The Khalas Tv Blog India ਫਿਲਮ ਸਟਾਰ ਬੱਚਨ ਨੂੰ ਦੂਜੀ ਵਾਰ ਹੋਇਆ ਕਰੋਨਾ
India

ਫਿਲਮ ਸਟਾਰ ਬੱਚਨ ਨੂੰ ਦੂਜੀ ਵਾਰ ਹੋਇਆ ਕਰੋਨਾ

ਮੁੰਬਈ : ਫਿਲਮ ਸਟਾਰ ਅਮਿਤਾਬ ਬੱਚਨ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ, ਜਿਸ ਤੋਂ ਬਾਅਦ ਅਮਿਤਾਬ ਬੱਚਨ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ। ਅਮਿਤਾਬ ਬੱਚਨ ਨੇ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਕਰੋਨਾ ਟੈਸਟ ਕਰਵਾਉਣ ਦੀ ਅਪੀਲ ਵੀ ਕੀਤੀ ਹੈ। ਅਮਿਤਾਭ ਬੱਚਨ ਨੂੰ ਦੂਜੀ ਵਾਰ ਕਰੋਨਾ ਹੋਇਆ ਹੈ। ਲੰਬੇ ਸਮੇਂ ਤੋਂ ਅਮਿਤਾਭ ਬੱਚਨ ਆਪਣੇ ਟੀਵੀ ਸ਼ੋਅ ਕੌਣ ਬਣੇਗਾ ਕਰੋੜਪਤੀ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਸਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਕੋਵਿਡ ਹੋ ਗਿਆ।

ਅਮਿਤਾਭ ਬੱਚਨ ਇਸ ਸਮੇਂ ਆਪਣੇ ਟੀਵੀ ਗੇਮ ਸ਼ੋਅ ਕੌਣ ਬਣੇਗਾ ਕਰੋੜਪਤੀ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਦੇ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਦੀ ਸ਼ੂਟਿੰਗ ਦਾ ਕੀ ਹੋਵੇਗਾ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕੇਬੀਸੀ ਦੀ ਸ਼ੂਟਿੰਗ ਰੁਕੇਗੀ ਜਾਂ ਨਹੀਂ ਅਤੇ ਜੇਕਰ ਰੋਕੀ ਗਈ ਤਾਂ ਕਿੰਨੇ ਸਮੇਂ ਲਈ ਰੁਕੇਗੀ, ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗ ਸਕੇਗਾ।

ਅਮਿਤਾਭ ਬੱਚਨ ਆਖਰੀ ਵਾਰ ਫਿਲਮ ਰਨਵੇ 34 ਵਿੱਚ ਨਜ਼ਰ ਆਏ, ਜਿਸ ਵਿੱਚ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਉਹਨਾਂ ਦੇ ਨਾਲ ਕੰਮ ਕੀਤਾ। ਅਮਿਤਾਭ ਬੱਚਨ ਹੁਣ ਆਪਣੀ ਅਗਲੀ ਫਿਲਮ ਬ੍ਰਹਮਅਸਤਰ ਵਿੱਚ ਨਜ਼ਰ ਆਉਣਗੇ ਜਿਸ ਵਿੱਚ ਵੱਖ ਵੱਖ ਅਦਾਕਾਰਾਂ ਨੇ ਕੰਮ ਕੀਤਾ ਹੈ। ਇਸ ਫਿਲਮ ਵਿੱਚ ਰਣਬੀਰ ਕਪੂਰ, ਆਲੀਆ ਭੱਟ, ਮੌਨੀ ਰਾਏ ਅਤੇ ਨਾਗਾਜੁਰਨ ਨੇ ਵੀ ਕੰਮ ਕੀਤਾ ਹੈ।

Exit mobile version