Punjab

ਅੰਮ੍ਰਿਤਸਰ ਮਾਮਲੇ ‘ਚ ਅਮਰੀਕ ਤੇ ਆਜਾਦਬੀਰ ਸਿੰਘ ਦੇ ਘਰ ਵਾਲੇ ਆਏ ਸਾਹਮਣੇ ! ਭਾਵੁਕ ਮਾਤਾ ਪਿਤਾ ਦਾ ਪੁੱਤ ਨੂੰ ਲੈਕੇ ਵੱਡਾ ਬਿਆਨ !

ਬਿਊਰੋ ਰਿਪੋਰਟ : ਅੰਮ੍ਰਿਤਸਰ ਵਿੱਚ 3 ਧਮਾਕਿਆਂ ਵਿੱਚ ਫੜੇ ਗਏ 5 ਮੁਲਜ਼ਮਾਂ ਵਿੱਚੋਂ ਗੁਰਦਾਸਪੁਰ ਪਿੰਡ ਆਦੀਆ ਦੇ ਅਮਰੀਕ ਸਿੰਘ ਦਾ ਪਰਿਵਾਰ ਸਾਹਮਣੇ ਆਇਆ ਹੈ । ਡੀਜੀਪੀ ਨੇ ਦੱਸਿਆ ਕਿ ਆਜਾਦਬੀਰ ਸਿੰਘ ਅਤੇ ਅਮਰੀਕ ਸਿੰਘ ਨੇ ਮਿਲ ਕੇ ਹੀ ਸ੍ਰੀ ਗੁਰੂ ਰਾਮ ਦਾਸ ਸਰਾਂ ਵਿੱਚ ਬੰਬ ਤਿਆਰ ਕੀਤਾ ਸੀ । ਅਮਰੀਕਾ ਸਿੰਘ ਦੇ ਪਿਤਾ ਲਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਨਸ਼ੇ ਦਾ ਆਦੀ ਸੀ,ਛੋਟੀ ਉਮਰ ਵਿੱਚ ਉਸ ਨੇ ਅੰਮ੍ਰਿਤ ਛੱਕਿਆ ਸੀ ਪਰ ਬਾਅਦ ਵਿੱਚੋਂ ਬੁਰੀ ਸੰਗਤ ਵਿੱਚ ਫਸ ਗਿਆ ਅਤੇ ਨਸ਼ਾ ਕਰਨ ਲੱਗ ਗਿਆ । ਫਰਵਰੀ ਮਹੀਨੇ ਤੋਂ ਉਹ ਘਰ ਨਹੀਂ ਪਰਤਿਆ ਸੀ,ਪਰਿਵਾਰ ਦੇ ਨਾਲ ਉਸ ਦਾ ਕੋਈ ਰਾਬਤਾ ਨਹੀਂ ਹੋਇਆ । ਗੁਜਰਾਤ ਵਿੱਚ ਅਮਰੀਕ ਸਿੰਘ ਡਰਾਇਵਰੀ ਦਾ ਕੰਮ ਕਰਦਾ ਸੀ ਪਿਛਲੇ ਸਾਲ ਮਈ ਵਿੱਚ ਉਸ ਨੇ ਘਰ ਵਾਲਿਆਂ ਦੀ ਮਰਜ਼ੀ ਦੇ ਖਿਲਾਫ ਵਿਆਹ ਕੀਤਾ ਸੀ । ਜਿਸ ਵੇਲੇ ਸਰਾਂ ਵਿੱਚ ਪੁਲਿਸ ਨੇ ਅਮਰੀਕ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਉਸ ਦੀ ਪਤਨੀ ਵੀ ਮੌਜੂਦ ਸੀ,ਡੀਜੀਪੀ ਨੇ ਦੱਸਿਆ ਕਿ ਪਤਨੀ ਕੋਲੋ ਪੁੱਛ-ਗਿੱਛ ਕੀਤੀ ਗਈ ਹੈ ਪਰ ਗ੍ਰਿਫਤਾਰ ਨਹੀਂ ਕੀਤਾ ਸੀ । ਅਮਰੀਕ ਸਿੰਘ ਦੇ ਪਿਤਾ ਨੇ ਦੱਸਿਆ ਕਿ ਸਾਨੂੰ ਉਸ ਦੇ ਸ਼ਾਮਲ ਹੋਣ ਦੀ ਗੱਲ ਤਾਂ ਪਤਾ ਚੱਲੀ ਜਦੋਂ ਪੁਲਿਸ ਘਰ ਆਈ ਅਤੇ ਪੁੱਛ-ਗਿੱਛ ਦੇ ਲਈ ਵੱਡੇ ਪੁੱਤਰ ਨੂੰ ਨਾਲ ਲੈ ਗਈ । ਪਿਤਾ ਲਖਬੀਰ ਸਿੰਘ ਨੇ ਕਿਹਾ ਜਾਂਚ ਹੋਣੀ ਚਾਹੀਦੀ ਹੈ ਜੇਕਰ ਪੁੱਤਰ ਨੇ ਗਲਤ ਕੰਮ ਕੀਤਾ ਹੈ ਤਾਂ ਉਸ ਨੂੰ ਸਜ਼ਾ ਹੋਣੀ ਚਾਹੀਦੀ ਹੈ । ਉਧਰ ਮਾਂ ਦਾ ਬਿਆਨ ਪਿਤਾ ਤੋਂ ਥੋੜ੍ਹਾ ਵੱਖ ਹੈ ।

ਮਾਂ ਨੂੰ ਨਹੀਂ ਯਕੀਨ

ਅਮਰੀਰ ਸਿੰਘ ਦੀ ਮਾਂ ਨੂੰ ਯਕੀਨ ਨਹੀਂ ਹੈ ਕਿ ਪੁੱਤਰ ਅਜਿਹਾ ਕੰਮ ਕਰ ਸਕਦਾ ਹੈ, ਮਾਂ ਨੇ ਕਿਹਾ ਉਹ ਬੁਰੀ ਸੰਗਤ ਵਿੱਚ ਫਸ ਕੇ ਨਸ਼ਾ ਜ਼ਰੂਰ ਕਰਨ ਲੱਗਿਆ ਸੀ ਪਰ ਉਹ ਗੁਰੂ ਘਰ ਨੂੰ ਬਹੁਤ ਮਨ ਦਾ ਸੀ ਅਤੇ ਉਹ ਅਜਿਹੀ ਹਰਕਤ ਨਹੀਂ ਕਰ ਸਕਦਾ ਹੈ । ਉਨ੍ਹਾਂ ਕਿਹਾ ਇਸ ਦੀ ਜਾਂਚ ਹੋਵੇ, ਜੇਕਰ ਉਸ ਨੇ ਅਜਿਹਾ ਕੀਤਾ ਹੈ ਤਾਂ ਸਜ਼ਾ ਮਿਲਣੀ ਚਾਹੀਦੀ ਹੈ । ਉਧਰ ਪਿੰਡ ਵਾਲਿਆਂ ਨੇ ਅਮਰੀਕ ਸਿੰਘ ਬਾਰੇ ਖੁਲਾਸਾ ਕੀਤਾ ।

ਪਿੰਡ ਵਾਲਿਆਂ ਨੇ ਅਮਰੀਕ ਬਾਰੇ ਵੱਡਾ ਖੁਲਾਸਾ ਕੀਤਾ

ਪਿੰਡ ਵਾਲਿਆਂ ਨੇ ਕਿਹਾ ਅਮਰੀਕ ਸਿੰਘ ਨਸ਼ੇ ਦਾ ਆਦੀ ਸੀ ਅਤੇ ਉਸ ਦੇ ਖਿਲਾਫ ਇੱਕ ਮੋਟਰ ਸਾਈਕਲ ਚੋਰੀ ਦਾ ਮਾਮਲਾ ਸੀ ਉਹ ਫਰਾਰ ਸੀ । ਅਸੀਂ ਕਈ ਵਾਰ ਕੋਸ਼ਿਸ਼ ਕੀਤੀ ਕਿ ਉਹ ਸਹੀ ਰਸਤੇ ਆ ਜਾਵੇਂ ਅਤੇ ਪੁਲਿਸ ਦੇ ਸਾਹਮਣੇ ਪੇਸ਼ ਕਰਕੇ ਮਾਮਲਾ ਖਤਮ ਕੀਤਾ ਜਾਵੇ ਪਰ ਉਹ ਨਹੀਂ ਸੁਧਰ ਰਿਹਾ ਸੀ । ਪਿੰਡ ਵਾਲਿਆਂ ਨੇ ਕਿਹਾ ਅਮਰੀਕ ਸਿੰਘ ਨੇ ਜਿਹੜਾ ਕੰਮ ਕੀਤਾ ਹੈ ਉਹ ਮਾੜਾ ਹੈ ਅਤੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਧਰ ਮੁੱਖ ਮੁਲਜ਼ਮ ਆਜਾਦਬੀਰ ਬਾਰੇ ਵੀ ਪਿੰਡ ਵਾਲਿਆ ਨੇ ਖੁਲਾਸਾ ਕੀਤਾ ਹੈ ।

ਆਜਾਦਬੀਰ ਸਿੰਘ ਤਹਿਸੀਲ ਵਿੱਚ ਰੀਡਰ ਰਹਿ ਚੁੱਕਾ ਹੈ

ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਇਲਾਕੇ ਦੇ ਰਹਿਣ ਵਾਲੇ ਮੁੱਖ ਮੁਲਜ਼ਮ ਆਜਾਦਬੀਰ ਸਿੰਘ ਦੀ ਹਰਕਤਾਂ ਦੀ ਵਜ੍ਹਾ ਕਰਕੇ ਉਸ ਦੀ ਪਤਨੀ ਉਸ ਨੂੰ ਛੱਡ ਕੇ ਚੱਲੀ ਗਈ ਸੀ । ਆਜਾਦਬੀਰ ਸਿੰਘ ਦੀ ਮਾਂ ਬਾਬਾ ਬਕਾਲਾ ਸਾਹਿਬ ਤਹਿਸੀਲ ਵਿੱਚ ਦਰਜਾ ਚਾਰ ਮੁਲਾਜ਼ਮ ਸੀ । ਉਨ੍ਹਾਂ ਨੇ ਕਿਸੇ ਤਰ੍ਹਾਂ ਉਸ ਨੂੰ ਸਰਕਾਰੀ ਨੌਕਰੀ ਲਗਵਾਇਆ । ਤਹਿਸੀਲ ਦਾ ਰੀਡਰ ਰਹਿੰਦੇ ਹੋਏ ਆਜਾਦਬੀਰ ਸਿੰਘ 2 ਵਾਰ ਰਿਸ਼ਵਤ ਲੈਂਦੇ ਹੋਏ ਫੜਿਆ ਗਿਆ । ਵਿਭਾਗੀ ਜਾਂਚ ਤੋਂ ਬਾਅਦ ਉਸ ਨੂੰ ਡਿਸਮਿਸ ਕਰ ਦਿੱਤਾ ਗਿਆ ਸੀ । ਆਜਾਦਬੀਰ ਸਿੰਘ ਦੇ 2 ਭੈਣ-ਭਰਾ ਹਨ ਜੋ ਕਿ ਵਿਦੇਸ਼ ਵਿੱਚ ਹਨ। ਪਿੰਡ ਵਾਲਿਆ ਦਾ ਕਹਿਣਾ ਹੈ ਕਿ ਉਹ ਪਹਿਲਾਂ ਨਸ਼ੇ ਕਰਦਾ ਸੀ ਪਰ ਹੁਣ ਉਸ ਨੇ ਅੰਮ੍ਰਿਤ ਛੱਕ ਲਿਆ ਸੀ ।