰਿਤਸਰ ਦੇ DC ਦੀ ਸੁਰੱਖਿਆ ‘ਚ ਤਾਇਨਾਤ ASI ਨੇ ਦਫਤਰ ‘ਚ ਪੈਂਟ ਉਤਾਰੀ ! ਗਾਲਾਂ ਕੱਢ ਕੇ ਕੀਤੀ ਹੋਰ ਮਾੜੀ ਹਰਕਤ !

ਬਿਉਰੋ ਰਿਪੋਟਰ : ਇੱਕ ਦਿਨ ਵਿੱਚ ਪੰਜਾਬ ਪੁਲਿਸ ਦੇ ਇੱਕ ਹੋਰ ਮੁਲਾਜ਼ਮ ਦੀ ਦੂਜੀ ਮਾੜੀ ਕਰਤੂਤ ਸਾਹਮਣੇ ਆਈ ਹੈ । ਲੁਧਿਆਣਾ ਵਿੱਚ ਇੱਕ ਕਿਸਾਨ ਆਗੂ ਨੇ ਸ਼ਰਾਬ ਪੀਂਦੇ ਹੋਏ ਹਵਲਦਾਰ ਨੂੰ ਫੜਿਆ ਤਾਂ ਅੰਮ੍ਰਿਤਸਰ ਵਿੱਚ ਇੱਕ ASI ਦਾ ਇੱਕ ਵਾਇਰਲ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ DC ਦਫਤਰ ਵਿੱਚ ਸ਼ਰੇਆਮ ਪੈਂਟ ਉਤਾਰ ਰਿਹਾ ਹੈ । ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਦੀ ਹੁਣ ਸ਼ਾਮਤ ਆਈ ਹੈ । ਵਿਭਾਗ ਵੱਲੋਂ ਉਸ ਦੇ ਖਿਲਾਫ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ ।

ਦੱਸਿਆ ਜਾ ਰਿਹਾ ਹੈ ਕੀ ASI ਦਿਨ-ਦਿਹਾੜੇ ਸ਼ਰਾਬ ਦੇ ਨਸ਼ੇ ਵਿੱਚ ਟੁੱਲ ਸੀ ਅਤੇ ਨਸ਼ੇ ਵਿੱਚ ਇੱਥੇ-ਉੱਥੇ ਡਿੱਗ ਦਾ ਫਿਰ ਰਿਹਾ ਸੀ । ਮਿਲੀ ਜਾਣਕਾਰੀ ਦੇ ਮੁਤਾਬਿਕ ਪੁਲਿਸ ਮੁਲਾਜ਼ਮ ਡੀਸੀ ਦੀ ਸੁਰੱਖਿਆ ਵਿੱਚ ਤਾਇਨਾਤ ਸੀ । ASI ਸੁਰਿੰਦਰ ਸਿੰਘ ਵੀਡੀਓ ਵਿੱਚ ਝੂਮ ਦਾ ਹੋਇਆ ਵਿਖਾਈ ਦੇ ਰਿਹਾ ਸੀ । ਇਸੇ ਦੌਰਾਨ ਉਹ ਕਈ ਵਾਰ ਹੇਠਾਂ ਡਿੱਗਿਆ ਅਤੇ ਕਦੇ ਤੇਜ਼ ਆਵਾਜ਼ ਨਾਲ ਗਾਲਾਂ ਕੱਢੀਆਂ ਅਤੇ ਫਿਰ ਆਪਣੀ ਪੈਂਟ ਉਤਾਰ ਦਿੱਤੀ । ਜਦੋਂ ਪੁਲਿਸ ਮੁਲਾਜ਼ਮ ਨੂੰ ਹਿਰਾਸਤ ਵਿੱਚ ਲਿਆ ਗਿਆ ਤਾਂ ਉਸ ਨੇ ਇਹ ਤਰਕ ਦਿੱਤਾ

ASI ਨੇ ਰਿਸ਼ਤੇਦਾਰ ਨੂੰ ਜ਼ਿੰਮੇਵਾਰ ਦੱਸਿਆ

ਪੁਲਿਸ ਦੇ ਵੱਲੋਂ ਨਸ਼ੇ ਵਿੱਚ ਬੇਸੁੱਧ ASI ਨੂੰ ਹਿਰਾਸਤ ਵਿੱਚ ਲਿਆ ਗਿਆ,ਜਦੋਂ ਉਸ ਦਾ ਥੋੜਾ ਨਸ਼ਾ ਉਤਰ ਗਿਆ ਤਾਂ ASI ਨੇ ਦੱਸਿਆ ਕੀ ਉਸ ਦੇ ਰਿਸ਼ਤੇਦਾਰ ਮਿਲਣ ਆਏ ਸਨ,ਉਹ ਆਪਣੇ ਨਾਲ ਲਾਹਨ ਲੈਕੇ ਆਏ । ਸ਼ਰਾਬ ਪੀਣ ਤੋਂ ਬਾਅਦ ਉਸ ਦਾ ਬੁਰਾ ਹਾਲ ਹੋ ਗਿਆ । ਪਰ ਵੱਡਾ ਸਵਾਲ ਇਹ ਹੈ ਕੀ ਜੇਕਰ ਉਸ ਦੀ ਹਾਲਤ ਇਨ੍ਹੀ ਜ਼ਿਆਦਾ ਖਰਾਬ ਸੀ ਤਾਂ ਉਸ ਨੂੰ ਡਿਊਟੀ ‘ਤੇ ਆਉਣ ਦੀ ਕੀ ਜ਼ਰੂਰਤ ਸੀ ।

ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ

ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ASI ਦੇ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪੁਲਿਸ ਦਾ ਕਹਿਣਾ ਹੈ ASI ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਮੈਡੀਕਲ ਕਰਵਾਇਆ ਗਿਆ ਹੈ । ਜਿਸ ਵਿੱਚ ਉਸ ਦੇ ਨਸ਼ੇ ਵਿੱਚ ਹੋਣ ਦੀ ਪੁਸ਼ਟੀ ਹੋ ਗਈ ਹੈ ਅਤੇ ਹੁਣ ASI ਸੁਰਿੰਦਰ ਸਿੰਘ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ।