International Punjab

ਗ੍ਰੀਨ ਕਾਰਡ ਹਾਸਲ ਕਰਨ ਤੋਂ ਪਹਿਲਾਂ ਹੀ ਮਰ ਜਾਣਗੇ 4 ਲੱਖ ਭਾਰਤੀ ! ਇਹ ਵਜ੍ਹਾ ਆਈ ਸਾਹਮਣੇ

ਬਿਉਰੋ ਰਿਪੋਰਟ : ਅਮਰੀਕਾ ਵਿੱਚ ਰਹਿਣ ਵਾਲੇ 11 ਲੱਖ ਭਾਰਤੀਆਂ ਨੂੰ ਗ੍ਰੀਨ ਕਾਰਡ ਮਿਲਣ ਦਾ ਇੰਤਜ਼ਾਰ ਹੈ । ਇਹ ਦਾਅਵਾ ਅਮਰੀਕਾ ਦੇ ਥਿੰਕ ਟੈਂਕ ਕੈਟੋ ਇੰਸਟ੍ਰੀਟਿਉਟ ਦੀ ਰਿਪੋਰਟ ਵਿੱਚ ਕੀਤਾ ਗਿਆ ਹੈ । ਇਸ ਦੇ ਮੁਤਾਬਿਕ ਅਮਰੀਕਾ ਵਿੱਚ ਰੋਜ਼ਗਾਰ ਕਰਨ ਲਈ ਗ੍ਰੀਨ ਕਾਰਡ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ । ਇਸੇ ਵੇਲੇ ਤੱਕ 11 ਲੱਖ ਭਾਰਤੀਆਂ ਨੇ ਅਪਲਾਈ ਕੀਤਾ ਪਰ 4 ਲੱਖ ਲੋਕਾਂ ਦੀ ਗ੍ਰੀਨ ਕਾਰਡ ਮਿਲਣ ਤੋਂ ਪਹਿਲਾਂ ਹੀ ਮੌਤ ਹੋ ਜਾਵੇਗੀ ।

ਅਮਰੀਕਾ ਦੇ ਪ੍ਰਵਾਸੀ ਲੋਕਾਂ ਨੂੰ ਪਰਮਾਨੈਂਟ ਰਹਿਣ ਦੇ ਲਈ ਗ੍ਰੀਨ ਕਾਰਡ ਦਿੱਤਾ ਜਾਂਦਾ ਹੈ । ਅਮਰੀਕਾ ਦੇ ਰੋਜ਼ਗਾਰ ਅਧਾਰਿਤ ਨਾਗਰਿਕਤਾਂ ਦੇ ਲਈ 18 ਲੱਖ ਲੋਕਾਂ ਦੀਆਂ ਅਰਜ਼ੀਆਂ ਪੈਂਡਿੰਗ ਹਨ। ਇਸ ਵਿੱਚ 63 ਫੀਸਦੀ 11 ਲੱਖ ਭਾਰਤੀਆਂ ਦੀਆਂ ਅਰਜ਼ੀਆਂ ਹਨ ।

ਕੀ ਹੁੰਦਾ ਹੈ ਗ੍ਰੀਨ ਕਾਰਡ

ਗ੍ਰੀਨ ਕਾਰਡ ਦੀ ਸਰਕਾਰੀ ਭਾਸ਼ਾ ਵਿੱਚ ਇਸ ਨੂੰ ਪਰਮਾਨੈਂਟ ਰੈਜੀਡੈਂਟ ਕਾਰਡ ਯਾਨੀ PR ਕਿਹਾ ਜਾਂਦਾ ਹੈ। ਕਿਸੇ ਨੂੰ ਗ੍ਰੀਨ ਕਾਰਡ ਮਿਲਣ ਦਾ ਮਤਲਬ ਹੁੰਦਾ ਹੈ ਕਿ ਉਹ ਉਸ ਥਾਂ ‘ਤੇ ਪਰਮਾਨੈਂਟ ਰਹਿ ਸਕਦਾ ਹੈ। ਸਾਰੇ ਦੇਸ਼ ਇੱਕ ਤੈਅ ਸਮੇਂ ਵਿੱਚ ਇਹ ਕਾਰਡ ਲੋਕਾਂ ਨੂੰ ਦਿੰਦੇ ਹਨ ।

ਗ੍ਰੀਨ ਕਾਰਡ ਦੇ ਲਈ ਲੰਮਾ ਇੰਤਜ਼ਾਰ

ਅਮਰੀਕੀ ਥਿੰਕ ਟੈਕ ਕੈਟੋ ਇੰਸਟ੍ਰੀਟਿਯੂਟ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਫੈਮਿਲੀ ਸਪਾਂਸਰਡ ਸਿਸਟਮ ਦੇ ਤਹਿਤ ਤਕਰੀਬਨ 83 ਲੱਖ ਨਾਗਰਿਕਤਾਂ ਦੀਆਂ ਅਰਜ਼ੀਆਂ ਪੈਂਡਿੰਗ ਹਨ । ਰਿਪੋਰਟ ਦੇ ਮੁਤਾਬਿਕ ਭਾਰਤ ਦੇ ਲੋਕਾਂ ਨੂੰ ਗ੍ਰੀਨ ਕਾਰਡ ਮਿਲਣ ਵਿੱਚ 134 ਸਾਲ ਦੀ ਵੇਟਿੰਗ ਕਰਨਾ ਪਏਗੀ। ਗ੍ਰੀਨ ਕਾਰਡ ਦੇ ਲਈ ਦਿੱਤੀ ਗਈ ਅਰਜ਼ੀ ਵਿੱਚੋ 4 ਲੱਖ 24 ਹਜ਼ਾਰ ਲੋਕ ਅਰਜ਼ੀਆਂ ਨੂੰ ਮਨਜ਼ੂਰੀ ਮਿਲਣ ਤੋਂ ਪਹਿਲਾਂ ਹੀ ਮਰ ਚੁੱਕੇ ਹੋਣਗੇ ।

ਅਮਰੀਕਾ ਵਿੱਚ ਸਾਇੰਸ,ਤਕਨੀਕ ਅਤੇ ਇੰਜੀਨਰਿੰਗ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਜ਼ਿਆਦਾਤਰ ਭਾਰਤੀ ਅਤੇ ਚੀਨੀ ਨਾਗਰਿਕ ਹਨ । ਫਿਰ ਵੀ ਹਰ ਸਾਲ ਇਨ੍ਹਾਂ ਵਿੱਚੋਂ ਕੁਝ ਨੂੰ ਹੀ ਗ੍ਰੀਨ ਕਾਰਡ ਮਿਲ ਪਾਉਂਦਾ ਹੈ। ਗ੍ਰੀਨ ਕਾਰਡ ਦੇ ਲਈ ਭਾਰਤੀਆਂ ਦਾ ਇੰਤਜ਼ਾਰ ਲੰਮਾ ਹੁੰਦਾ ਜਾ ਰਿਹਾ ਹੈ। ਬਾਇਡਨ ਪ੍ਰਸ਼ਾਸਨ ਅਤੇ ਭਾਰਤੀ ਮੂਲ ਦੇ ਅਮਰੀਕੀ ਐੱਮਪੀ ਦੀ ਕੋਸ਼ਿਸ਼ਾਂ ਦੇ ਬਾਵਜੂਦ ਇਸ ਦਾ ਕੋਈ ਹੱਲ ਨਹੀਂ ਨਿਕਲ ਰਿਹਾ ਹੈ।

ਭਾਰਤੀ ਨਾਗਰਿਕਤਾ ਛੱਡਣ ਵਾਲਿਆਂ ਦੀ ਗਿਣਤੀ ਵਧੀ ਹੈ

ਵਿਦੇਸ਼ ਮੰਤਰਾਲੇ ਮੁਤਾਬਿਕ 2021 ਵਿੱਚ ਅਮਰੀਕਾ ਗਏ 7.88 ਲੱਖ ਲੋਕਾਂ ਨੇ ਭਾਰਤੀ ਨਾਗਰਿਕਤਾਂ ਛੱਡੀ ਹੈ । ਉਧਰ ਦੂਜੇ ਨੰਬਰ ‘ਤੇ ਆਸਟ੍ਰੇਲੀਆ ਹੈ ਜਿੱਥੇ 23,533 ਭਾਰਤੀ ਨਾਗਰਿਕਤਾਂ ਨੇ ਸਿੱਟੀਜਨ ਸ਼ਿੱਪ ਛੱਡੀ ਹੈ । ਇਸ ਦੇ ਬਾਅਦ ਤੀਜੇ ਨੰਬਰ ‘ਤੇ ਕੈਨੇਡਾ ਅਤੇ ਚੌਥੇ ‘ਤੇ UK ਹੈ।