ਅੰਮ੍ਰਿਤਸਰ : ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਏ। ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਰ ਐਤਵਾਰ ਨੂੰ ਅੰਮ੍ਰਿਤ ਸੰਚਾਰ ਹੁੰਦਾ ਹੈ। ਇਸੇ ਮਕਸਦ ਨਾਲ ਅੰਮ੍ਰਿਤਪਾਲ ਸਿੰਘ ਵੱਲੋਂ ਸਿੱਖ ਭਾਈਚਾਰੇ ਨੂੰ ਅੰਮ੍ਰਿਤਪਾਨ ਕਰਨ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਪਹੁੰਚੀ । ਉਨ੍ਹਾਂ ਨੇ ਕਿਹਾ ਹਰ ਮਹੀਨੇ ਇਸੇ ਤਰ੍ਹਾਂ ਹੀ ਕਿਸੇ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਅੰਮ੍ਰਿਤ ਸੰਚਾਰ ਦੀ ਕਾਲ ਦਿੱਤੀ ਜਾਵੇਗੀ ਤਾਂਕਿ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੇ। ਉਧਰ ਅੰਮ੍ਰਿਤਪਾਲ ਸਿੰਘ ਨੇ SGPC ਦੀ ਅਜ਼ਾਦੀ ਸਮੇਤ 4 ਹੋਰ ਅਹਿਮ ਮੁੱਦਿਆਂ ‘ਤੇ ਬਿਆਨ ਦਿੱਤੇ ।
SGPC ਦੀ ਅਜ਼ਾਦੀ ਜ਼ਰੂਰੀ
HSGPC ਅਤੇ SGPC ਵਿਚਾਲੇ ਚੱਲ ਰਹੀ ਸਿਆਸਤ ‘ਤੇ ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਭ ਤੋਂ ਪਹਿਲਾਂ SGPC ਦੀ ਆਜ਼ਾਦੀ ਜ਼ਰੂਰੀ ਹੈ । ਉਨ੍ਹਾਂ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਸਭ ਤੋਂ ਪਹਿਲਾਂ SGPC ਨੂੰ ਕੇਂਦਰ ਦੇ ਐਕਟ ਤੋਂ ਆਜ਼ਾਦ ਕਰਵਾਉਣਾ ਦੇ ਨਾਲ ਵੱਖ ਤੋਂ ਗੁਰਦੁਆਰਾ ਚੋਣ ਕਮਿਸ਼ਨ ਸਥਾਪਿਤ ਕਰਨ ਦੀ ਜ਼ਰੂਰਤ ਹੈ। ਵਾਰਿਸ ਪੰਜਾਬ ਦੇ ਪ੍ਰਧਾਨ ਨੇ ਸਾਫ ਕੀਤਾ ਕਿ ਉਹ SGPC ਦੇ ਨਾਲ ਖੜੇ ਹੋ ਕੇ ਕੇਂਦਰ ਤੋਂ ਕਮੇਟੀ ਨੂੰ ਅਜ਼ਾਦ ਕਰਵਾਉਣ ਦੇ ਲਈ ਸੰਘਰਸ਼ ਵਿੱਚ ਪੂਰਾ ਸਾਥ ਦੇਣ ਲਈ ਤਿਆਰ ਹਨ । ਪਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧ ਕਰਨ ਦੇ ਤਰੀਕੇ ਤੋਂ ਸਹਿਮਤ ਨਹੀਂ ਹਨ। ਅੰਮ੍ਰਿਤਪਾਲ ਨੇ ਕਿਹਾ ਕਿ ਉਹ ਕਾਲੇ ਰੰਗ ਦੇ ਕਪੜੇ ਪਾਕੇ ਵਿਰੋਧ ਨਹੀਂ ਕਰ ਸਕਦੇ ਹਨ। ਆਪਣਾ ਹੱਕ ਉਹ ਡੱਟ ਕੇ ਮੰਗਣਗੇ।
ਪੰਨੂ ਦੀ ਕੀਤੀ ਹਿਮਾਇਤ
ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਕੋਲੋ ਜਦੋਂ SFJ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਾਫ਼ ਕੀਤੀ ਕਿ ਉਹ ਹਰ ਉਸ ਸ਼ਖ਼ਸ ਦੀ ਹਿਮਾਇਤ ਕਰਦੇ ਹਨ ਜੋ ਖਾਲਿਸਤਾਨ ਦਾ ਸਮਰਥਕ ਹੈ। ਜਦੋਂ ਉਨ੍ਹਾਂ ਤੋਂ ਪੰਨੂ ਨੂੰ ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨੇ ਜਾਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਸਰਕਾਰਾਂ ਕਿਸੇ ਨੂੰ ਦਹਿਸ਼ਤਗਰਦ ਐਲਾਨ ਕਰ ਸਕਦੀਆਂ ਹਨ ਅਤੇ ਕਿਸੇ ਨੂੰ ਵੀ ਸਾਧ ।
ਰਾਕੇਸ਼ ਟਿਕੈਟ ‘ਤੇ ਥੌਮਸ ਨੂੰ ਚਿਤਾਵਨੀ
ਅੰਮ੍ਰਿਤਪਾਲ ਸਿੰਘ ਵੱਲੋਂ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਵੀ ਘੇਰਿਆ,ਉਨ੍ਹਾਂ ਕਿਹਾ ਟਿਕੈਤ ਉਨ੍ਹਾਂ ‘ਤੇ ਪੰਜਾਬ ਦਾ ਮਾਹੌਲ ਖ਼ਰਾਬ ਨਾ ਕਰਨ ਦਾ ਇਲਜ਼ਾਮ ਲਾ ਰਹੇ ਹਨ ਜਦਕਿ ਉਹ ਗੈਰ ਪੰਜਾਬੀ ਹਨ ਅਤੇ ਉਨ੍ਹਾਂ ਨੂੰ ਪੰਜਾਬ ਦੇ ਮਸਲਿਆਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਵਿਕੀ ਥੌਮਸ ਨੂੰ ਵੀ ਸਿੱਖ ਮਸਲਿਆਂ ਤੋਂ ਦੂਰ ਰਹਿਣ ਦੀ ਹਿਦਾਇਤ ਦਿੱਤੀ ਹੈ । ਉਨ੍ਹਾਂ ਕਿਹਾ ਥੌਮਸ ਗੈਰ ਸਿੱਖ ਹਨ ਇਸ ਲਈ ਉਹ ਜਿੰਨਾਂ ਦੂਰ ਰਹਿਣ ਉਨ੍ਹਾਂ ਲਈ ਚੰਗਾ ਹੈ ।
ਵਾਰਿਸ ਪੰਜਾਬ ਦੇ ਪ੍ਰਧਾਨ ਨੇ ਸੌਦਾ ਸਾਧ ਦੇ ਸੁਨਾਮ ਵਿੱਚ ਖੁੱਲ ਰਹੇ ਡੇਰੇ ‘ਤੇ ਕਿਹਾ ਕਿ ਸਿਰਫ਼ ਸੁਨਾਮ ਵਿੱਚ ਹੀ ਨਹੀਂ ਪੂਰੇ ਪੰਜਾਬ ਵਿੱਚ ਰਾਮ ਰਹੀਮ ਦਾ ਡੇਰਾ ਨਹੀਂ ਖੋਲ੍ਹਣ ਦਿੱਤਾ ਜਾਵੇਗਾ ।