Punjab

ਅਜਨਾਲਾ ਥਾਣੇ ‘ਚ ਜ਼ਬਰਦਸਤ ਹੱਥੋਪਾਈ !ਬੈਰੀਗੇਡ ਤੋੜ ਕੇ ਥਾਣੇ ਦੇ ਅੰਦਰ ਵੜੇ ਅੰਮ੍ਰਿਤਪਾਲ ਦੇ ਨਾਲ ਹਮਾਇਤੀ !

ਬਿਉਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁੱਖ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਕਰੀਬੀ ਤੂਫਾਨ ਸਿੰਘ ਦੀ ਗ੍ਰਿਫਤਾਰੀ ਦੇ ਖਿਲਾਫ਼ ਹਜ਼ਾਰਾਂ ਹਮਾਇਤੀਆਂ ਦੇ ਨਾਲ ਅਜਨਾਲਾ ਥਾਣੇ ਪਹੁੰਚ ਗਏ ਹਨ । ਸਵੇਰ ਤੋਂ ਹੀ ਹਮਾਇਤੀਆਂ ਨੇ ਹਥਿਆਰਾਂ ਦੇ ਨਾਲ ਪੂਰੇ ਥਾਣੇ ਨੂੰ ਘੇਰ ਲਿਆ ਸੀ । ਵੱਡੀ ਗਿਣਤੀ ਵਿੱਚ ਥਾਣੇ ਦੇ ਬਾਹਰ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ । ਮੌਕਾ ਵੇਖ ਕੇ ਪੁਲਿਸ ਨੇ ਹਮਾਇਤੀਆਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ । ਜਿਸ ਤੋਂ ਬਾਅਦ ਮਾਹੌਲ ਤਣਾਅ ਪੂਰਨ ਹੋ ਗਿਆ । ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਬੈਰੀਕੇਡ ਤੋੜ ਦੇ ਹੋਏ ਭੀੜ ਥਾਣੇ ਦੇ ਅੰਦਰ ਵੜ ਗਈ । ਭਾਈ ਅੰਮ੍ਰਿਤਪਾਲ ਦੇ ਪਹੁੰਚਣ ਤੋਂ ਪਹਿਲਾਂ ਹੀ ਹਾਲਾਤ ਕਾਫੀ ਗਰਮਾ ਗਏ ਸਨ । ਇਸ ਵੇਲੇ ਅੰਮ੍ਰਿਤਪਾਲ ਸਿੰਘ ਵੀ ਉੱਥੇ ਹੀ ਮੌਜੂਦ ਹਨ ਉਨ੍ਹਾਂ ਦੀ ssp ਦੇ ਨਾਲ ਮੀਟਿੰਗ ਹੋਈ ਹੈ। ਦੈਨਿਕ ਭਾਸਕਰ ਦੀ ਖ਼ਬਰ ਮੁਤਾਬਿਕ ਵਾਰਿਸ ਪੰਜਾਬ ਦੇ ਮੁੱਖੀ ਨੇ ਪੁਲਿਸ ਨੂੰ ਤੂਫਾਨ ਸਿੰਘ ਨੂੰ ਛੱਡਨ ਦੇ ਲਈ 1 ਘੰਟੇ ਦਾ ਅਲਟੀਮੇਟਮ ਦਿੱਤਾ ਹੈ ।

ਹਮਾਇਤੀਆਂ ਨੂੰ ਵਾਰਿੰਗ ਤੋਂ ਬਾਅਦ ਛੱਡਿਆ

ਪੁਲਿਸ ਨੇ ਭਾਰੀ ਭੀੜ ‘ਤੇ ਕਾਰਵਾਹੀ ਕਰਦੇ ਹੋਏ ਇੱਕ ਨੌਜਵਾਨ ਨੂੰ ਫੜ ਲਿਆ ਅਤੇ ਗੱਡੀ ਦੇ ਅੰਦਰ ਬਿਠਾ ਲਿਆ ਸੀ ਤਾਂ ssp ਸਤਿੰਦਰ ਸਿੰਘ ਉੱਥੇ ਪਹੁੰਚ ਗਏ ਅਤੇ ਉਨ੍ਹਾਂ ਨੇ ਨੌਜਵਾਨ ਨੂੰ ਚਿਤਾਵਨੀ ਦਿੰਦੇ ਹੋਏ ਛੱਡ ਦਿੱਤਾ । ਨੌਜਵਾਨ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਕਹਿਣ ‘ਤੇ ਉਹ ਇੱਥੇ ਪਹੁੰਚੇ ਸਨ । ਉਸ ਦੇ ਵੱਲੋਂ ਕੋਈ ਹਰਕਤ ਨਹੀਂ ਕੀਤੀ ਗਈ ਸੀ । ਪੁਲਿਸ ਨੇ ਉਸ ਨੂੰ ਫੜ ਕੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਪੁਲਿਸ ਨੇ 30 ਲੋਕਾਂ ਖਿਲਾਫ਼ ਕੇਸ

ਅਜਨਾਲਾ ਪੁਲਿਸ ਥਾਣੇ ਵਿੱਚ ਅੰਮ੍ਰਿਤਪਾਲ ਸਿੰਘ ਉਸ ਦੇ ਸਾਥੀ ਤੂਫਾਨ ਸਿੰਘ ਸਮੇਤ 30 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਕੀਤਾ ਸੀ । ਇੰਨ੍ਹਾਂ ਲੋਕਾਂ ‘ਤੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਸੋਸ਼ਲ ਮੀਡੀਆ ‘ਤੇ ਟਿੱਪਣੀ ਕਰਨ ਵਾਲੇ ਨੂੰ ਕਿਡਨੈਪ ਕਰਕੇ ਬੁਰੀ ਤਰ੍ਹਾਂ ਨਾਲ ਕੁੱਟਿਆ ਸੀ । ਇਸੇ ਕੇਸ ਵਿੱਚ ਪੁਲਿਸ ਨੇ ਤੂਫਾਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ । ਇਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਭੜਕ ਗਏ ਅਤੇ ਉਨ੍ਹਾਂ ਨੇ ਅਜਨਾਲਾ ਥਾਣੇ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਗ੍ਰਿਫਤਾਰੀ ਦੇਣ ਦਾ ਐਲਾਨ ਕੀਤਾ ਸੀ ।