Punjab

ਇੱਕ ਨੇ ਬਿਲਡਿੰਗ ਤੋਂ ਛਾਲ ਮਾਰੀ,ਦੂਜੇ ਦਾ ਇਹ ਹੋਇਆ ਹਾਲ ! ਸਰੋਵਰ ਦੇ ਪਾਣੀ ਨਾਲ ਬੁਝਾਈ ਅੱਗ

Amritsar builiding fire one died

ਬਿਊਰੋ ਰਿਪੋਰਟ : ਅੰਮ੍ਰਿਤਸਰ ਵਿੱਚ ਤੜਕੇ ਸਾਢੇ ਤਿੰਨ ਵਜੇ ਭਿਆਨਕ ਹਾਦਸੇ ਦੌਰਾਨ ਦਿਲ ਨੂੰ ਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ । ਦਰਬਾਰ ਸਾਹਿਬ ਦੇ ਨਜ਼ਦੀਕ ਇੱਕ ਬਿਲਡਿੰਗ ਨੂੰ ਅੱਗ ਲੱਗ ਗਈ ਜਿਸ ਵਿੱਚ ਇੱਕ ਸ਼ਖ਼ਸ ਸੁੱਤੇ-ਸੁੱਤੇ ਹੀ ਅੱਗ ਦੇ ਹਵਾਲੇ ਹੋ ਗਿਆ ਗਿਆ । ਉਸ ਨੂੰ ਬਚਾਇਆ ਜਾ ਸਕਦਾ ਸੀ ਪਰ ਉਹ ਨਹੀਂ ਬਚ ਸਕਿਆ । ਜਦਕਿ ਉਸ ਦੇ ਨਾਲ ਸੁੱਤੇ ਦੂਜੇ ਸ਼ਖਸ ਨੇ ਇਮਾਰਤ ਤੋਂ ਛਾਲ ਮਾਰ ਕੇ ਆਪਣੀ ਜ਼ਿੰਦਗੀ ਬਚਾ ਲਈ । ਨੌਜਵਾਨ ਚਾਉਂਦਾ ਤਾਂ ਉਹ ਬਚਾ ਸਕਦਾ ਸੀ । ਪਰ ਉਸ ਨੇ ਆਪਣੀ ਜਾਨ ਬਚਾਉਣਾ ਪਹਿਲਾ ਜ਼ਰੂਰੀ ਸਮਝਿਆ। ਹਾਲਾਂਕਿ ਨੌਜਵਾਨ ਨੂੰ ਗੰਭੀਰ ਸੱਟਾਂ ਲੱਗਿਆ ਹਨ । ਦੱਸਿਆ ਜਾ ਰਿਹਾ ਹੈ ਕਿ ਜਿਹੜੇ ਸ਼ਖਸ਼ ਦੀ ਮੌਤ ਹੋਈ ਹੈ ਉਸ ਦਾ ਨਾਂ ਪਰਮਜੀਤ ਸਿੰਘ ਹੈ ਅਤੇ ਉਸ ਦੀ ਉਮਰ ਤਕਰੀਬਨ 50 ਸਾਲ ਸੀ । ਅੱਗ ਕਿੰਨੀ ਭਿਆਨਕ ਸੀ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕੀ ਅੱਗ ਬੁਝਾਉਣ ਦੇ ਵਿੱਚ 6 ਘੰਟੇ ਦੀ ਮੁਸ਼ਕਤ ਕਰਨੀ ਪੈ ਗਈ । ਫਾਇਰ ਬ੍ਰਿਗੇਡ ਮੁਤਾਬਿਕ ਅੱਗ ਇੰਨੀ ਜ਼ਿਆਦਾ ਤੇਜ਼ ਸੀ ਕੀ ਉਹ ਲੱਗਾਤਾਰ ਫੈਲ ਦੀ ਜਾ ਰਹੀ ਸੀ । ਜੇਕਰ ਸਮੇਂ ਸਿਰ SGPC ਸਰੋਵਰ ਤੋਂ ਪਾਣੀ ਨਹੀਂ ਦਿੰਦਾ ਤਾਂ ਕਈ ਲੋਕਾਂ ਦੀ ਜਾਨ ਜਾ ਸਕਦੀ ਸੀ ।

ਇਸ ਵਜ੍ਹਾ ਨਾਲ ਹੋਇਆ ਹਾਦਸਾ

ਦੱਸਿਆ ਜਾ ਰਿਹਾ ਹੈ ਕੀ ਸ਼ਾਰਟ ਸਰਕਟ ਦੀ ਵਜ੍ਹਾ ਕਰਕੇ ਬਿਲਡਿੰਗ ਅੱਗ ਦੇ ਹਵਾਲੇ ਹੋ ਗਈ। ਇਸ ਬਿਲਡਿੰਗ ਦੇ ਹੇਠਾਂ 2 ਦੁਕਾਨਾਂ ਅਤੇ ਕਮਰੇ ਬਣੇ ਸਨ । ਸ਼ਾਰਟ ਸਰਕਟ ਦੇ ਬਾਅਦ ਅੱਗ ਇੰਨੀ ਤੇਜ਼ੀ ਨਾਲ ਭੜਕੀ ਕੀ ਕਮਰੇ ਵਿੱਚ ਸੁੱਤੇ 2 ਲੋਕਾਂ ਨੂੰ ਸਮਝ ਹੀ ਨਹੀਂ ਆਈ ਅਚਾਨਕ ਅਜਿਹਾ ਕੀ ਹੋ ਗਿਆ ਕੀ ਅੱਗ ਲੱਗ ਗਈ । ਜਦੋਂ ਤੱਕ ਉਹ ਸਮਝ ਦੇ ਇੱਕ ਅੱਗ ਦੇ ਹਵਾਲੇ ਆ ਚੁੱਕਾ ਸੀ ਜਦਕਿ ਦੂਜੇ ਨੇ ਬਿਲਡਿੰਗ ਤੋਂ ਛਾਲ ਮਾਰ ਕੇ ਆਪਣੀ ਜਾਨ ਕਿਸੇ ਤਰ੍ਹਾਂ ਬਚਾਈ। ਪਰਮਜੀਤ ਸਿੰਘ ਨਾਂ ਦੇ ਜਿਸ ਸ਼ਖਸ ਦੀ ਅੱਗ ਲੱਗਣ ਨਾਲ ਮੌਤ ਹੋਈ ਹੈ ਉਸ ਦਾ ਭਾਰ ਜ਼ਿਆਦਾ ਹੋਣ ਦੀ ਵਜ੍ਹਾ ਕਰਕੇ ਉਸ ਨੂੰ ਨਹੀਂ ਬਚਾਇਆ ਜਾ ਸਕਿਆ । ਦੱਸਿਆ ਜਾ ਰਿਹਾ ਹੈ ਕੀ ਅੱਗ ਬੁਚਾਉਣ ਦੇ ਲਈ ਫਾਇਰ ਬ੍ਰਿਗੇਡ ਨੂੰ 6 ਘੰਟੇ ਦੀ ਮੁਸ਼ਕਤ ਕਰਨੀ ਪਈ । ਤੰਗ ਗਲੀਆਂ ਹੋਣ ਦੀ ਵਜ੍ਹਾ ਕਰਕੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰੋਵਰ ਦੇ ਪਾਣੀ ਦੇ ਜ਼ਰੀਏ ਫਾਇਰ ਬ੍ਰਿਗਡੇ ਦੇ ਮੁਲਾਜ਼ਮਾਂ ਦੀ ਅੱਗ ਬੁਝਾਉਣ ਵਿੱਚ ਕਾਫੀ ਮਦਦ ਕੀਤੀ।

ਇਸ ਵਜ੍ਹਾ ਨਾਲ ਸਰੋਵਰ ਤੋਂ ਪਾਣੀ ਲਿਆ

ਅੱਗ ਇੰਨੀ ਤੇਜ਼ ਸੀ ਉਹ ਲਗਾਤਾਰ ਫੈਲ ਦੀ ਜਾ ਰਹੀ ਸੀ । ਫਾਇਰ ਬ੍ਰਿਗੇਡ ਨੂੰ ਪਾਣੀ ਲੈਣ ਦੇ ਲਈ ਵਾਰ-ਵਾਰ ਦੂਰ ਜਾਣਾ ਪੈ ਰਿਹਾ ਸੀ । ਅਖੀਰ ਵਿੱਚ ਫਾਇਰ ਬ੍ਰਿਗੇਡ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਫੌਰਨ ਫਾਇਰ ਬ੍ਰਿਗੇਡ ਨੂੰ ਪੂਰੀ ਮਦਦ ਦਿੰਦੇ ਹੋਏ ਸਰੋਵਰ ਦਾ ਪਾਣੀ ਵਰਤ ਦੀ ਇਜਾਜ਼ਤ ਦਿੱਤੀ । ਪਰ ਇਸ ਦੇ ਬਾਵਜੂਦ ਅੱਗ ਬੁਝਾਉਣ ਵਿੱਚ 6 ਘੰਟੇ ਦਾ ਸਮਾਂ ਲੱਗਿਆ। ਜੇਕਰ ਸਮੇਂ ਸਿਰ ਸ਼੍ਰੋਮਣੀ ਕਮੇਟੀ ਸਰੋਵਰ ਤੋਂ ਪਾਣੀ ਨਾ ਦਿੰਦਾ ਤਾਂ ਕਈ ਲੋਕਾਂ ਦੀ ਜਾਨ ਜਾ ਸਕਦੀ ਸੀ ।