ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਰੇ ਮਾਂ ਬਲਵਿੰਦਰ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੇ ਕਿਹਾ ਮੇਰੇ ਪੁੱਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਮਾਂ ਨੇ ਦਾਅਵਾ ਕੀਤਾ ਹੈ ਕਿ ਇੱਕ ਵੀਡੀਓ ਵੇਖ ਕੇ ਮੈਂ ਆਪਣੇ ਪੁੱਤਰ ਨੂੰ ਪਛਾਣ ਲਿਆ ਹੈ । ਉਸ ਨੇ ਲੋਹੀ ਲਈ ਹੋਈ ਸੀ,ਪੁਲਿਸ ਉਸ ਨੂੰ ਨਾਲ ਲੈਕੇ ਜਾ ਰਹੀ ਹੈ। ਬਲਵਿੰਦਰ ਕੌਰ ਨੇ ਕਿਹਾ ਮਾਂ ਹੋਣ ਦੇ ਨਾਤੇ ਉਹ ਆਪਣੀ ਪੁੱਤ ਨੂੰ ਭੀੜ ਵਿੱਚ ਪਛਾਣ ਸਕਦੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਵੀਡੀਓ ਵਿੱਚ ਪੁਲਿਸ ਦੇ ਦਾਅਵੇ ਦੀ ਪੋਲ ਖੁੱਲਣ ਤੋਂ ਬਾਅਦ ਉਸ ਨੂੰ ਹੁਣ ਹੱਟਾ ਦਿੱਤਾ ਗਿਆ ਹੈ,ਹੁਣ ਵੀਡੀਓ ਨਜ਼ਰ ਨਹੀਂ ਆ ਰਿਹਾ ਹੈ । ਉਨ੍ਹਾਂ ਨੇ ਕਿਹਾ ਮੇਰੇ ਪੁੱਤਰ ਬਾਰੇ ਪੁਲਿਸ ਕੋਈ ਜਾਣਕਾਰੀ ਨਹੀਂ ਦੇ ਰਹੀ ਹੈ । ਉਧਰ ਮਾਂ ਦੇ ਨਾਲ ਪੁਲਿਸ ਦੀ ਬਹਿਸ ਦੀ ਖਬਰ ਵੀ ਸਾਹਮਣੇ ਆਈ ਸੀ ਜਿਸ ‘ਤੇ ਬਲਵਿੰਦਰ ਕੌਰ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਪੁਲਿਸ ਜਦੋਂ ਘਰ ਵਿੱਚ ਦਾਖਲ ਹੋਣ ਲੱਗੀ ਤਾਂ ਉਨ੍ਹਾਂ ਨੇ ਰੋਕਿਆ ਕਿਉਂਕਿ ਉਸ ਵੇਲੇ ਘਰ ਵਿੱਚ ਕੋਈ ਪੁਰਸ਼ ਨਹੀਂ ਸੀ । ਜਦੋਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਘਰ ਆਏ ਤਾਂ ਪੁਲਿਸ ਨੇ ਪੂਰੇ ਘਰ ਨੂੰ ਖੰਗਾਲਿਆਂ ਪਰ ਕੁਝ ਵੀ ਹਾਸਲ ਨਹੀਂ ਹੋਇਆ ।
ਦੂਜਾ ਮੁੰਡਾ ਵੀ ਨਹੀਂ ਮਿਲ ਰਿਹਾ
ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਮ੍ਰਿਤਪਾਲ ਦੇ ਨਾਲ-ਨਾਲ ਉਨ੍ਹਾਂ ਦਾ ਇੱਕ ਦਿਓਰ ਤੇ ਨਨਾਣ ਦਾ ਇੱਕ ਮੁੰਡਾ ਤੇ ਕੁਝ ਉਨ੍ਹਾਂ ਦੇ ਜਾਣਕਾਰ ਸਿੰਘ ਹਨ, ਜਿਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਬਲਵਿੰਦਰ ਕੌਰ ਨੇ ਦਾਅਵਾ ਕੀਤਾ ”ਅਸੀਂ ਖੁਦ ਇਸ ਦੀ ਵੀਡੀਓ ਦੇਖੀ ਹੈ ਤੇ ਉਸ ‘ਚ ਅਮ੍ਰਿਤਪਾਲ ਨੂੰ ਸ਼ਾਹਕੋਟ ਥਾਣੇ ‘ਚੋਂ ਗ੍ਰਿਫ਼ਤਾਰ ਕੀਤਾ ਹੈ। ਉਹ ਦੋ ਜਣੇ ਹਨ, ਪੁਲਿਸ ਦੁਆਰਾ ਦਿੱਤੀ ਜਾ ਰਹੀ ਜਾਣਕਾਰੀ ਬਾਰੇ ਉਨ੍ਹਾਂ ਕਿਹਾ, ”ਇਹ ਸਾਰੀਆਂ ਪੁਲਿਸ ਦੀਆਂ ਚਾਲਾਂ ਹਨ।” ਉਨ੍ਹਾਂ ਕਿਹਾ ਕਿ ਪੁਲਿਸ ਆਪ ਹਾਲਤ ਖ਼ਰਾਬ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ‘4-5 ਹੋਰ ਪਰਿਵਾਰਿਕ ਮੈਂਬਰ ਪਿੱਛੇ ਗਏ, ਜਿਨ੍ਹਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ।’ ਬਲਵਿੰਦਰ ਕੌਰ ਕੇ ਕਿਹਾ ਕਿ ਜਦੋਂ ਅਮ੍ਰਿਤਪਾਲ ਪਿੱਛੇ ਪੁਲਿਸ ਲੱਗਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦਾ ਦੂਜਾ ਮੁੰਡਾ ਵੀ ਪਿੱਛੇ ਚਲਾ ਗਿਆ, ਉਸ ਬਾਰੇ ਵੀ ਕੁਝ ਪਤਾ ਨਹੀਂ। ਅਮ੍ਰਿਤਪਾਲ ਦੇ ਮਾਤਾ ਦਾ ਕਹਿਣਾ ਹੈ ਕਿ ‘ਪੁਲਿਸ ਭਾਵੇਂ ਉਨ੍ਹਾਂ ਦੇ ਮੁੰਡੇ ਨੂੰ ਗ੍ਰਿਫ਼ਤਾਰ ਕਰੇ ਪਰ ਉਨ੍ਹਾਂ ਨੂੰ ਕੁਝ ਜਾਣਕਾਰੀ ਤਾਂ ਮਿਲੇ ਕਿ ਉਹ ਠੀਕ ਹੈ, ਉਨ੍ਹਾਂ ਨੂੰ ਸਰਕਾਰ ‘ਤੇ ਭਰੋਸਾ ਨਹੀਂ।’
IG ਦਾ ਬਿਆਨ
ਉਧਰ ਪੰਜਾਬ ਪੁਲਿਸ ਦੇ IG ਸੁਖਚੈਨ ਸਿੰਘ ਗਿੱਲ ਨੇ ਦਾਅਵਾ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਹੁਣ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਕੁਝ ਲੋਕ ਬੇਵਜ੍ਹਾ ਅਫਵਾਹਾਂ ਫੈਲਾ ਰਹੇ ਹਨ। ਉਨ੍ਹਾਂ ਕਿਹਾ ਸ਼ਨਿੱਚਰਵਾਰ ਨੂੰ ਅੰਮ੍ਰਿਤਪਾਲ ਸਿੰਘ ਨੂੰ ਫੜਨ ਦੇ ਲਈ ਮਹਿਤਪੁਰ ਵਿੱਚ ਨਾਕਾ ਲਗਾਇਆ ਸੀ, ਉੱਥੋਂ ਹੀ ਅੰਮ੍ਰਿਤਪਾਲ ਸਿੰਘ ਫਰਾਰ ਹੋਇਆ ਸੀ । ਰਸਤੇ ਵਿੱਚ ਸਾਰੇ ਸੀਸੀਟੀਵੀ ਵੀ ਲੱਗੇ ਸਨ । ਪੰਜਾਬ ਪੁਲਿਸ ਕਾਨੂੰਨ ਦੇ ਦਾਇਰੇ ਵਿੱਚ ਰਹਿਕੇ ਕੰਮ ਕਰਦੀ ਹੈ । ਜਦੋਂ ਵੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੋਵੇਗੀ ਦੱਸਿਆ। ਜਾਵੇਗਾ । ਉਨ੍ਹਾਂ ਕਿਹਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਾਨੂੰਨੀ ਕਾਰਵਾਈ ਦਾ ਪੂਰਾ ਮੌਕਾ ਦਿੱਤਾ ਜਾਵੇਗਾ ।