Punjab

ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਸਿੰਘ ਖਿਲਾਫ਼ ਵੱਡੀ ਕਾਰਵਾਈ ! CBI ਪਹਿਲਾਂ ਤੋਂ ਜਾਂਚ ਕਰ ਰਹੀ ਸੀ !

Amrtipal singh security varinder singh licence cancel

ਬਿਊਰੋ ਰਿਪੋਰਟ : ਭਾਈ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਦੇ ਖਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ । ਵਾਰਿਸ ਪੰਜਾਬ ਦੇ ਮੁੱਖੀ ਨੂੰ ਸੁਰੱਖਿਆ ਦੇਣ ਵਾਲੇ ਵਰਿੰਦਰ ਸਿੰਘ ਦੇ ਹਥਿਆਰ ਦਾ ਲਾਇਸੈਂਸ ਜੰਮੂ-ਕਸ਼ਮੀਰ ਸਰਕਾਰ ਨੇ ਰੱਦ ਕਰ ਦਿੱਤਾ ਹੈ । ਵਰਿੰਦਰ ਸਿੰਘ ਦਾ ਜੰਮੂ ਦੇ ਕਿਸ਼ਤਵਾੜ ਜ਼ਿਲ੍ਹੇ ਤੋਂ ਬੰਦੂਕ ਦਾ ਲਾਇਸੈਂਸ ਸੀ ਜਿਸ ਨੂੰ ਡਿਪਟੀ ਕਮਿਸ਼ਨਰ ਨੇ ਹੁਣ ਖਾਰਜ ਕਰ ਦਿੱਤਾ ਹੈ । ਮੁੱਖ ਮੰਤਰੀ ਭਗਵੰਤ ਮਾਨ ਕੁਝ ਦਿਨ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਸਨ ਉਨ੍ਹਾਂ ਨੇ ਅਪੀਲ ਕੀਤੀ ਸੀ ਕਿ ਅਜਿਹੇ ਲੋਕਾਂ ਦਾ ਲਾਇਸੈਂਸ ਕੈਂਸਲ ਕੀਤੇ ਜਾਣ। ਪੰਜਾਬ ਪੁਲਿਸ ਨੇ ਜੰਮੂ ਪ੍ਰਸ਼ਾਸਨ ਨੂੰ ਵਰਿੰਦਰ ਸਿੰਘ ਦਾ ਲਾਇਸੈਂਸ ਰੱਦ ਕਰਨ ਦੀ ਅਪੀਲ ਕੀਤੀ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ । ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਭਾਈ ਅੰਮ੍ਰਿਤਪਾਲ ਸਿੰਘ ਕਈ ਹੋਰ ਸਾਥੀਆਂ ਦਾ ਹਥਿਆਰਾਂ ਦਾ ਲਾਇਸੈਂਸ ਕੈਂਸਲ ਕੀਤਾ ਸੀ । ਜੰਮੂ-ਕਸ਼ਮੀਰ ਵਿੱਚ ਹਥਿਆਰਾਂ ਦੇ ਮਾਮਲੇ ਦੀ ਜਾਂਚ ਪਹਿਲਾਂ ਹੀ CBI ਕਰ ਰਹੀ ਸੀ

ਸੀਬੀਆਈ ਕਰ ਰਹੀ ਹੈ ਜਾਂਚ

ਦੱਸਿਆ ਜਾ ਰਿਹਾ ਹੈ ਕਿ 2013 ਵਿੱਚ ਵਰਿੰਦਰ ਸਿੰਘ ਨੇ ਕਿਸ਼ਤਵਾੜ ਤੋਂ ਹਥਿਆਰ ਦਾ ਲਾਇਸੈਂਸ ਬਣਾਇਆ ਸੀ, ਇਸ ਲਾਇਸੈਂਸ ਦੀ ਮਿਆਦ 2017 ਤੱਕ ਸੀ ਪਰ ਇਸ ਤੋਂ ਬਾਅਦ ਵੀ ਰਿਨਿਊ ਨਹੀਂ ਕਰਵਾਇਆ ਗਿਆ ਸੀ । ਇਸ ਤੋਂ ਇਲਾਵਾ ਵਰਿੰਦਰ ਦੇ ਨਾਂ ‘ਤੇ ਸਾਂਭਾ ਸੈਕਟਰ ਵਿੱਚ ਵੀ ਇੱਕ ਹੋਰ ਹਥਿਆਰ ਦਾ ਲਾਇਸੈਂਸ ਸੀ ਜਿਸ ਨੂੰ ਰੱਦ ਕਰਨ ਦੇ ਲਈ ਕਿਹਾ ਗਿਆ ਹੈ । ਸੀਬੀਆਈ ਪਹਿਲਾਂ ਹੀ ਜੰਮੂ-ਕਸ਼ਮੀਰ ਵਿੱਚ ਫਰਜ਼ੀ ਗੰਨ ਲਾਇਸੈਂਸਾਂ ਦੀ ਜਾਂਚ ਕਰ ਰਹੀ ਹੈ । ਸ਼ਿਕਾਇਤ ਮਿਲੀ ਸੀ ਕਿ ਸੂਬੇ ਵਿੱਚ 2 ਲੱਖ 80 ਹਜ਼ਾਰ ਹਥਿਆਰਾਂ ਦੇ ਲਾਇਸੈਂਸ ਉਨ੍ਹਾਂ ਲੋਕਾਂ ਨੂੰ ਜਾਰੀ ਕੀਤੇ ਗਏ ਸਨ ਜੋ ਜੰਮੂ-ਕਸ਼ਮੀਰ ਦੇ ਨਾਗਰਿਕ ਹੀ ਨਹੀਂ ਸਨ । ਇੰਨਾਂ ਹਥਿਆਰਾਂ ਦੀ ਵਰਤੋਂ ਗਲਤ ਤਰੀਕੇ ਨਾਲ ਕੀਤੀ ਜਾ ਰਹੀ ਸੀ । ਵਰਿੰਦਰ ਸਿੰਘ ਵੀ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਨਹੀਂ ਸੀ ਇਸ ਦੇ ਬਾਵਜੂਦ ਉਸ ਨੂੰ ਆਖਿਰ ਕਿਵੇਂ ਅਤੇ ਕਿਉਂ ਲਾਇਸੈਂਸ ਜਾਰੀ ਕੀਤਾ ਗਿਆ,ਇਸ ‘ਤੇ ਪਿੱਛੇ ਕੀ ਵਜ੍ਹਾ ਸੀ ? ਸੀਬੀਆਈ ਇਸ ਦੀ ਜਾਂਚ ਕਰ ਰਹੀ ਹੈ । ਇਸ ਤੋਂ ਪਹਿਲਾਂ ਜਦੋਂ ਅੰਮ੍ਰਿਤਪਾਲ ਸਿੰਘ ਦੇ ਹੋਰ ਸਾਥੀਆਂ ਦਾ ਪੰਜਾਬ ਪੁਲਿਸ ਨੇ ਲਾਇਸੈਂਸ ਰੱਦ ਕੀਤਾ ਸੀ ਤਾਂ ਵਾਰਿਸ ਪੰਜਾਬ ਦੇ ਮੁਖੀ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਸੀ ।

‘ਸਰਕਾਰ ਸਾਡਾ ਸ਼ਿਕਾਰ ਕਰਨਾ ਚਾਉਂਦੀ ਹੈ’

ਪੰਜਾਬ ਪੁਲਿਸ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਹਥਿਆਰਾਂ ਦੇ ਲਾਇਸੈਂਸ ਕੈਂਸਲ ਕਰਨ ਤੋਂ ਬਾਅਦ ਵਾਰਿਸ ਪੰਜਾਬ ਦੇ ਮੁੱਖੀ ਨੇ ਪੰਜਾਬ ਸਰਕਾਰ ਨੂੰ ਘੇਰਿਆ ਸੀ । ਉਨ੍ਹਾਂ ਕਿਹਾ ਸੀ ਕਿ ਸਰਕਾਰ ਹਥਿਆਰਾਂ ਦੇ ਲਾਇਸੈਂਸ ਕੈਂਸਰ ਕਰਕੇ ਸਾਡਾ ਸ਼ਿਕਾਰ ਖੇਡਣ ਦੀ ਤਿਆਰੀ ਵਿੱਚ ਹੈ । ਉਨ੍ਹਾਂ ਕਿਹਾ ਸੀ ਸੁਰੱਖਿਆ ਵਾਪਸ ਲੈਕੇ ਪਹਿਲਾਂ ਸਿੱਧੂ ਮੂ੍ਸੇਵਾਲਾ ਦਾ ਕਤਲ ਕਰਵਾਇਆ ਅਤੇ ਹੁਣ ਮੇਰਾ ਕਰਵਾਉਣਾ ਚਾਉਂਦੀ ਹਨ । ਉਨ੍ਹਾਂ ਕਿਹਾ ਇੰਨ੍ਹਾਂ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ।