International

ਗੂਗਲਮੈਪ ‘ਤੇ ਅੱਖਾਂ ਬੰਦ ਕਰਕੇ ਭਰੋਸਾ ਕਰਨ ਵਾਲੇ ਸਾਵਧਾਨ !

ਬਿਉਰੋ ਰਿਪੋਰਟ : ਤੁਸੀਂ ਅਕਸਰ ਜਦੋਂ ਬਾਹਰ ਜਾਂਦੇ ਹੋ ਤਾਂ ਰਸਤੇ ਦੀ ਤਲਾਸ਼ ਦੇ ਲਈ ਗੂਗਲ ਮੈਪ ਦੀ ਵਰਤੋਂ ਕਰਦੇ ਹੋ । ਇਸ ਦੌਰਾਨ ਤੁਹਾਨੂੰ ਗੂਗਲ ਮੈਪ ਇਹ ਵੀ ਦੱਸਦਾ ਹੈ ਕਿ ਤੁਸੀਂ ਕਿੰਨੀ ਦੇਰ ਵਿੱਚ ਪਹੁੰਚ ਜਾਉਗੇ। ਪਰ ਗੂਗਲ ਮੈਪ ਨੂੰ ਫਾਲੋ ਕਰਨ ਦੇ ਚੱਕਰ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ । ਅਤੇ ਹੁਣ ਗੂਗਲ ਦੇ ਖਿਲਾਫ ਲਾਪਰਵਾਹੀ ਦਾ ਕੇਸ ਚੱਲੇਗਾ । ਅਮਰੀਕਾ ਦੇ ਉਤਰੀ ਕੈਰੋਲੀਨਾ ਵਿੱਚ ਇੱਕ ਪਰਿਵਾਰ ਨੇ ਟੈਕ ਕੰਪਨੀ ਗੂਗਲ ‘ਤੇ ਲਾਪਰਵਾਹੀ ਦਾ ਕੇਸ ਕੀਤਾ ਹੈ। ਪਰਿਵਾਰ ਦੇ ਮੈਂਬਰ ਫਿਲਿਪ ਪੈਕਸਨ ਦੀ 30 ਸਤੰਬਰ ਨੂੰ ਗੂਗਲ ਦੇ ਮੈਪ ਨੂੰ ਫਾਲੋ ਕਰਨ ਦੇ ਚੱਕਰ ਵਿੱਚ ਮੌਤ ਹੋ ਗਈ ਸੀ ।

ਪੈਕਸਨ GPS ਦੀ ਮਦਦ ਦੇ ਨਾਲ ਇੱਕ ਅਨਜਾਨ ਰਸਤੇ ਜਾ ਰਿਹਾ ਸੀ । ਗੂਗਲ ਮੈਪ ਨੇ ਉਨ੍ਹਾਂ ਨੂੰ ਜਿਸ ਪੁੱਲ ‘ਤੇ ਚੜਾਇਆ ਉਹ ਟੁੱਟਿਆ ਹੋਇਆ ਸੀ । ਜਦੋਂ ਤੱਕ ਪੈਕਸਨ ਕੁਝ ਸਮਝ ਪਾਉਂਦੇ ਉਨ੍ਹਾਂ ਦੀ ਕਾਰ ਪੁੱਲ ਤੋਂ 20 ਫੁੱਟ ਹੇਠਾਂ ਡਿੱਗ ਗਈ ਸੀ ਅਤੇ ਉਨ੍ਹਾਂ ਦੀ ਜਾਨ ਚੱਲੀ ਗਈ । ਪਰਿਵਾਰ ਦਾ ਇਲਜ਼ਾਮ ਹੈ ਕਿ ਸਥਾਨਕ ਲੋਕਾਂ ਨੇ ਪੁੱਲ ਦੇ ਟੁੱਟੇ ਹੋਣ ਬਾਰੇ ਗੂਗਲ ਮੈਪ ਨੂੰ ਜਾਣਕਾਰੀ ਦਿੱਤੀ ਸੀ । ਇਸੇ ਦੇ ਬਾਵਜੂਦ ਕੰਪਨੀ ਨੇ ਨੈਵੀਗੇਸ਼ਨ ਸਿਸਟਮ ਵਿੱਚ ਅਪਲੋਡ ਨਹੀਂ ਕੀਤੀ ਅਤੇ ਹਾਦਸਾ ਹੋ ਗਿਆ ।

9 ਸਾਲ ਪਹਿਲਾਂ ਟੁੱਟ ਚੁੱਕਾ ਸੀ ਪੁੱਲ,20 ਫੁੱਟ ਹੇਠਾਂ ਡਿੱਗੀ ਕਾਰ

ਵੇਕ ਕਾਉਂਟੀ ਸੁਪੀਰੀਅਰ ਕੋਰਟ ਵਿੱਚ ਦਾਇਰ ਮੁਕਦਮੇ ਦੇ ਮੁਤਾਬਿਕ 2 ਬੱਚਿਆਂ ਦੇ ਪਿਤਾ ਫਿਲਿਪ ਪੈਕਸਨ ਇੱਕ ਮੈਡੀਕਲ ਕੰਪਨੀ ਵਿੱਚ ਸੇਲਸਮੈਨ ਸੀ । ਪਿਛਲੇ ਸਾਲ 30 ਸਤੰਬਰ ਨੂੰ ਉਹ ਆਪਣੀ ਧੀ ਦੇ ਜਨਮ ਦਿਨ ਪਾਰਟੀ ਮਨਾਉਣ ਦੇ ਲਈ ਘਰ ਪਰਤ ਰਹੇ ਸਨ । ਰਸਤਾ ਅੰਜਾਨ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੇ ਗੂਗਲ ਮੈਪ ਦੀ ਮਦਦ ਲਈ । ਨੈਵੀਗੇਸ਼ਨ ਸਿਸਮਟ ਨੇ ਉਨ੍ਹਾਂ ਨੂੰ ਅਜਿਹਾ ਰੂਟ ਦੱਸਿਆ ਜਿੱਥੇ ਪੁੱਲ ਟੁੱਟਿਆ ਹੋਇਆ ਸੀ ਇਹ 9 ਸਾਲ ਪਹਿਲਾਂ ਤੋਂ ਟੁੱਟਿਆ ਹੋਇਆ ਸੀ । ਉਸ ਨੂੰ ਠੀਕ ਨਹੀਂ ਕੀਤਾ ਗਿਆ । ਪੈਕਸਨ ਗੱਡੀ ਲੈਕੇ ਪੁੱਲ ‘ਤੇ ਚੜ ਗਿਆ ਅਤੇ 20 ਫੁੱਟ ਹੇਠਾਂ ਡਿੱਗਿਆ । ਦੁਰਘਟਨਾ ਦੇ ਬਾਅਦ ਕੁਝ ਸੁਰੱਖਿਆ ਮੁਲਾਜ਼ਮ ਪਹੁੰਚੇ । ਮੁਕਦਮੇ ਦੇ ਮੁਤਾਬਿਕ ਚਸ਼ਮਦੀਦ ਨੇ ਦੱਸਿਆ ਕਿ ਉਸ ਟੁੱਟੇ ਹੋਏ ਪੁੱਲ ‘ਤੇ ਕੋਈ ਵਾਰਨਿੰਗ ਸਾਈਨ ਨਹੀਂ ਲਗਿਆ ਸੀ। ਉਤਰੀ ਕੈਰੋਲਿਨੀ ਪੁਲਿਸ ਦੇ ਮੁਤਾਬਿਕ,ਸਥਾਨਕ ਅਤੇ ਰਾਜ ਅਧਿਕਾਰੀ ਪੁੱਲ ਦਾ ਧਿਆਨ ਨਹੀਂ ਰੱਖ ਰਹੇ ਸਨ । ਜਿਸ ਕੰਪਨੀ ਨੇ ਪੁੱਲ ਬਣਾਇਆ ਸੀ ਉਹ ਬੰਦ ਹੋ ਚੁੱਕੀ ਸੀ । ਮੁਕਦਮੇ ਵਿੱਚ ਕਈ ਪ੍ਰਾਈਵੇਟ ਬਿਲਡਰ ਕੰਪਨੀਆਂ ਦੇ ਨਾਂ ਵੀ ਸ਼ਾਮਲ ਹਨ । ਜਿਸ ਦੇ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁੱਲ ਅਤੇ ਆਲੇ ਦੁਆਲੇ ਦੀ ਜ਼ਮੀਨ ਦੇ ਲਈ ਉਹ ਜ਼ਿੰਮੇਵਾਰ ਸਨ।

ਗੂਗਲ ਮੈਪ ਵਿੱਚ ਰੂਟ ਨੂੰ ਅਪਡੇਟ ਕਰਨ ਦੀ ਸਲਾਹ ਦਿੱਤੀ ਗਈ ਸੀ

ਮੁਕਦਮੇ ਦੇ ਮੁਤਾਬਿਕ ਕਈ ਲੋਕਾਂ ਨੇ ਪੈਕਸਨ ਦੀ ਮੌਤ ਤੋਂ ਪਹਿਲਾਂ ਗੂਗਲ ਮੈਪ ਵਿੱਚ ਰੂਟ ਨੂੰ ਅਪਡੇਟ ਕਰਨ ਦੀ ਸਲਾਹ ਦਿੱਤੀ ਸੀ । ਇਸ ਕੇਸ ਵਿੱਚ ਸਥਾਨਕ ਸ਼ਖਸ ਦਾ ਈਮੇਲ ਵੀ ਸ਼ਾਮਲ ਹੈ । ਜਿਸ ਨੇ ਕੰਪਨੀ ਨੂੰ ਅਲਰਟ ਕਰਨ ਲਈ ਸਤੰਬਰ 2020 ਵਿੱਚ ਗੂਗਲ ਮੈਪ ਦੇ ਸੁਝਾਅ ਬਾਕਸ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਸੀ । ਨਵੰਬਰ 2020 ਵਿੱਚ ਗੂਗਲ ਵੱਲੋਂ ਕਨਫਰਮੇਸ਼ਨ ਰਿਪੋਰਟ ਵੀ ਆਈ ਸੀ । ਪਰ ਮੁਕਦਮੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗੂਗਲ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ।