Punjab

ਪਿਤਾ ਤਰਸੇਮ ਸਿੰਘ ਦੀ ਵੱਡੀ ਅਪੀਲ

ਬਿਊਰੋ ਰਿਪੋਰਟ : ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੇ ਪੁਲਿਸ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਲੈਕੇ ਵੱਖ-ਵੱਖ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ । ਇਸ ਲਈ ਉਨ੍ਹਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿਹਾ ਕਿ ਉਹ ਸਰੰਡਰ ਕਰ ਦੇਣ। ਇਸ ਦੇ ਨਾਲ ਪਿਤਾ ਤਰਸੇਮ ਸਿੰਘ ਨੇ ਕਿਹਾ ਹੈ ਕਿ ਜੇਕਰ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਉਸ ਨੂੰ ਸਾਹਮਣੇ ਲਿਆਂਦਾ ਜਾਵੇ। ਇਹ ਬਿਆਨ BBC ਦੇ ਹਵਾਲੇ ਨਾਲ ਸਾਹਮਣੇ ਆਇਆ ਹੈ । ਇਸ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਮੇਸ ਸਿੰਘ ਅਤੇ ਮਾਂ ਬਲਵਿੰਦਰ ਕੌਰ ਨੇ ਵੀਡੀਓ ਜਾਰੀ ਕਰਕੇ ਪੰਜਾਬ ਦੇ ਲੋਕਾਂ ਨੂੰ ਵੱਡੀ ਅਪੀਲ ਕੀਤੀ ਸੀ । ਸੋਮਵਾਰ ਤੜਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੇ ਸਰੰਡਰ ਕਰ ਦਿੱਤਾ ਸੀ ਜਿੰਨਾਂ ਖਿਲਾਫ਼ NSA ਯਾਨੀ ਕੌਮੀ ਸੁਰੱਖਿਆ ਕਾਨੂੰਨ ਲਗਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਵੀ 4 ਹੋਰ ਸਾਥੀਆਂ ਦੇ ਨਾਲ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਸ਼ਿਫਟ ਕੀਤਾ ਗਿਆ ਹੈ ।

ਮਾਪਿਆਂ  ਨੇ ਲੋਕਾਂ ਨੂੰ ਕੀਤੀ ਸੀ ਅਪੀਲ 

ਭਾਈ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਪੰਜਾਬ ਦੇ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਸੀ । ਪਿਤਾ ਨੇ ਕਿਹਾ ਸੀ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਮੁੱਦੇ ਚੁੱਕ ਰਿਹਾ ਸੀ ਇਸ ਲਈ ਸਾਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ । ਪਿਤਾ ਤਰਸੇਮ ਸਿੰਘ ਨੇ ਕਿਹਾ ਸੀ ਕਿ ਸਾਨੂੰ ਪਕਾ ਯਕੀਨ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਫੜ ਲਿਆ ਗਿਆ ਹੈ। ਪੁਲਿਸ ਕੋਈ ਵੱਡੀ ਗੇਮ ਖੇਡ ਰਹੀ ਹੈ। ਪਿਤਾ ਤਰਸੇਮ ਸਿੰਘ ਨੇ ਕਿਹਾ ਸਾਨੂੰ ਅੰਮ੍ਰਿਤਪਾਲ ਸਿੰਘ ਦੀ ਜਾਨ ਦਾ ਖਤਰਾ ਹੈ । ਉਨ੍ਹਾਂ ਕਿਹਾ ਜਦੋਂ ਸਾਡੇ ਪਿੰਡ ਵਿੱਚ ਇੰਨੀ ਫੋਰਸ ਲੱਗਾ ਦਿੱਤੀ ਸੀ ਤਾਂ ਅੰਮ੍ਰਿਤਪਾਲ ਸਿੰਘ ਦੇ ਪਿੱਛੇ ਕਿੰਨੀ ਫੋਰਸ ਲਗਾਈ ਗਈ ਹੋਵੇਗੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸਰਕਾਰ ਆਪਣੇ ਹਿਸਾਬ ਦੇ ਨਾਲ ਕਹਾਣੀ ਬਣਾਉਣਾ ਚਾਹੁੰਦੀ ਹੈ ।ਜਦੋਂ ਤੱਕ ਨਵਾਂ ਰੂਪ ਨਹੀਂ ਦਿੰਦੀ ਉਸੇ ਵੇਲੇ ਤੱਕ ਐਲਾਨ ਨਹੀਂ ਕੀਤਾ ਜਾਵੇਗਾ ਕਿ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਪਿਤਾ ਨੇ ਕਿਹਾ ਪੁਲਿਸ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਝੂਠੇ ਹਥਿਆਰਾਂ ਦੇ ਕੇਸ ਬਣਾਉਣਾ ਚਾਹੁੰਦੀ ਹੈ ਅਤੇ ਫਿਰ ਪੁੱਛਿਆ ਜਾਵੇਗਾ ਕਿ ਹਥਿਆਰ ਕਿੱਥੋਂ ਆਏ ਹਨ । ਸਿਰਫ਼ ਇੰਨਾਂ ਹੀ ਨਹੀਂ ਪਿਤਾ ਨੇ ਇਹ ਵੀ ਦੱਸਿਆ ਹੈ ਅੰਮ੍ਰਿਤਪਾਲ ਦੀ ਖਬਰ ਮਿਲਣ ਤੋਂ ਬਾਅਦ ਘਰ ਦੇ ਜਿਹੜੇ ਮੈਂਬਰ ਗਏ ਸਨ ਉਨ੍ਹਾਂ ਬਾਰੇ ਵੀ ਕੋਈ ਖਬਰ ਨਹੀਂ ਸੀ ਮਿਲੀ ਹੈ । ਪੁਲਿਸ ਉਨ੍ਹਾਂ ਦੀ ਜਾਣਕਾਰੀ ਪਰਿਵਾਰ ਨੂੰ ਦੇਵੇ ਅਸੀਂ ਬਹੁਤ ਚਿੰਤਾ ਵਿੱਚ ਹਾਂ ।

ਮਾਂ ਨੇ ਵੀਡੀਓ ਦੇ ਅਧਾਰ ‘ਤੇ ਫੜੇ ਜਾਣ ਦਾ ਦਾਅਵਾ ਕੀਤਾ

ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਂ ਬਲਵਿੰਦਰ ਕੌਰ ਨੇ ਵੀ ਪੁੱਤ ਦੀ ਗ੍ਰਿਫਤਾਰ ਦਾ ਦਾਅਵਾ ਕੀਤਾ ਸੀ। ਮਾਂ ਨੇ ਦਾਅਵਾ ਕੀਤਾ ਹੈ ਕਿ ਇੱਕ ਵੀਡੀਓ ਵੇਖ ਕੇ ਮੈਂ ਆਪਣੇ ਪੁੱਤਰ ਨੂੰ ਪਛਾਣ ਲਿਆ ਹੈ । ਉਸ ਨੇ ਲੋਹੀ ਲਈ ਹੋਈ ਸੀ,ਪੁਲਿਸ ਉਸ ਨੂੰ ਨਾਲ ਲੈਕੇ ਜਾ ਰਹੀ ਹੈ। ਬਲਵਿੰਦਰ ਕੌਰ ਨੇ ਕਿਹਾ ਸੀ ਮਾਂ ਹੋਣ ਦੇ ਨਾਤੇ ਉਹ ਆਪਣੀ ਪੁੱਤ ਨੂੰ ਭੀੜ ਵਿੱਚ ਪਛਾਣ ਸਕਦੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਵੀਡੀਓ ਵਿੱਚ ਪੁਲਿਸ ਦੇ ਦਾਅਵੇ ਦੀ ਪੋਲ ਖੁੱਲਣ ਤੋਂ ਬਾਅਦ ਉਸ ਨੂੰ ਹੁਣ ਹੱਟਾ ਦਿੱਤਾ ਗਿਆ ਹੈ,ਹੁਣ ਵੀਡੀਓ ਨਜ਼ਰ ਨਹੀਂ ਆ ਰਿਹਾ ਹੈ । ਉਨ੍ਹਾਂ ਨੇ ਕਿਹਾ ਮੇਰੇ ਪੁੱਤਰ ਬਾਰੇ ਪੁਲਿਸ ਕੋਈ ਜਾਣਕਾਰੀ ਨਹੀਂ ਦੇ ਰਹੀ ਹੈ । ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਮ੍ਰਿਤਪਾਲ ਦੇ ਨਾਲ-ਨਾਲ ਉਨ੍ਹਾਂ ਦਾ ਇੱਕ ਦਿਓਰ ਤੇ ਨਨਾਣ ਦਾ ਇੱਕ ਮੁੰਡਾ ਤੇ ਕੁਝ ਉਨ੍ਹਾਂ ਦੇ ਜਾਣਕਾਰ ਸਿੰਘ ਹਨ, ਜਿਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਬਲਵਿੰਦਰ ਕੌਰ ਨੇ ਦਾਅਵਾ ਕੀਤਾ ”ਅਸੀਂ ਖੁਦ ਇਸ ਦੀ ਵੀਡੀਓ ਦੇਖੀ ਹੈ ਤੇ ਉਸ ‘ਚ ਅਮ੍ਰਿਤਪਾਲ ਨੂੰ ਸ਼ਾਹਕੋਟ ਥਾਣੇ ‘ਚੋਂ ਗ੍ਰਿਫ਼ਤਾਰ ਕੀਤਾ ਹੈ। ਉਹ ਦੋ ਜਣੇ ਹਨ, ਪੁਲਿਸ ਦੁਆਰਾ ਦਿੱਤੀ ਜਾ ਰਹੀ ਜਾਣਕਾਰੀ ਬਾਰੇ ਉਨ੍ਹਾਂ ਕਿਹਾ, ”ਇਹ ਸਾਰੀਆਂ ਪੁਲਿਸ ਦੀਆਂ ਚਾਲਾਂ ਹਨ।” ਉਨ੍ਹਾਂ ਕਿਹਾ ਕਿ ਪੁਲਿਸ ਆਪ ਹਾਲਤ ਖ਼ਰਾਬ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ‘4-5 ਹੋਰ ਪਰਿਵਾਰਿਕ ਮੈਂਬਰ ਪਿੱਛੇ ਗਏ, ਜਿਨ੍ਹਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ।’ ਬਲਵਿੰਦਰ ਕੌਰ ਕੇ ਕਿਹਾ ਕਿ ਜਦੋਂ ਅਮ੍ਰਿਤਪਾਲ ਪਿੱਛੇ ਪੁਲਿਸ ਲੱਗਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦਾ ਦੂਜਾ ਮੁੰਡਾ ਵੀ ਪਿੱਛੇ ਚਲਾ ਗਿਆ, ਉਸ ਬਾਰੇ ਵੀ ਕੁਝ ਪਤਾ ਨਹੀਂ। ਅਮ੍ਰਿਤਪਾਲ ਦੇ ਮਾਤਾ ਦਾ ਕਹਿਣਾ ਹੈ ਕਿ ‘ਪੁਲਿਸ ਭਾਵੇਂ ਉਨ੍ਹਾਂ ਦੇ ਮੁੰਡੇ ਨੂੰ ਗ੍ਰਿਫ਼ਤਾਰ ਕਰੇ ਪਰ ਉਨ੍ਹਾਂ ਨੂੰ ਕੁਝ ਜਾਣਕਾਰੀ ਤਾਂ ਮਿਲੇ ਕਿ ਉਹ ਠੀਕ ਹੈ, ਉਨ੍ਹਾਂ ਨੂੰ ਸਰਕਾਰ ‘ਤੇ ਭਰੋਸਾ ਨਹੀਂ।’