International

ਅਮਰੀਕਾ ਤੇ ਬਰਤਾਨੀਆ ਦੇ ਬੱਚਿਆਂ ਨੂੰ ਅਜੀਬ ਬਿਮਾਰੀ ਨੇ ਜਕੜਿਆ

‘ਦ ਖ਼ਾਲਸ ਬਿਊਰੋ :- ਅਮਰੀਕਾ ਤੇ ਬ੍ਰਿਟੇਨ ਵਿੱਚ ਬੱਚੇ ਕੋਰੋਨਾਵਾਇਰਸ ਨਾਲ ਜੁੜੀ ਇੱਕ ਹੋਰ ਅੰਦਰੂਨੀ ਸੋਜਿਸ਼ ਤੋਂ ਪ੍ਰਭਾਵਿਤ ਹੋ ਰਹੇ ਹਨ। ਬੀਮਾਰੀ ਕਈ ਬੱਚਿਆਂ ਵਿੱਚ ਪਾਈ ਗਈ ਹੈ ਜਿਸ ਸਦਕਾ ਟੌਕਸਿਕ ਸ਼ੌਕ ਸਿੰਡਰੋਮ (toxic shock syndrome) ਵਰਗੇ ਲੱਛਣ ਪੈਦਾ ਹੋ ਸਕਦੇ ਹਨ।

ਬ੍ਰਿਟੇਨ ਵਿੱਚ 100 ਬੱਚਿਆਂ ਨੂੰ ਇਸ ਨੇ ਪ੍ਰਭਾਵਿਤ ਕੀਤਾ ਹੈ ਜਿਨ੍ਹਾਂ ਵਿੱਚੋਂ ਕੁੱਝ ਨੂੰ ਆਈਸੀਯੂ ਵਿੱਚ ਰੱਖਣਾ ਪਿਆ ਜੱਦ ਕਿ ਕੁੱਝ ਜਲਦੀ ਹੀ ਠੀਕ ਹੋ ਗਏ। ਅਪ੍ਰੈਲ ਵਿੱਚ ਬ੍ਰਿਟੇਨ ਦੇ ਡਾਕਟਰਾਂ ਨੂੰ ਬੱਚਿਆਂ ਵਿੱਚ ਦੁਲਰਲੱਭ ਤੇ ਜਾਨਲੇਵਾ ਲੱਛਣਾਂ ਦਾ ਧਿਆਨ ਰੱਖਣ ਨੂੰ ਕਿਹਾ ਗਿਆ ਸੀ। ਉਸ ਸਮੇਂ 8 ਬੱਚਿਆਂ ਵਿੱਚ ਇਹ ਲੱਛਣ ਦਿਖੇ ਸਨ ਜਿਨ੍ਹਾਂ ਵਿੱਚੋਂ ਇੱਕ 14 ਸਾਲਾ ਮੁੰਡੇ ਦੀ ਮੌਤ ਹੋ ਗਈ।

ਜੱਦ ਕਿ ਮੌਜੂਦਾ ਨਵਾਂ ਸਿੰਡਰੋਮ 16 ਸਾਲ ਤੱਕ ਦੇ ਬੱਚਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਡਾਕਟਰਾਂ ਮੁਤਾਬਕ ਇਹ ਲੱਛਣ ਉਸ ਸਮੇਂ ਆ ਰਹੇ ਹਨ ਜਦੋਂ ਇੱਕ ਮਹਾਂਮਾਰੀ ਦਾ ਸਿਖ਼ਰ ਚੱਲ ਰਿਹਾ ਹੈ। ਜਿਸ ਤੋਂ ਸਮਝਿਆ ਜਾ ਸਕਦਾ ਹੈ ਕਿ ਇਹ ਉਸ ਨਾਲ ਜੁੜੇ ਹੋ ਸਕਦੇ ਹਨ। ਇਹ ਮਹਾਂਮਾਰੀ ਤੋਂ ਬਾਅਦ ਦਾ ਘਟਨਾਕ੍ਰਮ ਵੀ ਹੋ ਸਕਦਾ ਹੈ। ਜਦੋਂ ਸਰੀਰ ਵਿੱਚ ਐਂਟੀਬੌਡੀਜ਼ ਬਣਦੀਆਂ ਹਨ।