India Punjab

ਸੋਸ਼ਲ ਮੀਡੀਆ ‘ਤੇ ਨਿਕਲਿਆ ਜਲੂਸ ਤਾਂ ਅਮਿਤਾਬ ਬੱਚਨ ਨੇ ਇਸ ਬ੍ਰਾਂਡ ਨੂੰ ਜੋੜੇ ਹੱਥ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਇਕ ਬ੍ਰਾਂਡ ਦੇ ਪ੍ਰੋਡਕਟ ਦੀ ਐਡ ਕਰਨੀ ਬਾਲੀਵੁੱਡ ਅਦਾਕਾਰ ਅਮਿਤਾਬ ਬੱਚਨ ਨੂੰ ਇਸ ਕਦਰ ਮਹਿੰਗੀ ਪੈ ਗਈ ਕਿ ਉਸਨੇ ਐਡ ਵਾਲਿਆਂ ਨੂੰ ਨਾਂਹ ਕਰਦਿਆਂ ਸਾਰੇ ਪੈਸੇ ਵਾਪਸ ਕਰ ਦਿੱਤੇ। ਜਾਣਕਾਰੀ ਅਨੁਸਾਰ ਇਹ ਐਡ ਕਮਲਾ ਪਸੰਦ ਨਾ ਦੇ ਇਕ ਪ੍ਰੋਡਕਟ ਦੀ ਸੀ ਤੇ ਸੋਸ਼ਲ ਮੀਡੀਆ ਉੱਤੇ ਅਮਿਤਾਭ ਨੂੰ ਖੂਬ ਭੰਡਿਆ ਜਾ ਰਿਹਾ ਸੀ।

ਅਮਿਤਾਬ ਬੱਚਨ ਦੀ ਟੀਮ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਅਮਿਤਾਬ ਨੇ ਇਸ ਵਿਗਿਆਪਨ ਤੋਂ ਖੁਦ ਨੂੰ ਵੱਖ ਕਰ ਲਿਆ ਹੈ ਤੇ ਕੁਝ ਦਿਨ ਪਹਿਲਾਂ ਹੀ ਇਹ ਵਿਗਿਆਪਨ ਏਅਰ ਹੋਇਆ ਸੀ।

ਇਸ ਤੋਂ ਬਾਅਦ ਅਮਿਤਾਬ ਬੱਚਨ ਨੇ ਇਸ ਬ੍ਰਾਂਡ ਨਾਲ ਸੰਪਰਕ ਕਰਕੇ ਇਸ ਤੋਂ ਕਿਨਾਰਾ ਕਰ ਲਿਆ। ਟੀਮ ਦੇ ਅਨੁਸਾਰ ਬਿਗ ਬੀ ਨੂੰ ਇਹ ਨਹੀਂ ਪਤਾ ਸੀ ਕਿ ਇਹ ਸਰੋਗੇਟ ਐਡਵਰਟਾਇਜ਼ਿੰਗ ਹੈ। ਟੀਮ ਦੇ ਅਨੁਸਾਰ ਅਮਿਤਾਭ ਬੱਚਨ ਨੇ ਇਸ ਬ੍ਰਾਂਡ ਨਾਲ ਆਪਣੇ ਸਾਰੇ ਕਰਾਰ ਖਤਮ ਕਰ ਦਿੱਤੇ ਹਨ। ਪ੍ਰੋਮੋਸ਼ਨ ਲਈ ਲਏ ਗਏ ਪੈਸੇ ਵੀ ਕੰਪਨੀ ਨੂੰ ਮੋੜ ਦਿੱਤੇ ਗਏ ਹਨ।

ਸੋਸ਼ਲ ਮੀਡੀਆ ਉੱਤੇ ਵਿਗਿਆਪਨ ਨਾਲ ਜੁੜੇ ਪੋਸਟਰ।

ਦੱਸ ਦਈਏ ਕਿ ਅਮਿਤਾਬ ਦਾ ਅੱਜ 79ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ ਤੇ ਉਨ੍ਹਾਂ ਦੇ ਫੈਂਸ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਨੂੰ ਵਧਾਈ ਵੀ ਦੇ ਰਹੇ ਹਨ। ਅਮਿਤਾਬ ਦਾ ਜਨਮ 11 ਅਕਤੂਬਰ 1942 ਨੂੰ ਪਰਿਆਗਰਾਜ ਵਿਖੇ ਹੋਇਆ ਸੀ। ਸੋਸ਼ਲ ਮੀਡੀਆ ਉੱਤੇ ਵਧਾਈ ਦੇ ਨਾਲ ਨਾਲ ਅਮਿਤਾਭ ਨੂੰ ਟਰੋਲ ਵੀ ਕੀਤੀ ਜਾ ਰਿਹਾ ਹੈ। ਇਨ੍ਹਾਂ ਦਿਨਾਂ ਵਿੱਚ ਉਹ ਕੌਨ ਬਨੇਗਾ ਕਰੋੜਪਤੀ ਨਾਂ ਦਾ ਇਕ ਸ਼ੋਅ ਵੀ ਹੋਸਟ ਕਰ ਰਹੇ ਹਨ।