ਬਿਊਰੋ ਰਿਪੋਰਟ : ਸ਼੍ਰੀ ਆਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਦੇ ਸਮਾਗਮ ਵਿੱਚ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੇਂਦਰ ਦੇ ਖਿਲਾਫ਼ ਗਰਮ ਸਨ ਤਾਂ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਸਿਆਸਤਦਾਨਾਂ ‘ਤੇ ਤਪੇ ਹੋਏ ਸਨ । ਉਨ੍ਹਾਂ ਨੇ ਮੌਜੂਦਾ ਬਜਟ ਇਜਲਾਸ ਵਿੱਚ ਆਪਣੇ ਖਿਲਾਫ਼ ਕਾਰਵਾਈ ਦੀ ਮੰਗ ਕਰਨ ਵਾਲਿਆਂ ਨੂੰ ਜਵਾਬ ਦਿੰਦੇ ਹੋਏ ਕਿਹਾ ‘ਇਜਲਾਸ ਹੈ ਬਜਟ ਦਾ ਜਪੀ ਜਾਂਦੇ ਹਨ ਮੇਰਾ ਨਾਂ’ । ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੇ ਸਿਆਸਤਦਾਨਾਂ ਨੂੰ ਆਪਣੇ ਖਿਲਾਫ ਕਾਰਵਾਈ ਦੀ ਖੁੱਲੀ ਚੁਣੌਤੀ ਦੇ ਦਿੱਤੀ ।
ਭਾਈ ਅੰਮ੍ਰਿਤਪਾਲ ਸਿੰਘ ਦੀ 2 ਲੱਖ ਵਾਲੀ ਚੁਣੌਤੀ
ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੌਤ ਦੇ ਡਰ ਤੋਂ ਖਾਲਸਾ ਨਹੀਂ ਡਰਦਾ ਹੈ । ਉਨ੍ਹਾਂ ਕਿਹਾ ਮੈਨੂੰ ਫੜਨ ਅਤੇ ਮੇਰੇ ਐਂਕਾਉਂਟਰ ਦੀ ਗੱਲ ਕਰਦੇ ਹਨ । ਪਹਿਲਾਂ ਹੀ ਸਰਕਾਰ ਨੇ 2 ਲੱਖ ਸਿੱਖਾਂ ਦਾ ਐਂਕਾਉਂਟਰ ਕੀਤਾ ਹੈ ਇਸ ਲਈ ਸਾਨੂੰ ਫਰਕ ਨਹੀਂ ਪੈਦਾਂ ਹੈ । ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜਿਹੜੇ ਮੇਰੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ,ਉਨ੍ਹਾਂ ਦੇ ਇਲਾਕੇ ਵਿੱਚ ਹੀ ਖੜਾ ਹਾਂ ਜ਼ਰਾ ਦੱਸਣ ਉਨ੍ਹਾਂ ਨੇ ਨਸ਼ਾ ਖਤਮ ਕਰਨ ਦੇ ਲਈ ਕੀ ਕੁਝ ਕੀਤਾ ਹੈ ? ਵਾਰਿਸ ਪੰਜਾਬ ਦੇ ਮੁੱਖੀ ਨੇ ਕਿਹਾ ਨੌਜਵਾਨ ਨਸ਼ਾ ਛੱਡਣ ਅਤੇ ਧਰਮ ਯੁੱਧ ਵਿੱਚ ਆਉਣ,ਇਸ ਵਿੱਚ ਉਹ ਸੂਰਮੇ ਦੀ ਮੌਤ ਮਰਨਗੇ। ਜਿਸ ਨੂੰ ਮਰਨ ਦਾ ਚਾਹ ਹੈ ਉਹ ਹੀ ਸਿਰਫ਼ ਆਉਣ ਜੋ ਡਰ ਦੇ ਹਨ ਉਨ੍ਹਾਂ ਦੀ ਜ਼ਰੂਰਤ ਨਹੀਂ ਹੈ । ਵਿਧਾਨਸਭਾ ਦੇ ਅੰਦਰ ਭਾਈ ਅੰਮ੍ਰਿਤਪਾਲ ਸਿੰਘ ਦੀ ਗਿਰਫ਼ਤਾਰੀ ਦੀ ਮੰਗ ਉੱਠੀ ਸੀ ।
ਆਗੂ ਵਿਰੋਧੀ ਧਿਰ ਨੇ ਭਾਈ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਚੁੱਕਿਆ
ਪੰਜਾਬ ਵਿਧਾਨਸਭਾ ਦੇ ਬਜਟ ਇਜਲਾਸ ਵਿੱਚ ਅਜਨਾਲਾ ਹਿੰਸਾ ਨੂੰ ਲੈਕੇ ਵਿਰੋਧੀ ਧਿਰ ਕਾਂਗਰਸ ਨੇ ਮਾਨ ਸਰਕਾਰ ਨੂੰ ਘੇਰਿਆ ਸੀ। ਪ੍ਰਤਾਪ ਸਿੰਘ ਬਾਜਵਾ ਨੇ ਇਲਜ਼ਾਮ ਲਗਾਇਆ ਸੀ ਕਿ ਜਿਸ ਤਰ੍ਹਾਂ ਅਫਗਾਨਿਸਤਾਨ ਵਿੱਚ ਤਾਲੀਬਾਨ ਕਬਜ਼ਾ ਕਰਦਾ ਸੀ ਉਸੇ ਤਰ੍ਹਾਂ ਹੀ ਵਾਰਿਸ ਪੰਜਾਬ ਦੇ ਮੁੱਖ ਨੇ ਥਾਣੇ ‘ਤੇ ਕਬਜ਼ਾ ਕੀਤਾ ਸੀ। SSP ਨੂੰ ਧਮਕਾਇਆ ਗਿਆ, ਪਰ ਪੁਲਿਸ ਨੇ ਉਨ੍ਹਾਂ ਦੇ ਖਿਲਾਫ ਹੁਣ ਤੱਕ ਐਕਸ਼ਨ ਤੱਕ ਨਹੀਂ ਲਿਆ । ਰਾਜਾ ਵੜਿੰਗ ਨੇ ਵੀ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਸੀ । ਉਧਰ ਖ਼ਬਰ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਮੌਜੂਦ ਹਥਿਆਰਾਂ ਨਾਲ ਲੈਸ ਸਿੰਘਾਂ ਦੇ ਲਾਈਸੈਂਸ ਕੈਂਸਲ ਕਰ ਦਿੱਤੇ ਹਨ ਅਤੇ 20 ਮਾਰਚ ਤੋਂ ਬਾਅਦ ਸਰਕਾਰ ਕੋਈ ਵੱਡਾ ਐਕਸ਼ਨ ਲੈ ਸਕਦੀ ਹੈ ।
ਜਥੇਦਾਰ ਕੇਂਦਰ ‘ਤੇ ਗਰਮ
ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨ ਹਰਪ੍ਰੀਤ ਸਿੰਘ ਆਪਣੇ ਤਲਖ ਅਤੇ ਬੇਬਾਕ ਬੋਲਾਂ ਨਾਲ ਜਾਣੇ ਜਾਂਦੇ ਹਨ । ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਲਾ ਮਹੱਲੇ ਦੌਰਾਨ ਉਨ੍ਹਾਂ ਨੇ ਬਹੁਤ ਹੀ ਵੱਡਾ ਬਿਆਨ ਦਿੱਤਾ ਹੈ । ਉਨ੍ਹਾਂ ਨੇ ਭਾਰਤ ਦੀ ਪਾਰਲੀਮੈਂਟ ਦੇ ਟੁਕੜੇ-ਟੁਕੜੇ ਕਰਨ ਦੀ ਗੱਲ ਆਖ ਦਿੱਤੀ । ਜਥੇਦਾਰ ਦੇ ਇਸ ਬਿਆਨ ਤੋਂ ਬਾਅਦ ਮਾਹੌਲ ਗਰਮਾ ਗਿਆ । ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈਕੇ ਜਥੇਦਾਰ ਸਾਹਿਬ ਕੇਂਦਰ ‘ਤੇ ਨਿਸ਼ਾਨਾ ਲਗਾ ਰਹੇ ਸਨ । ਉਨ੍ਹਾਂ ਕਿਹਾ ਨੂੰ SGPC ਦੇ ਸਾਜਿਸ਼ ਤਹਿਤ ਟੁਕੜੇ ਕੀਤੇ ਗਏ ਹਨ । ਉਨ੍ਹਾਂ ਨੂੰ ਖਾਲਸੇ ਦੀ ਬਦਦੁਆ ਮਿਲੇਗੀ । ਉਨ੍ਹਾਂ ਕਿਹਾ ਜਿਸ ਤਰ੍ਹਾਂ ਐੱਸਜੀਪੀਸੀ ਦੇ ਦੋ ਟੁਕੜੇ ਕੀਤੇ ਗਏ ਹਨ । ਉਸੇ ਤਰ੍ਹਾਂ ਅਕਾਲ ਪੁਰਖ ਵੀ ਪਾਰਲੀਮੈਂਟ ਦੇ ਕਈ ਟੁਕੜੇ ਕਰੇਗਾ। ਉਨ੍ਹਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਮੇਟੀ ਦਾ ਪ੍ਰਬੰਧ ਸਿੱਖਾਂ ਕੋਲ ਨਹੀਂ ਬਲਕਿ ਹਰਿਆਣਾ ਦੀ ਖੱਟਰ ਸਰਕਾਰ ਚੱਲਾ ਰਹੀ ਹੈ । ਸਿੱਖਾਂ ਨੂੰ ਕਮਜ਼ੋਰ ਕਰਨ ਲਈ ਗੁਰੂਘਰਾਂ ‘ਤੇ ਕਬਜ਼ਾ ਕੀਤਾ ਜਾ ਰਿਹਾ ਹੈ । ਉਨ੍ਹਾਂ ਨੇ ਕਿਹਾ ਮੁਲਕ ਆਜ਼ਾਦ ਹੋ ਗਿਆ ਹੈ ਪਰ ਸਿੱਖ ਹੁਣ ਵੀ ਆਜ਼ਾਦ ਨਹੀਂ ਹੋਏ ਹਨ । ਸੋਸ਼ਲ ਮੀਡੀਆ ‘ਤੇ SGPC ਦੇ ਖਿਲਾਫ਼ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਸਭ ਤੋਂ ਵੱਡੀ ਸਪੋਰਟ ਲੰਗਰਾਂ ਨੇ ਕੀਤੀ ਸੀ। ਹਕੂਮਤ ਉਸੇ ਵੇਲੇ ਤੋਂ ਸੋਚ ਰਹੀ ਸੀ ਕਿ ਜੇ ਸਿੱਖਾਂ ਨੂੰ ਕਮਜ਼ੋਰ ਕਰਨਾ ਹੈ ਤਾਂ ਇਨ੍ਹਾਂ ਦੇ ਗੁਰਦੁਆਰੇ ਆਪਣੇ ਕਬਜ਼ੇ ਵਿੱਚ ਲੈ ਲਵੋ। ਸ਼੍ਰੋਮਣੀ ਕਮੇਟੀ ਸਾਡੀ ਸ਼ਕਤੀ ਦਾ ਸ੍ਰੋਤ ਹੈ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਅਕਾਲੀ ਦਲ ਨੂੰ ਵੀ ਵੱਡੀ ਨਸੀਹਤ