ਬਿਉਰੋ ਰਿਪੋਰਟ : ਭਾਈ ਅਮ੍ਰਿਤਪਾਲ ਸਿੰਘ ਦਾ ਆਨੰਦ ਕਾਰਜ ਕਿਰਨਦੀਪ ਕੌਰ ਨਾਲ ਹੋ ਗਿਆ ਹੈ । ਪਹਿਲਾਂ ਉਨ੍ਹਾਂ ਦਾ ਵਿਆਹ ਜਲੰਧਰ ਦੇ ਫਤਿਹਪੁਰ ਵਿੱਚ 6ਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਗੁਰਦੁਆਰੇ ਵਿੱਚ ਹੋਣਾ ਸੀ ਪਰ ਮੀਡੀਆ ਵਿੱਚ ਲੀਕ ਹੋਣ ਦੀ ਵਜ੍ਹਾ ਕਰਕੇ ਅਖੀਰਲੇ ਮੌਕੇ ਥਾਂ ਬਦਲੀ ਗਈ ਅਤੇ ਬਾਬਾ ਬਕਾਲਾ ਦੇ ਪਿੰਡ ਜਲੂਪੁਰ ਖੇੜਾ ਗੁਰਦੁਆਰੇ ਵਿੱਚ ਉਨ੍ਹਾਂ ਆਨੰਦ ਕਾਰਜ ਹੋਇਆ । ਸਮਾਗਮ ਬਹੁਤ ਹੀ ਸਾਦੇ ਢੰਗ ਨਾਲ ਹੋਇਆ । ਦੋਵਾਂ ਪਰਿਵਾਰਾਂ ਦੇ ਲੋਕ ਹੀ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ । ਵਾਰਿਸ ਪੰਜਾਬ ਦੇ ਮੁੱਖੀ ਭਾਈ ਅਮ੍ਰਿਤਪਾਲ ਸਿੰਘ ਨੇ ਕੇਸਰੀ ਦਸਤਾਰ ਸਜਾਈ ਸੀ ਜਦਕਿ ਉਨ੍ਹਾਂ ਦੀ ਪਤਨੀ ਕਿਰਨਦੀਪ ਕੌਰ ਨੇ ਵੀ ਇਸੇ ਰੰਗ ਦਾ ਸੂਟ ਪਾਇਆ ਸੀ । ਵਿਆਹ ਤੋਂ ਬਾਅਦ ਬਾਅਦ ਭਾਈ ਅਮ੍ਰਿਤਪਾਲ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ।
ਵਿਆਹ ਤੋਂ ਬਾਅਦ ਅਮ੍ਰਿਤਪਾਲ ਦਾ ਬਿਆਨ
ਵਿਆਹ ਸਮਾਗਮ ਅਜਿਹਾ ਹੋਣਾ ਚਾਹੀਦਾ ਹੈ ਜਿਸ ਨਾਲ ਕਿਸੇ ‘ਤੇ ਕੋਈ ਬੋਝ ਨਾ ਪਏ । ਇੱਕ ਦਿਨ ਦੀ ਖੁਸ਼ੀ ਪਰਿਵਾਰਕ ਹੈ । ਸਤਿਗੁਰੂ ਦਾ ਅਸ਼ੀਰਵਾਦ ਲੈਕੇ ਜੀਵਨ ਸ਼ੁਰੂ ਕੀਤਾ ਹੈ ਜਿਸ ਦੇ ਲਈ ਸਾਦਗੀ ਸਭ ਤੋਂ ਜ਼ਿਆਦਾ ਜ਼ਰੂਰੀ ਸੀ। ਅਸੀਂ ਮੀਡੀਆ ਨੂੰ ਬੇਨਤੀ ਕਰਦੇ ਹਾਂ ਕਿ ਕੁਝ ਚੀਜ਼ਾਂ ਅਸੀਂ ਪ੍ਰਾਈਵੇਟ ਰੱਖਣਾ ਚਾਉਂਦੇ ਹਾਂ ਮੈਂ ਪਬਲਿਕ ਵਿੱਚ ਵਿਚਰ ਦਾ ਹਾਂ ਪਰ ਮੈਂ ਨਹੀਂ ਚਾਉਂਦਾ ਹਾਂ ਕਿ ਮੇਰੇ ਪਰਿਵਾਰ ਦੀਆਂ ਤਸਵੀਰਾਂ ਪਬਲਿਕ ਵਿੱਚ ਆਉਣ । ਇਸ ਲਈ ਜਿਹੜੀ ਪ੍ਰਾਈਵੇਟ ਲਾਇਫ ਹੈ ਉਸ ਨੂੰ ਪ੍ਰਾਇਵੇਟ ਰਹਿਣ ਦਿੱਤਾ ਜਾਵੇ। ਇਸੇ ਮੁਸ਼ਕਿਲ ਦੀ ਵਜ੍ਹਾ ਕਰਕੇ ਸਾਨੂੰ ਸਥਾਨ ਬਦਲਨਾ ਪਿਆ,ਕਿਉਂਕਿ ਉੱਥੇ ਅਸੀਂ ਮੀਡੀਆ ਨੂੰ ਦੂਰ ਨਹੀਂ ਰੱਖ ਸਕਦੇ ਸੀ । ਭਵਿੱਖ ਵਿੱਚ ਵੀ ਅਜਿਹੀ ਚੀਜ਼ਾਂ ਤੋਂ ਬਚੋ, ਪਹਿਲਾ ਕਿਸੇ ਨੇ ਗਲਤ ਕੁੜੀ ਦੀ ਫੋਟੋ ਲਾ ਦਿੱਤੀ,ਫਿਰ ਬਦਲੀ ਗਈ,ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਹੈ । ਬਿਨਾਂ ਕਿਸੇ ਦੀ ਇਜਾਜ਼ਤ ਤੋਂ ਇਹ ਕੰਮ ਨਹੀਂ ਕਰਨਾ ਚਾਹੀਦਾ ਹੈ। ਵਿਆਹ ਦੀ ਪਲੈਨਿੰਗ 1 ਸਾਲ ਤੋਂ ਚੱਲ ਰਹੀ ਹੈ ਪਰ ਕੁਝ ਚੀਜ਼ਾਂ ਨੂੰ ਨਿੱਜੀ ਰੱਖਣਾ ਪੈਂਦਾ ਹੈ। ਦੋ ਪਰਿਵਾਰਾਂ ਦਾ ਮੇਲ ਹੈ ਇਸ ਨੂੰ ਸਾਦਗੀ ਦੇ ਨਾਲ ਰੱਖਣਾ ਚਾਹੀਦਾ ਹੈ। ਵਿਆਹ ਅਜਿਹੀ ਰਸਮ ਹੋਣੀ ਚਾਹੀਦੀ ਹੈ ਜਿੱਥੇ ਕਿਸੇ ਨੂੰ ਇੱਕ ਦਿਨ ਪਹਿਲਾਂ ਵੀ ਚਿੰਤਾ ਨਾ ਹੋਵੇ,ਖਾਸ ਕਰਕੇ ਕੁੜੀ ਵਾਲਿਆਂ ਨੂੰ ਕੋਈ ਚਿੰਤਾ ਨਹੀਂ ਹੋਣੀ ਚਾਹੀਦੀ ਹੈ। ਪਰਿਵਾਰ ਦੇ ਕਰੀਬੀ ਲੋਕ ਹੀ ਸਿਰਫ਼ ਸ਼ਾਮਲ ਹੋਏ। ਕੁੜੀ ਦਾ ਪਰਿਵਾਰ ਵਾਪਸ ਜਾਵੇਗਾ ਪਰ ਮੈਂ ਤਾਂ ਮੇਰੀ ਸਿੰਘਣੀ ਇੱਥੇ ਹੀ ਰਹਾਗੇ,ਇਹ ਰਿਵਰਸ ਮਾਇਗਰੇਸ਼ਨ ਵਰਗਾ ਕਦਮ ਹੈ । ਤੁਹਾਨੂੰ ਦੱਸ ਦੇਇਏ ਕਿ ‘ਦ ਖਾਲਸ ਟੀਵੀ ਨੇ ਇੱਕ ਜ਼ਿੰਮੇਵਾਰ ਮੀਡੀਆ ਅਧਾਰਾ ਹੁੰਦੇ ਹੋਏ ਭਾਈ ਅਮ੍ਰਿਤਪਾਲ ਸਿੰਘ ਦੀ ਨਿੱਜੀ ਜ਼ਿੰਦਗੀ ਦਾ ਸਤਿਕਾਰ ਕਰਦੇ ਹੋਏ ਅਜਿਹੀ ਕੋਈ ਖ਼ਬਰ ਨਸ਼ਰ ਨਹੀਂ ਕੀਤੀ ਜਿਸ ਦੇ ਨਾਲ ਦਰਸ਼ਕਾਂ ਵਿੱਚ ਕੋਈ ਗਲਤ ਜਾਣਕਾਰੀ ਜਾਵੇ ਅਤੇ ਕਿਸੇ ਕੁੜੀ ਜਾਂ ਫਿਰ ਉਸ ਦੇ ਪਰਿਵਾਰ ਨੂੰ ਕੋਈ ਮੁਸ਼ਕਿਲ ਆਏ ।
ਕਿਰਨਦੀਪ ਕੌਰ NRI ਪਰਿਵਾਰ ਨਾਲ ਸਬੰਧ ਰੱਖ ਦੀ ਹੈ,ਉਨ੍ਹਾਂ ਦੇ ਪਿਤਾ ਪਿਆਰਾ ਸਿੰਘ ਮੂਲ ਰੂਪ ਵਿੱਚ ਜਲੰਧਰ ਅਧੀਨ ਪੈਂਦੇ ਪਿੰਡ ਕੁਲਾਰਾਂ ਤੋਂ ਹਨ ਜੋ ਨਕੋਦਰ ਦੇ ਨਜ਼ਦੀਕ ਹੈ। ਪਰ ਉਹ ਪਰਿਵਾਰ ਦੇ ਨਾਲ ਇੰਗਲੈਂਡ ਚੱਲੀ ਗਈ ਸਨ । ਕੱਲ ਤੋਂ ਭਾਈ ਅਮ੍ਰਿਤਪਾਲ ਸਿੰਘ ਦੇ ਵਿਆਹ ਦੀਆਂ ਖਬਰਾਂ ਆ ਰਹੀਆਂ ਸਨ ਪਰ ਉਨ੍ਹਾਂ ਦੀ ਟੀਮ ਵੱਲੋਂ ਇਸ ਦੀ ਤਸਦੀਕ ਨਹੀਂ ਕੀਤੀ ਜਾ ਰਹੀ ਸੀ । ਇਸ ਦੇ ਪਿੱਛੇ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਵਿਆਹ ਸਾਦਗੀ ਨਾਲ ਚਾਉਂਦੇ ਸਨ ਇਸੇ ਲਈ ਇਸ ਨੂੰ ਗੁਪਤ ਰੱਖਿਆ ਜਾ ਰਿਹਾ ਸੀ । ਸਿਰਫ ਇਨ੍ਹਾਂ ਹੀ ਨਹੀਂ ਗੁਰਦੁਆਰੇ ਵਿੱਚ ਆਨੰਦ ਕਾਰਜ ਦੀ ਬੁਕਿੰਗ ਵੀ ਭਾਈ ਅਮ੍ਰਿਤਪਾਲ ਸਿੰਘ ਦੇ ਨਾਂ ਨਾਲ ਨਹੀਂ ਹੋਈ ਸੀ ।